May 19, 2012 admin

381 ਅਧਿਆਪਕ ਲੈਕਚਰਾਰ ਵੱਜੋਂ ਪਦ ਉਨਤ

੍ਹ       ਹੁਣ ਤੱਕ ਕੁਲ 3309 ਅਧਿਆਪਕ ਲੈਕਚਰਾਰ ਬਣੇ –  ਸਿਖਿਆ ਮੰਤਰੀ
ਚੰਡੀਗੜ, 19 ਮਈ: ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿਘ ਮਲੂਕਾ ਨੇ ਦੱਸਿਆ ਕਿ 381 ਅਧਿਆਪਕਾਂ ਨੂੰ ਪੰਜਾਬੀ ਲੈਕਚਰਾਰ ਵੱਜੋ ਪਦ ਉਨਤ ਕਰ ਦਿੱਤਾ ਹੈ।ਉਹਨਾਂ ਦੱਸਿਆ ਕਿ ਸਿਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਰਾਜ ਵਿੱਚ ਹੁਣ ਤੱਕ ਕੁਲ 3309 ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਲੈਕਚਰਾਰ ਵੱਜੋਂ ਪਦ ਉਨਤ ਕੀਤਾ ਗਿਆ ਹੈ।ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਅਧਿਆਪਕ ਭਰਤੀ ੁਬੋਰਡ ਦਾ ਗਠਨ ਕੀਤਾ ਗਿਆ ਹੈ ਅਤੇ ਹੁਣ ਅਧਿਆਪਕਾਂ ਦੀ ਕੋਈ ਵੀ ਅਸਾਮੀ ਖਾਲੀ ਨਹੀ ਰਹੇਗੀ।
Àਹਨਾ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਹ ਵਰ੍ਹਾ ਸਿਖਿਆ ਨੂੰ ਸਮਰਪਿਤ ਕੀਤਾ ਗਿਆ ਹੈ ਤਾਂ ਕਿ ਪੰਜਾਬ ਜਿਹੜਾ ਹਣ ਸਿਖਿਆ ਦੇ ਖੇਤਰ ਵਿਚ ਦੇਸ਼ ਭਰ ਵਿੱਚ ਤੀਜੇ ਨੰਬਰ ਤੇ ਹੈ ਉਹ ਦੇਸ਼ ਵਿਚੋਂ ਪਹਿਲੇ ਨੰਬਰ ਤੇ ਉਭਰ ਸਕੇ।ਉਹਨਾ ਪਦ ਉਨਤ ਹੋਏ ਲੈਕਚਰਾਰਾਂ ਨੂੰ ਵਧਾਈ ਦਿੰਦੇ ਹੋਏ ਆਸ ਕੀਤੀ ਕਿ ਉਹ ਸਰਕਾਰੀ ਸਕਲਾਂ ਵਿਚ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਤਾਂ ਕਿ ਸਿਖਿਆ ਦੇ ਮਿਆਰ ਨੂੰ ਹੋਰ ਉਚਾ ਚੁਕਿਆ ਜਾ ਸਕੇ।ਸਿਖਿਆ ਵਿਭਾਗ ਵੈਬਸਾਈਟ ਤੇ ਵੀ ਉਪਲੱਬਧ ਹੈ
ਉਹਨਾ ਕਿਹਾ ਕਿ ਅਧਿਆਪਕ ਵਰਗ ਵਿਂਚ ਆਈ ਖੜੋਤ ਨੂੰ ਖਤਮ ਕਰਨ ਅਤੇ ਅਧਿਆਪਨ ਅਮਲੇ ਦੇ ਮਨੋਬਲ ਨੂੰ ਹੋਰ ਉਚਾ ਚੁੱਕਣ ਲਈ ਤਰੱਕੀਆਂ ਦਾ ਇਹ ਅਮਲ ਮੁਕੰਮਲ ਕੀਤਾ ਹੈ।ਨਵੈਂ ਪਦ ਉਨਤ ਹੋÂੈ ਲੈਕਚਰਾਰਾਂ ਦੀ ਨਵੈ ਸਕੂਲਾਂ ਵਿੱਚ ਨਿਯੁਕਤੀ ਪੂਰਨ ਪਾਰਦਰਸ਼ੀ ਚੰਗ ਨਾਲ ਕੀਤੀ ਗਈ ਹੈ। ਉਹਨਾ ਕਿਹਾ ਕਿ ਉਨਾ ਸਿਖਿਆ ਵਿਭਾਗ ਵਿਚੋ ਭ੍ਰਿਸਟਾਚਾਰ ਨੂੰ ਜੜੋਂ ਖਤਮ ਕਰਨ ਦਾ ਬੀੜਾ ਚੁਕਿਆ ਹੈ ਅਤੇ ਉਹ ਕਿਸੇ ਵੀ ਕਿਸਮ ਦੀ ਗੜਬੜੀ ਜਾਂ ਕੁਤਾਹੀ ਕਰਨ ਵਕਿਸੇ ਵੀ ਕਰਮਚਾਰੀ ਨੂੰ ਨਹੀਂ ਬੁਖਸ਼ਣਗੇ।

Translate »