May 30, 2012 admin

ਮੈਮੋਰੀਅਲ ਡੇ ਸਮੇਂ ਸਪਰਿੰਗਫੀਲਡ (ਓਹਾਇਹੋ)ਵਿਖੇ ਸ਼ਾਨਦਾਰ ਪਰੇਡ ਦਾ ਆਯੋਜਨ, ਸਿੱਖ਼ਾਂ ਦੀ ਨਵੇਕਲੀ ਪਛਾਣ ਖ਼ਿਚ ਦਾ ਕੇਂਦਰ ਰਹੀ

ਸਪਰਿੰਗਫੀਲਡ : ਅਮਰੀਕਾ ਵਿਚ ਹਰ ਸਾਲ ਮਈ ਦੇ ਆਖਰੀ ਸੋਮਵਾਰ ਉਨ•ਾਂ ਅਮਰੀਕੀ ਫ਼ੌਜੀ ਔਰਤਾਂ ਅਤੇ ਪੁਰਸ਼ਾਂ ਨੂੰ ਯਾਦ ਕਰਨ ਲਈ ਮੈਮੋਰੀਅਲ ਡੇ ਮਨਾਇਆ ਮਨਾਇਆ ਜਾਂਦਾ ਹੈ, ਜਿਹੜੇ ਆਪਣੀ ਨੌਕਰੀ ਸਮੇਂ ਸ਼ਹੀਦ ਹੋ ਗਏ। ਇਸ ਦੀ ਸ਼ੁਰੂਆਤ ਅਮਰੀਕੀ ਗ੍ਰਹਿ ਯੁਧ ਸਮੇਂ ਹੋਈ ਤੇ ਉਸ ਸਮੇਂ ਇਸ ਨੂੰ ਡੈਕੋਰੇਸ਼ਨ ਡੇ ਨਾਲ ਯਾਦ ਕੀਤਾ ਜਾਂਦਾ ਸੀ।ਵੀਂਹਵੀਂ ਸਦੀ ਵਿਚ ਮੈਮੋਰੀਅਲ ਡੇ ਸਾਰੇ ਯੁਧਾਂ ਵਿਚ ਸ਼ਹੀਦ ਹੋਇ ਫ਼ੌਜੀਆਂ ਨੂੰ ਸਮਰਪਿਤ ਹੋ ਗਿਆ।ਬਾਦ ਵਿਚ ਨੌਕਰੀ ਦੌਰਾਨ ਸ਼ਹੀਦ ਹੋਇ  ਫ਼ੌਜੀਆਂ ਦੀ ਯਾਦ ਵਿਚ ਮਨਾਇਆ ਜਾਣ ਲਗਾ।ਇਸ ਦਿਨ ਕੌਮੀ ਛੁੱਟੀ ਹੁੰਦੀ ਹੈ ਤੇ ਹਰੇਕ ਸ਼ਹਿਰ ਵਿਚ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ।
        ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਹੋ ਦੇ ਸ਼ਹਿਰ ਸਪਰਿੰਗਫੀਲਡ ਵਿੱਖੇ ਮਨਾਏ ਗਏ ਮੈਮੋਰੀਅਲ ਡੇ ਸਮੇਂ ਅਜਿਹੀ ਹੀ ਪਰੇਡ ਦਾ  ਆਯੋਜਨ ਕੀਤਾ ਗਿਆ।ਇਹ ਪਰੇਡ ਸ਼ਹਿਰ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਸ਼ਹਿਰ ਦੇ ਕਬਰਸਥਾਨ ਨੇੜੇ ਸਮਾਪਤ ਹੋਈ, ਜਿੱਥੇ ਸ਼ਹਿਰੀਆਂ ਦੇ ਨਾਲ ਸ਼ਹੀਦਾਂ ਨੂੰ ਵੀ ਦਫਨਾਇਆ ਹੋਇਆ ਹੈ।