ਨਵੀਂ ਦਿੱਲੀ, 5 ਜੂਨ, 2012:ਕੇਂਦਰੀ ਸਨਅਤ ਅਤੇ ਵਪਾਰ ਮੰਤਰੀ ਸ਼੍ਰੀ ਆਨੰਦ ਸ਼ਰਮ ਨੇ ਅੱਜ ਨਵੀਂ ਦਿੱਲੀ ਵਿੱਚ ਵਿਦੇਸ਼ੀ ਵਪਾਰ ਨੀਤੀ 2009/14 ਦਾ ਸਾਲ 2012-13 ਲਈ ਸਾਲਾਨਾ ਪ੍ਰੋਗਰਾਮ ਜਾਰੀ ਕੀਤਾ। ਇਸ ਵਿੱਚ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਬਹੁ ਪੱਖੀ ਨੀਤੀ ਅਖਤਿਆਰ ਕੀਤੀ ਗਈ ਹੈ । ਹੱਥਖੱਡੀ ਕਲੀਨ ਛੋਟੇ ਤੇ ਬਹੁਤ ਛੋਟੇ ਉਦਯੋਗਾਂ ਅਤੇ ਦਸਤਕਾਰੀ ਖੇਤਰ ਨੂੰ ਵਿਆਜ਼ ਵਿੱਚ ਦਿੱਤੀ ਜਾਂਦੀ 2 ਫੀਸਦੀ ਸਬਸਿਡੀ ਨੂੰ ਇਸ ਮਾਲੀ ਵਰੇ• ਵਿੱਚ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਵਿੱਚ ਰੋਜ਼ਗਾਰ ਆਧਾਰਿਤ ਚਾਰ ਖੇਤਰ ਹੋਰ ਸ਼ਾਮਿਲ ਕੀਤੇ ਗਏ ਹਨ। ਹੁਣ ਵਿਆਜ਼ ਵਿੱਚ ਸਬਸਿਡੀ ਖਿਡੌਨਿਆਂ ਖੇਡਾਂ ਦਾ ਸਮਾਨ, ਰੈਡੀਮੇਡ ਕੱਪੜੇ, ਤੇ ਡੱਬਾਬੰਦ ਖੇਤੀਬਾੜੀ ਉਤਪਾਦਾਂ ਦੇ ਸਨਅਤ ਖੇਤਰਾਂ ਵਿੱਚ ਵੀ ਮਿਲੇਗੀ। ਤਕਨਾਲੌਜੀ ਵਿਕਾਸ ਸਕੀਮ ਨੂੰ ਵੀ ਇੱਕ ਸਾਲ ਲਈ ਹੋਰ ਵਧਾ ਦਿੱਤਾ ਗਿਆ ਹੈ। ਨਵੀਂ ਵਪਾਰ ਨੀਤੀ ਵਿੱਚ ਬਰਾਮਦ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਘਰੇਲੂ ਨਿਰਮਾਣ ਖੇਤਰ ਦੀ ਮਜ਼ਬੂਤੀ ਵੱਲ ਵੀ ਜ਼ੋਰ ਦਿੱਤਾ ਗਿਆ ਹੈ। ਉਤਰ ਪੂਰਬੀ ਖੇਤਰ ਤੋਂ ਉਤਪਾਦਾਂ ਦੀ ਬਰਾਮਦ ਨੂੰ ਸਮਰੱਥਨ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਹਰੀ ਤਕਨਾਲੌਜੀ ਦੇ ਉਤਪਾਦਾਂ ਲਈ ਬਰਾਮਦ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਖੇਤੀਬਾੜੀ ਖੇਤਰ ਵਿੱਚ ਢਾਂਚੇ ਦੀ ਮਜ਼ਬੂਤੀ ਨੂੰ ਵੀ ਤਰਜ਼ੀਹ ਦਿੱਤੀ ਜਾਵੇਗੀ ਤੇ ਕਈ ਖੇਤੀਬਾੜੀ ਉਤਪਾਦਾਂ ਨੂੰ ਬਰਾਮਦ ਕੀਤੇ ਜਾਣ ਦੀ ਇਜ਼ਾਜਤ ਦਿੱਤੀ ਗਈ ਹੈ। ਰੋਜ਼ਗਾਰ ਦੇਣ ਵਾਲੇ ਖੇਤਰਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਘਰੇਲੂ ਮੰਡੀ ਵਿੱਚ ਨਿਰਮਾਣ ਖੇਤਰ ਨੂੰ ਉਤਸ਼ਾਹਿਤ ਕਰਨ ਵਾਸਤੇ ਵੀ ਨਵੇਂ ਕਦਮਾਂ ਦਾ ਐਲਾਨ ਕੀਤਾ ਗਿਆ ਹੈ। ਵਿਸ਼ਾਖਾਪਟਨਮ ਹਵਾਈ ਅੱਡੇ ਨੂੰ ਬਰਾਮਦ ਉਤਸਾਹਿਤ ਸਕੀਮ ਵਜੋਂ ਮਾਨਤਾ ਦਿੱਤੀ ਗਈ ਹੈ। ਅਹਿਮਦਾਬਾਦ ਅਤੇ ਕੋਹਲਾਪੁਰ ਨੂੰ ਕੱਪੜੇ ਲਈ ਅਤੇ ਸਹਾਰਨਪੁਰ ਨੂੰ ਦਸਤਕਾਰੀ ਲਈ ਵਧੀਆਂ ਬਰਾਮਦ ਵਾਲੇ ਸ਼ਹਿਰਾਂ ਵਜੋਂ ਐਲਾਨਿਆ ਗਿਆ ਹੈ।
ਅੱਤਰੀ/ਭਜਨ