May 19, 2012 admin

੫ ਦਿਨਾਂ ਗੁਰਮਤਿ ਸਿਖਲਾਈ ਕੈਂਪ ੧੬ ਮਈ ਤੋਂ

ਬਠਿੰਡਾ, ੧੧ ਮਈ  : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ• ਦੀ ਰਹਿਨੁਮਾਈ ਹੇਠ ਅਤੇ ਗੁਰਦੁਆਰਾ ਜੀਵਨ ਪ੍ਰਕਾਸ਼ ਦੀ ਸਮੂਹ ਸੰਗਤ ਅਤੇ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਰਾਗੀਆਂ, ਗ੍ਰੰਥੀਆਂ, ਕਥਾਵਚਕਾਂ ਅਤੇ ਆਮ ਸੰਗਤ ਲਈ ੫ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਦਾ ਆਯੋਜਨ ੧੬ ਮਈ ਤੋਂ ੨੦ ਮਈ ਤੱਕ ਸਥਾਨਕ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਉੱਘੇ ਵਿਦਵਾਨ ਗੁਰਬਾਣੀ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਉਣਗੇ। ਧਰਮ ਪ੍ਰਚਾਰ ਕਮੇਟੀ ਦੇ ਮਾਲਵਾ ਜ਼ੋਨ ਦੇ ਇੰਚਾਰਜ਼ ਭਾਈ ਭਰਪੂਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦਾ ਸਮਾਂ ਸਵੇਰੇ ੧੦ ਵਜੇ ਤੋਂ ਦੁਪਹਿਰ ੨ ਵਜੇ ਤੱਕ ਹੋਵੇਗਾ। ਉਨ•ਾਂ ਦੱਸਿਆ ਕਿ ਸ਼ੁੱਧ ਗੁਰਬਾਣੀ ਉਚਾਰਨ, ਔਖੇ ਸ਼ਬਦਾਂ ਦੇ ਅਰਥ ਗੁਰਬਾਣੀ ਵਿਆਕਰਣ ਅਤੇ ਹੋਰ ਕਈ ਤਰ•ਾਂ ਦੀਆਂ ਬਰੀਕੀਆਂ ਵਿਸਥਾਰ ਵਿੱਚ ਦੱਸਕੇ ਕਈ ਭਰਮ ਭੁਲੇਖੇ ਦੂਰ ਕੀਤੇ ਜਾਣਗੇ ਜਿਸ ਨਾਲ ਗੁਰੂ ਡੰਮ•, ਪਤਿਤਪੁਣਾ, ਭਰੂਣ ਹੱਤਿਆ, ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਆਦਿ ਨੂੰ ਠਲ• ਪਵੇਗੀ। ਇਸ ਕੈਂਪ ਵਿੱਚ ਪੰਥ ਦੇ ਮਹਾਨ ਵਿਦਵਾਨ ਜਿਨ•ਾਂ ਵਿੱਚ ਜਥੇਦਾਰ ਬਲਵੰਤ ਸਿੰਘ ਨੰਦਗੜ•, ਦਮਦਮਾ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਥੇਦਾਰ ਭਰਪੂਰ ਸਿੰਘ ਖਾਲਸਾ, ਗੁਰਮਤਿ ਕਾਲਜ਼ ਤਲਵੰਡੀ ਸਾਬੋ ਤੋਂ ਪ੍ਰਿੰ. ਅਮਰਜੀਤ ਸਿੰਘ, ਗਿਆਨੀ ਭਰਪੂਰ ਸਿੰਘ ਅਰਦਾਸੀਆ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਹੈਡ ਗ੍ਰੰਥੀ ਸ਼੍ਰੀ ਅੰਮ੍ਰਿਤਸਰ ਸਾਹਿਬ, ਭਾਈ ਜੱਜ ਸਿੰਘ ਹੈਡ ਪ੍ਰਚਾਰਕ ਸ਼੍ਰੀ ਅੰਮ੍ਰਿਤਸਰ ਸਾਹਿਬ, ਭਾਈ ਗੁਰਚਰਨ ਸਿੰਘ ਕਥਾ ਵਾਚਕ ਗੁਰਦਆਰਾ ਹਾਜੀ ਰਤਨ ਆਦਿ ਸ਼ਾਮਲ ਹਨ, ਸੰਗਤਾਂ ਦੇ ਰੂਬਰੂ ਹੋਣਗੇ ਤੇ ਉਨ•ਾਂ ਨੂੰ ਗੁਰਮਤਿ ਅਤੇ ਸਿੱਖ ਰਹਿਤ ਮਰਯਾਦਾ ਬਾਰੇ ਵਿਸਥਾਰ ਵਿੱਚ ਚਾਨਣਾ ਪਾਉਣਗੇ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਹੀਆ ਅਤੇ ਬੀਬੀ ਜੋਗਿੰਦਰ ਕੌਰ ਵੀ ਸਮਾਗਮ ਵਿੱਚ ਸ਼ਾਮਲ ਹੋਣਗੇ, ਭਾਈ ਭਰਪੂਰ ਸਿੰਘ ਨੇ ਦੱਸਿਆ ਕਿ ੨੦ ਮਈ ਸ਼ਾਮ ਸਮੇਂ ਧਾਰਮਿਕ ਨਾਟਕ ਵੀ ਵਿਖਾਏ ਜਾਣਗੇ। ਉਨ•ਾਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਲਾਹਾ ਖੱਟਣ ਲਈ ਬੇਨਤੀ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਕਦੇ ਕਦੇ ਹੀ ਨਸੀਬ ਹੁੰਦੇ ਹਨ ਜਿਸ ਕਾਰਨ ਸੰਗਤਾਂ ਨੂੰ ਆਪਣੇ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਕਿਸੇ ਵੀ ਤਰ•ਾਂ ਸਮਾਂ ਕੱਢਕੇ ਇਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। 

Translate »