May 19, 2012 admin

ਸਾਹਿਤਕ ਸੰਸਥਾਵਾਂ ਵਿਚ ਨੌਜਵਾਨਾਂ ਦੀ ਸ਼ਮਹੂਲੀਅਤ ਬਿਨ•ਾਂ ਪੰਜਾਬੀ ਦਾ ਭਵਿੱਖ ਧੁੰਧਲਾ ਰਹੇਗਾ ਸਾਹਿਤਕ ਸੰਸਥਾਂਵਾਂ ਨੂੰ ਸਿਆਸੀ ਚੌਧਰ ਤੋਂ ਮੁਕਤ ਕਰਨ ਲਈ ਨੌਜਵਾਨਾਂ ਨੇ ਬੀੜਾ ਚੁੱਕਿਆ

ਲੁਧਿਆਣਾ। 19 ਮਈ 2012 : ਪੰਜਾਬੀ ਭਾਸ਼ਾ ਵਿਚ ਆਏ ਨਿਘਾਰ ਲਈ ਨੌਜਵਾਨਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਵਿਦਵਾਨ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਜਦੋਂ ਤੱਕ ਵਿਦਵਾਨ ਭਾਸ਼ਾ ਅਤੇ ਸੱਭਿਆਚਾਰ ਦੇ ਮਸਲੇ ਤੇ ਨੌਜਵਾਨਾਂ ਨੂੰ ਨਾਲ ਲੈ ਕੇ ਨਹੀਂ ਚੱਲਦੇ, ਉਦੋਂ ਤੱਕ ਇਸ ਮਸਲੇ ਦਾ ਹੱਲ ਸੰਭਵ ਨਹੀਂ। ਦੋਹਾਂ ਪੀੜ•ੀਆਂ ਵਿਚ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜੇ ਇਸ ਨੂੰ ਜਲਦੀ ਭਰਿਆ ਨਾ ਗਿਆ ਤਾਂ ਇਹ ਪੰਜਾਬੀਅਤ ਦੇ ਭਵਿੱਖ ਲਈ ਖ਼ਤਰਨਾਕ ਸਾਬਿਤ ਹੋ ਸਕਦੇ ਹਨ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਭਵਨ ਵਿਚ ਹੋਈ ਨੌਜਵਾਨ ਲਿਖਾਰੀ ਫਰੰਟ ਦੀ ਮੀਟਿੰਗ ਵਿਚ ਸ਼ਾਮਿਲ ਨੌਜਵਾਨ ਲਿਖਾਰੀਆਂ ਅਤੇ ਪੰਜਾਬੀ ਪ੍ਰੇਮਿਆਂ ਨੇ ਵਿਚਾਰ ਵਟਾਂਦਰੇ ਦੌਰਾਨ ਕੀਤਾ। ਇਹ ਮੀਟਿੰਗ 27 ਮਈ 2012 ਨੂੰ ਹੋਣ ਜਾ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਵਿਚ ਨੌਜਵਾਨਾਂ ਦੀ ਸ਼ਮਹੂਲੀਅਤ ਬਾਰੇ ਚਰਚਾ ਕਰਨ ਲਈ ਹੋਈ। ਮੀਟਿੰਗ ਦੌਰਾਨ ਪੰਜਾਬ ਭਰ ਤੋਂ ਆਏ ਨੌਜਵਾਨਾਂ ਨੇ ਨੌਜਵਾਨ ਲੇਖਕ ਅਤੇ ਪੱਤਰਕਾਰ ਦੀਪ ਜਗਦੀਪ ਸਿੰਘ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾ ਵਿਚ ਨੌਜਵਾਨ ਲਿਖਾਰੀ ਫਰੰਟ ਦਾ ਪ੍ਰਤਿਨਿਧੀ ਐਲਾਨਿਆ। ਦੀਪ ਜਗਦੀਪ ਸਿੰਘ ਫਰੰਟ ਦੇ ਪ੍ਰਤਿਨਿਧੀ ਵੱਜੋਂ ਸੱਕਤਰ ਦੇ ਅਹੁਦੇ ਲਈ ਚੋਣ ਵਿਚ ਹਿੱਸਾ ਲੈ ਰਹੇ ਹਨ। ਇਸ ਮੌਕੇ ਫਰੰਟ ਵੱਲੋਂ ਆਪਣਾ ਚੋਣ ਮਨੋਰਥ ਪੱਤਰ ਵੀ ਜਾਰੀ ਕੀਤਾ ਗਿਆ।
ਫਰੰਟ ਦੀ ਲੋਕ ਸੰਪਰਕ ਪ੍ਰਤਿਨਿਧੀ ਅਮ੍ਰਿੰਤਬੀਰ ਕੌਰ ਨੇ ਕਿਹਾ ਕਿ ਸਾਹਿਤਕ ਸੰਸਥਾਵਾਂ ਵਿਚ ਸਿਆਸੀ ਦਖਲਅੰਦਾਜ਼ੀ ਕਾਰਨ ਖੜੋਤ ਆ ਗਈ ਹੈ। ਹੁਣ ਵਕਤ ਆ ਗਿਆ ਹੈ ਕਿ ਇਨ•ਾਂ ਵਿਚ ਨਵੀਂ ਰੂਹ ਫੂਕਣ ਲਈ ਨੌਜਵਾਨ ਅੱਗੇ ਆਉਣ। ਇਸ ਦੀ ਸ਼ੁਰੂਆਤ ਇਨ•ਾਂ ਕੇਂਦਰੀ ਸਭਾ ਚੋਣਾ ਵਿਚ ਫਰੰਟ ਦੇ ਮੈਂਬਰ ਦੀਪ ਜਗਦੀਪ ਸਿੰਘ ਵੱਲੋਂ ਸੱਕਤਰ ਦੀ ਚੋਣ ਲੜ• ਕੇ ਕੀਤੀ ਜਾ ਰਹੀ ਹੈ। ਅੰਮ੍ਰਿਤਬੀਰ ਨੇ ਕਿਹਾ ਕਿ ਨੌਜਵਾਨ ਲਿਖਾਰੀ ਫਰੰਟ ਕਿਸੇ ਵੀ ਸਿਆਸੀ ਧਿਰ ਦੀ ਬਜਾਇ ਸਾਫ਼-ਸੁਥਰੇ ਅਕਸ ਵਾਲੇ ਲੇਖਕਾਂ ਦਾ ਸਮਰਥਨ ਕਰਨ ਨੂੰ ਤਰਜੀਹ ਦੇਵੇਗਾ। ਇਸ ਦੇ ਨਾਲ ਹੀ ਸਾਹਿਤਕ ਸੰਸਥਾਂਵਾਂ ਵਿਚ ਨੌਜਵਾਨਾਂ ਦੀ ਪ੍ਰਤਿਨਿਧਤਾ ਦਾ ਹੋਕਾ ਦੇ ਰਹੇ ਫਰੰਟ ਦੇ ਮੈਂਬਰ ਦਾ ਡੱਟ ਕੇ ਸਾਥ ਦੇਵੇਗਾ।
ਸੱਕਤਰ ਦੀ ਚੋਣ ਲੜ ਰਹੇ ਦੀਪ ਜਗਦੀਪ ਸਿੰਘ ਨੇ ਕਿਹਾ ਕਿ ਸਾਹਿਤਕ ਸੰਸਥਾਂਵਾਂ ਨੂੰ ਸਿਆਸੀ ਚੌਧਰ  ਤੋਂ ਮੁਕਤ ਕਰਨ ਲਈ ਨੌਜਵਾਨਾਂ ਦੀ ਸ਼ਮਹੂਲੀਅਤ ਜਰੂਰੀ ਹੈ। ਇਸ ਲਈ ਉਹ ਬਿਨ•ਾਂ ਕਿਸੇ ਪਾਰਟੀ ਦੇ ਪੈਨਲ ਵਿਚ ਸ਼ਾਮਿਲ ਹੋਏ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਹਨ। ਸੰਸਥਾਵਾਂ ਵਿਚ ਨੌਜਵਾਨਾਂ ਦੀ ਹਿੱਸੇਦਾਰੀ ਬਿਨ•ਾਂ ਪੰਜਾਬੀ ਦਾ ਭੱਵਿਖ ਧੁੰਦਲਾ ਰਹੇਗਾ। ਜਿਹੜੀਆਂ ਕੌਮਾਂ ਦੇ ਆਗੂ ਨੌਜਵਾਨ ਸ਼ਕਤੀ ਨੂੰ ਲੋੜੀਂਦੇ ਮੌਕੇ ਮੁੱਹਈਆ ਨਹੀਂ ਕਰਵਾਉਂਦੇ, ਉਹ ਆਪਣੀ ਕੌਮ ਦੀਆਂ ਜੜ•ਾਂ ਆਪ ਕਮਜ਼ੋਰ ਕਰ ਲੈਂਦੇ ਹਨ। ਪਰ ਪੰਜਾਬੀਆਂ ਨੂੰ ਇਸ ਬਾਰੇ ਫ਼ਿਕਰ ਕਰਨ ਦੀ ਲੋੜ ਨਹੀਂ ਕਿਉਂ ਕਿ ਨੌਜਵਾਨਾਂ ਨੇ ਆਪਣੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਦਾ ਬੀੜਾ ਆਪਣੇ ਮੋਢਿਆਂ ਤੇ ਚੁੱਕ ਲਿਆ ਹੈ। ਉਨ•ਾਂ ਕਿਹਾ ਕਿ ਸਾਡਾ ਮਕਸਦ ਚੋਣ ਲੜ ਰਹੇ ਕਿਸੇ ਵਿਦਵਾਨ ਲੇਖਕ ਦੀ ਵਿਰੋਧਤਾ ਕਰਨਾ ਨਹੀਂ, ਬਲਕਿ ਸਾਹਿਤ ਵਿਚ ਘੁਸਪੈਠ ਕਰ ਚੁੱਕੀ ਸਿਆਸਤ ਨੂੰ ਜੜੋਂ ਮੁਕਾਉਣਾ ਹੈ। ਉਨ•ਾਂ ਦਾਅਵਾ ਕੀਤਾ ਕਿ ਅਸੀ ਸਿਆਸਤ ਤੋਂ ਉਪਰ ਉਠ ਕੇ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਉਮੀਦਵਾਰਾਂ ਦਾ ਡਟ ਕੇ ਸਾਥ ਦੇਵਾਂਗੇ। ਨਾਲ ਹੀ ਉਨ•ਾਂ ਨੂੰ ਵੀ ਅਜਿਹੇ ਵਿਦਵਾਨਾਂ ਦਾ ਪੂਰਾ ਸਮਰਥਨ ਅਤੇ ਸਾਥ ਪ੍ਰਾਪਤ ਹੈ ਜੋ ਕਿਸੇ ਧੜੇ ਤੋਂ ਮੁਕਤ ਹੋ ਕੇ ਚੋਣ ਲੜ ਰਹੇ ਨੇ। ਪੰਜਾਬ ਭਰ ਤੋਂ ਨੌਜਵਾਨ ਲਿਖਾਰੀਆਂ ਅਤੇ ਕੇਂਦਰੀ ਸਭਾ ਦੇ ਮੈਂਬਰਾਂ ਵੱਲੋਂ ਉਨ•ਾਂ ਨੂੰ ਭਰਪੂਰ ਸਮਰਥਨ ਦਾ ਭਰੋਸਾ ਦਿਵਾਇਆ ਗਿਆ ਹੈ।
