May 22, 2012 admin

ਅਨੰਦ ਮੈਰਿਜ ਐਕਟ ਦੀ ਸੋਧ ਰਾਜ ਸਭਾ ਤੇ ਲੋਕ ਸਭਾ ‘ਚ ਪ੍ਰਵਾਨ ਹੋਣ ‘ਤੇ ਤਸੱਲੀ ਪ੍ਰਗਟਾਈ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ: 22 ਮਈਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਨੰਦ ਮੈਰਿਜ ਐਕਟ ਦੇ ਸਬੰਧੀ ਹੋਈ ਸੋਧ ਨੂੰ ਰਾਜ ਸਭਾ ਤੇ ਲੋਕ ਸਭਾ ਵਿਚ ਪਾਸ ਹੋ ਜਾਣ ਉਪਰੰਤ ਤਸੱਲੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਹੁਣ ਇਹ ਸੋਧ ਕਾਨੂੰਨ ਦੀ ਸ਼ਕਲ ਅਖਤਿਆਰ ਕਰ ਲਵੇਗਾ।
ਉਨਾਂ ਕਿਹਾ ਕਿ ਇਹ ਸਿੱਖਾਂ ਦੀ ਇਕ ਸਦੀ ਪੁਰਾਣੀ ਮੰਗ ਪੂਰੀ ਹੋਈ ਹੈ ਇਹ ਸਿੱਖ ਕੌਮ ਦੀ ਇਤਿਹਾਸਕ ਜਿੱਤ ਹੈ। ਉਨਾਂ ਕਿਹਾ ਕਿ . ਸੁਖਦੇਵ ਸਿੰਘ ਢੀਂਡਸਾ, . ਤਰਲੋਚਨ ਸਿੰਘ ਤੇ . ਰਤਨ ਸਿੰਘ ਅਜਨਾਲਾ ਆਦਿ ਨੈਤਾਵਾਂ ਦੀ ਸਿਰੜਦਿਲੀ ਤੇ ਚੰਗੀ ਅਗਵਾਈ ਸਦਕਾ ਇਹ ਮੋਰਚਾ ਫ਼ਤਹਿ ਹੋਇਆ ਹੈ।
ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਅਨੰਦ ਮੈਰਿਜ ਐਕਟ ਵਿਚ ਹੋਰ ਵੀ ਸੋਧਾਂ ਦੀ ਲੋੜ ਹੈ ਤੇ ਭਵਿੱਖ ਵਿਚ ਉਨਾਂ ਨੂੰ ਵੀ ਸੁਲਝਾਉਣ ਦੇ ਯਤਨ ਕੀਤੇ ਜਾਣਗੇ। ਹੁਣ ਸਿੱਖਾਂ ਨੂੰ ਆਪਣੇ ਵਿਆਹ ਅਨੰਦ ਮੈਰਿਜ ਐਕਟ ਤਹਿਤ ਦਰਜ ਕਰਵਾਉਣ ਦੀ ਪੂਰਨ ਖੁੱਲ ਹੋਵੇਗੀ। ਉਨਾਂ ਕਿਹਾ ਕਿ ਹੋਈ ਸੋਧ ਨਾਲ ਸਿੱਖ ਸਮਾਜ ਦਾ ਵਿਲੱਖਣ ਸਰੂਪ ਪਹਿਚਾਨ ਦ੍ਰਿਸ਼ਟੀਮਾਨ ਹੋਵੇਗੀ ਅਤੇ ਅਗੇ ਚੱਲ ਕੇ ਆਧੂਨਿਕ ਵਿਵਸਥਾਵਾਂ ਦਰਜ਼ ਕਰਵਾਉਣ ਸਬੰਧੀ ਵਿਚਾਰ ਚਰਚਾ ਤੇ ਉਪਰਾਲੇ ਕੀਤੇ ਜਾਣਗੇ।

ਦਿਲਜੀਤ ਸਿੰਘ ਬੇਦੀ
ਮੀਤ ਸਕੱਤਰ
ਪਬਲੀਸਿਟੀ ਵਿਭਾਗ

Translate »