ਇਸ ਦਿਨ ਅਤੇ ਹੋਰਨਾਂ ਮੌਕਿਆਂ ਸਮੇਂ ਇਨ•ਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।। ਕੋਈ ੪ ਕਿਲੋਮੀਟਰ ਲੰਮੀਂ ਪਰੇਡ ਵਿਚ ਵੱਖ ਵੱਖ ਵਿਭਾਗਾਂ, ਜਥੇਬੰਦੀਆਂ, ਵਿਦਿਅਕ ਅਦਾਰਿਆਂ,ਧਾਰਮਕ ਅਦਾਰਿਆਂ ਦੀਆਂ ਝਲਕੀਆਂ ਸਨ। ਸੜਕ ਦੇ ਦੋਵੇਂ ਪਾਸੀਂ ਲੋਕ ਪਰੇਡ ਨੂੰ ਹੱਥ ਹਿਲਾ ਕੇ ਜੀਅ ਆਇਆਂ ਕਹਿ ਰਹੇ ਸਨ।ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਪੋਸਟਰਾਂ ‘ਤੇ ਲਾ ਕੇ ਉਨ•ਾਂ ਨੂੰ ਯਾਦ ਕੀਤਾ ਗਿਆ। ।
           ਸਿੱਖਾਂ ਦੀ ਨਿਵੇਕਲੀ ਪਛਾਣ ਦਰਸਾਉਣ ਲਈ ਇਸੇ ਸ਼ਹਿਰ ਵਿਚ ਐਗ਼ਜ਼ੈਟਿਵ ਇਨ ਮੋਟਲ ਦੇ ਮਾਲਕ  ਅਵਤਾਰ ਸਿੰਘ ਵਲੋਂ ਉਚੇਰੇ ਤੌਰ ‘ਤੇ ਭਾਗ ਲਿਆ ਜਾਂਦਾ ਹੈ।ਇਸ ਵਾਰ ਉਹ ਸੋਲਵੀਂ ਵਾਰ ਭਾਗ ਲੈ ਰਹਿ ਸਨ।ਅਮਰੀਕੀ ਝੰਡਿਆਂ ਤੇ ਬੈਨਰਾਂ ਨਾਲ ਸਜਾਈ ਕਾਰ ਜਦੋਂ ਬਜਾਰਾਂ ਵਿੱਚੋਂ ਲੰਘੀ , ਨਿਵੇਕਲੀ ਪਛਾਣ ਕਰਕੇ ਸੜ•ਕ ਕੰਢੇ ਖੜੇ ਲੋਕਾਂ ਨੇ ਉਨ•ਾਂ ਦਾ ਹੱਥ ਹਿਲਾ ਕੇ ਨਿੱਘਾ ਸੁਆਗਤ ਕੀਤਾ। ਬਹੁਤੇ ਲੋਕਾਂ ਨੇ ਉਨ•ਾਂ ਨੂੰ ਮਿਸਟਰ ਸਿੰਘ ਦੇ ਨਾਂ ਨਾਲ ਪੁਕਾਰਿਆ।ਉਨ•ਾਂ ਦੇ ਪ੍ਰਵਾਰ ਜਿਸ ਵਿਚ ਬੀਬੀ ਸਰਬਜੀਤ ਕੌਰ, ਕਾਕਾ  ਮਨਪ੍ਰੀਤ ਸਿੰਘ ਤੇ ਰਵਜੋਤ ਕੌਰ ਤੋਂ ਇਲਾਵਾ  ਡਾ. ਚਰਨਜੀਤ ਸਿੰਘ ਗੁਮਟਾਲਾ, ਇੰਜ਼. ਸਮੀਪ ਸਿੰਘ ਗੁਮਟਾਲਾ,ਗੁਨਮੀਤ ਕੌਰ ਬਜਾਜ,ਹਰਲੀਨ ਕੌਰ ਬਜਾਜ ਮਾਨਤ ਸਿੰਘ,ਮੇਹਰ ਕੌਰ  ਨੇ ਵੀ  ਉਨ•ਾਂ ਦੇ ਨਾਲ ਇਸ ਪਰੇਡ ਵਿਚ ਭਾਗ ਲਿਆ।ਇਸ ਪਰੇਡ ਦਾ ਪ੍ਰਬੰਧ ਕਲਾਰਕ ਕਾਊਂਟੀ ਵੈਟਰਨ ਕੌਂਸਲ ਨੇ ਕੀਤਾ

Translate »