ਮੀਟਿੰਗ ਦੌਰਾਨ ਮਹਿੰਦਰਪਾਲ ਬੱਬੀ, ਭੁਪਿੰਦਰ ਕੌਸ਼ਲ, ਮਾਣਕ ਅਲੀ (ਨਾਭਾ), ਪ੍ਰਿੰਸ ਧੁੰਨਾ (ਪੱਟੀ), ਮਨਦੀਪ ਸਿੰਘ, ਅਮਨਦੀਪ ਸਿੰਘ (ਲੁਧਿਆਣਾ) ਅਤੇ ਗੁਰਮੀਤ ਖੋਖਰ (ਬਠਿੰਡਾ) ਨੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿਚ ਹਾਜ਼ਿਰ ਸਮੂਹ ਮੈਂਬਰਾਂ ਨੇ ਇਕ ਸੁਰ ਵਿਚ ਐਲਾਨ ਕੀਤਾ ਕਿ ਜਿਹੜਾ ਵੀ ਉਮੀਦਵਾਰ ਅਤੇ ਧਿਰ ਉਨ•ਾਂ ਦੇ ਚੋਣ ਮਨੋਰਥ ਪੱਤਰ ਨਾਲ ਸਹਿਮਤ ਹੋਣਗੇ, ਉਨ•ਾਂ ਦਾ ਭਰਪੂਰ ਸਾਥ ਦਿੱਤਾ ਜਾਵੇਗਾ।
ਨੌਜਵਾਨ ਲਿਖਾਰੀ ਫਰੰਟ ਦਾ ਚੋਣ ਮਨੋਰਥ ਪੱਤਰ
ਕੇਂਦਰੀ ਪੰਜਾਬੀ ਲੇਖਕ ਸਭਾ (ਸਮੇਤ ਸਮੂਹ ਸਾਹਿਤੱਕ ਸੰਸਥਾਵਾਂ) ਦੀਆਂ ਗਤੀਵਿਧੀਆਂ ਨੂੰ ਚੰਦ ਕੁ ਸਥਾਪਿਤ ਸਾਹਿਤਕਾਰਾਂ/ਲੇਖਕਾਂ ਤਕ ਸੀਮਿਤ ਰਖਣ ਦੀ ਬਜਾਇ ਨੌਜਵਾਂ/ਉਭਰਦੇ ਲੇਖਕਾਂ ਅਤੇ ਪਾਠਕਾਂ ਨੂੰ ਇਸ ਵਿਚ ਬਰਾਬਰ ਦਾ ਭਾਗੀਦਾਰ ਬਣਾਉਣਾ, ਤਾਂ ਕਿ ਸਾਹਿਤ, ਭਾਸ਼ਾ ਅਤੇ ਸਭਿਆਚਾਰ ਦਾ ਵਿਕਾਸ ਅਤੇ ਸੰਚਾਰ ਕੁਝ ਲੋਕਾਂ ਤਕ ਸੀਮਿਤ ਨਾ ਰਹਿ ਕਿ ਆਮ ਲੋਕਾਂ ਤਕ ਪੁੱਜੇ।
ਉਭਰਦੇ ਲੇਖਕਾਂ ਦੇ ਮਾਰਗ ਦਰਸ਼ਨ ਹਿਤ ਸਾਹਿਤਕ ਵਰਕਸ਼ਾਪਾਂ ਦਾ ਪ੍ਰਬੰਧ ਕਰਨਾ। ਇਨ•ਾਂ ਵਰਕਸ਼ਾਪਾਂ ਵਿਚ ਕਵਿਤਾ, ਗ਼ਜ਼ਲ, ਕਹਾਣੀ ਆਦਿ ਵਿਚ ਰੁਚੀ ਰਖਣ ਵਾਲੇ ਨਵੇਂ ਲੇਖਕਾਂ ਨੂੰ ਸੰਬੰਧਿਤ ਵਿਧਾ ਦੇ ਵਿਦਵਾਨਾਂ ਤੋਂ ਸਿੱਖਣ ਦਾ ਮੌਕਾ ਦੇਣਾ।
ਸਭਾ ਦਾ ਇਕ ਸੂਚਨਾ ਤਕਨੀਕ ਅਤੇ ਮੀਡੀਆ ਵਿੰਗ ਸਥਾਪਿਤ ਕਰਨਾ, ਜੋ ਇੰਟਰਨੈਟ/ਵੈਬਸਾਈਟ ਅਤੇ ਹੋਰਨਾਂ ਮੀਡੀਆ ਸਾਧਨਾ ਰਾਹੀਂ ਦੁਨੀਆਂ ਭਰ ਵਿਚ ਰਹਿੰਦੇ ਲੇਖਕਾਂ ਅਤੇ ਪਾਠਕਾਂ ਨੂੰ ਸਭਾ ਨਾਲ ਜੋੜਨ ਦਾ ਕੰਮ ਕਰਨ ਦੇ ਨਾਲ ਹੀ ਸਭਾ ਦੀਆਂ ਗਤੀਵਿਧੀਆਂ ਦਾ ਪ੍ਰਚਾਰ ਪਾਸਾਰ ਕਰ ਸਕੇ।
