ਅੰਮ੍ਰਿਤਸਰ, 10 ਜੂਨ :ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਆਰ ਪੀ ਮਿੱਤਲ ਨੇ ਨਗਰ ਨਿਗਮ ਅੰਮ੍ਰਿਤਸਰ ਦੀਆਂ ਚੋਣਾਂ ਦਾ ਅਮਲ ਅਮਨ ਸ਼ਾਂਤੀ ਨਾਲ ਨੇਪਰੇ ਚੜਨ ‘ਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਸਾਰੇ ਵੋਟਰਾਂ ਨੇ ਬੜੇ ਹੀ ਜੋਸ਼ ਨਾਲ ਅਤੇ ਭੈ–ਰਹਿਤ ਹੋ ਕੇ ਅਮਨ ਸ਼ਾਤੀ ਨਾਲ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ ਜੋ ਕਿ ਸਾਡੇ ਲੋਕਤੰਤਰ ਦੀ ਮਜਬੂਤੀ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਸਾਰੇ ਸਿਵਲ ਅਤੇ ਪੁਲਿਸ ਕਰਮਚਾਰੀਆਂ ਨੇ ਆਪਣੀ ਡਿਊਟੀ ਨੂੰ ਬਹੁਤ ਹੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਹੈ ਜਿਸ ਕਾਰਨ ਵੋਟਾਂ ਦਾ ਸਮੁੱਚਾ ਅਮਲ ਕਾਮਯਾਬੀ ਨਾਲ ਨੇਪਰੇ ਚੜ• ਸਕਿਆ ਹੈ। ਸ੍ਰੀ ਮਿੱਤਲ ਨੇ ਕਿਹਾ ਕਿ ਵੋਟਾਂ ਪੈਣ ਦੌਰਾਨ ਸ਼ਹਿਰ ਦੇ ਕਿਸੇ ਵੀ ਪੋਲਿੰਗ ਬੂਥ ‘ਤੇ ਕੋਈ ਗੜਬੜ ਨਹੀਂ ਹੋਈ ਅਤੇ ਲੋਕਾਂ ਨੇ ਅਜ਼ਾਦਾਨਾਂ ਮਾਹੌਲ ਵਿੱਚ ਆਪਣੀ ਵੋਟ ਦੇ ਹੱਕ ਦਾ ਇਸੇਮਾਲ ਕੀਤਾ ਹੈ। ਉਹਨਾਂ ਨੇ ਪ੍ਰੈਸ ਅਤੇ ਮੀਡੀਆ ਦਾ ਵੀ ਧੰਨਵਾਦ ਕੀਤਾ ਜਿਨ•ਾਂ ਨੇ ਪ੍ਰਸ਼ਾਸਨ ਨੂੰ ਆਪਣਾ ਭਰਪੂਰ ਸਹਿਯੋਗ ਦਿੱਤਾ।