ਯੂਨਾਈਟਿਡ ਯੂਥ ਆਰਗੇਨਾਈਜ਼ੇਸ਼ਨ ਆਪਣਾ ਜਥੇਬੰਦਕ ਢਾਂਚਾ 21 ਮਈ ਨੂੰ ਗਠਨ ਕਰੇਗੀ: ਮਨਪ੍ਰੀਤ ਜੱਸੀ
ਅੰਮ੍ਰਿਤਸਰ: ਲੁਧਿਆਣੇ ਤੋਂ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਚੱਲ ਰਹੀ ਯੂਨਾਈਟਿਡ ਯੂਥ ਆਰਗੇਨਾਈਜ਼ੇਸ਼ਨ
ਪੰਜਾਬ ਦੇ ਹਰ ਸ਼ਹਿਰ ਵਿਚ ਆਪਣਾ ਵੱਖਰਾ ਰੋਲ ਅਦਾ ਕਰ ਰਹੀ ਹੈ। ਜਿਸ ਨਾਲ ਪੰਜਾਬ ਦੇ ਹਰ ਸ਼ਹਿਰ ਤੋਂ ਨੌਜਵਾਨ ਜੁੜੇ ਹਨ ਅਤੇ ਕੁਲ ਮਿਲਾ ਕੇ ਇਸਦੇ ਮੈਂਬਰਾਂ ਦੀ ਗਿਣਤੀ 5000 ਤੱਕ ਪਹੁੰਚ ਚੁੱਕੀ ਹੈ। ਇਸ ਸੰਸਥਾ ਨੂੰ ਅੰਨਾ ਹਜ਼ਾਰੇ ਵੱਲੋਂ ਪੂਰਨ ਸਮਰਥਨ ਦਿੱਤਾ ਗਿਆ ਹੈ ਅਤੇ ਉਨ•ਾਂ ਦੇ ਹੀ ਸਹਿਯੋਗ ਨਾਲ ਅੱਜ ਪਹਿਲੀ ਵਾਰ ਇਸ ਆਰਗੇਨਾਈਜ਼ੇਸ਼ਨ ਦਾ ਗਠਨ ਅੰਮ੍ਰਿਤਸਰ 21 ਮਈ ਨੂੰ ਹੋਟਲ ਸਪਾਇਸੀ ਹੱਟ, ਸ਼ਕਤੀ ਨਗਰ, ਅੰਮ੍ਰਿਤਸਰ ਵਿਖੇ ਕੀਤਾ ਜਾ ਰਿਹਾ ਹੈ ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਯੂਨਾਈਟਿਡ ਯੂਥ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਮਨਪ੍ਰੀਤ ਸਿੰਘ ਜੱਸੀ ਨੇ ਪੱਤਰਕਾਰਾਂ ਨਾਲ ਕੀਤਾ।
ਇਸ ਮੌਕੇ ਉਨ•ਾਂ ਨਾਲ ਸਰਬਜੀਤ ਸਿੰਘ ਭਾਟੀਆ, ਰੁਪਿੰਦਰ ਸਿੰਘ ਭਾਟੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਉਨ•ਾਂ ਦੱਸਿਆ ਕਿ ਇਸ ਆਰਗੇਨਾਈਜ਼ੇਸ਼ਨ ਦਾ ਮੁੱਖ ਉਦੇਸ਼ ਭਰੂਣ ਹੱਤਿਆ, ਬਾਲ ਸ਼ੋਸ਼ਣ, ਬਾਲ ਮਜ਼ਦੂਰੀ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਣਾ, ਗਰੀਬ ਭਲਾਈ, ਧਾਰਮਿਕ ਕੰਮਾਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣਾ, ਲੋਕਪਾਲ ਬਿੱਲ ਨੂੰ ਜਲਦ ਤੋਂ ਜਲਦ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਦਿਵਾਉਣੀ ਮੁੱਖ ਉਦੇਸ਼ ਹਨ। ਉਨ•ਾਂ ਦੱਸਿਆ ਕਿ ਇਸ ਆਰਗੇਨਾਈਜ਼ੇਸ਼ਨ ਵਿਚ ਹਰ ਧਰਮ, ਵਰਗ ਅਤੇ ਜਾਤ ਦੇ ਨੌਜਵਾਨ ਮੈਂਬਰ ਬਣ ਸਕਦੇ ਹਨ। ਉਨ•ਾਂ ਦੱਸਿਆ ਕਿ ਜਥੇਬੰਦਕ ਢਾਂਚੇ ਜ਼ਿਲ•ਾ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਸਕੱਤਰ, ਪ੍ਰੈਸ ਸਕੱਤਰ ਆਦਿ ਸ਼ਾਮਲ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨ ਇਸ ਆਰਗੇਨਾਈਜੇਸ਼ਨ ਨਾਲ ਜੁੜ ਕੇ ਆਰਗੇਨਾਈਜੇਸ਼ਨ ਨੂੰ ਹੋਰ ਮਜ਼ਬੂਤ ਬਣਾਓ ਤਾਂ ਕਿ ਪੰਜਾਬ, ਪੰਜਾਬੀਅਤ ਹਮੇਸ਼ਾ ਚੜ•ਦੀ ਕਲਾ ਵਿਚ ਰਹੇ । ਇਸ ਮੌਕੇ ਉਨ•ਾਂ ਨਾਲ ਸਰਬਜੀਤ ਸਿੰਘ ਭਾਟੀਆ, ਰੁਪਿੰਦਰ ਸਿੰਘ ਭਾਟੀਆ, ਕੰਵਰਜੀਤ ਸਿੰਘ ਬੰਮਰਾਹ, ਗੁਰਇਕਬਾਲ ਸਿੰਘ ਥਿੰਦ, ਬਲਜੀਤ ਸਿੰਘ, ਗੁੱਲੂ ਬਾਦਸ਼ਾਹ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਨੀ ਸਿੰਘ, ਸਿਮਰਨਜੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਅਰੋੜਾ ਆਦਿ ਹਾਜ਼ਰ ਸਨ।