ਹੁਨਰਮੰਦ, ਪਰ ਆਰਥਿਕ ਤੌਰ ਤੇ ਕਮਜ਼ੋਰ, ਨਵੇਂ ਅਤੇ ਸਥਾਪਿਤ ਲੇਖਕਾਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਕਰਨ ਅਤੇ ਸਸਤੇ ਭਾਅ ਪਾਠਕਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕਰਨਾ।
ਇੰਟਰਨੈਟ ਅਤੇ ਹੋਰ ਨਵੇਂ ਸੰਚਾਰ ਸਾਧਨਾਂ ਰਾਹੀਂ ਪੰਜਾਬੀ ਸਾਹਿਤ, ਸਭਿਆਚਾਰ ਅਤੇ ਬੋਲੀ ਦਾ ਪ੍ਰਚਾਰ-ਪਾਸਾਰ ਕਰਨਾ, ਤਾਂ ਜੋ ਨੌਜਵਾਨਾਂ ਨੂੰ ਸਿੱਧੇ ਤੌਰ ਤੇ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ।
ਨਵੇਂ ਸੰਚਾਰ ਸਾਧਨਾਂ ਰਾਹੀਂ ਪੰਜਾਬੀ ਭਾਸ਼ਾ ਵਰਤਣ ਦੀਆਂ ਤਕਨੀਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਨੌਜਵਾਨਾਂ ਅਤੇ ਵਿਦਵਾਨਾਂ ਤੱਕ ਪਹੁੰਚਾਉਣਾ, ਤਾਂ ਜੋ ਮਾਂ-ਬੋਲੀ ਨੂੰ ਵਕਤ ਦੇ ਹਾਣ ਦਾ ਬਣਾਇਆ ਜਾ ਸਕੇ।
ਨੌਜਵਾਨਾਂ ਕੰਪਿਊਟਰ ਅਤੇ ਇੰਟਰਨੈਟ ਦੀ ਵਰਤੋਂ ਪੰਜਾਬੀ ਵਿਚ ਕਰ ਸਕਣ, ਇਸ ਵਾਸਤੇ ਸਕੂਲਾਂ ਅਤੇ ਕਾਲਜਾਂ ਵਿਚ ਮੁਫ਼ਤ ਵਰਕਸ਼ਾਪਾਂ ਲਾਉਣੀਆਂ, ਤਾਂ ਜੋ ਨੌਜਵਾਨ ਆਧੁਨਿਕ ਸੰਚਾਰ ਅਤੇ ਸਿੱਖਿਆ ਦੇ ਸਾਧਨਾਂ ਦੀ ਵਰਤੋਂ ਕਰਦੇ ਹੋਏ ਵੀ ਪੰਜਾਬੀ ਨਾਲ ਜੁੜੇ ਰਹਿਣ।
ਵੱਖ-ਵੱਖ ਭਾਸ਼ਾਵਾਂ ਵਿਚ ਨੌਜਵਾਨ ਲੇਖਕਾਂ ਵੱਲੋਂ ਲਿਖੇ ਜਾ ਰਹੇ ਸਾਹਿਤ ਦਾ ਪੰਜਾਬੀ ਅਨੁਵਾਦ ਅਤੇ ਪੰਜਾਬੀ ਨੌਜਵਾਨ ਲੇਖਕਾਂ ਦੇ ਸਾਹਿਤ ਦਾ ਹੋਰਨਾਂ ਭਾਸ਼ਾਵਾਂ ਵਿਚ ਅਨੁਵਾਦ ਕਰਵਾਉਣਾ।
ਇਸ ਚੋਣ ਮਨੋਰਥ ਪੱਤਰ ਨਾਲ ਸਹਿਮਤੀ ਰੱਖਣ ਵਾਲੇ ਹਰ ਉਮੀਦਰਵਾਰ ਦਾ ਬਿਨ•ਾਂ ਸ਼ਰਤ ਸਮਰਥਨ ਕੀਤਾ ਜਾਵੇਗਾ।

Translate »