June 10, 2012 admin

ਅਧਿਆਪਕਾਂ ਉੱਤੇ ਪੁਲਿਸ ਵੱਲੋਂ ਕੀਤੇ ਵਹਿਸ਼ੀਆਨਾ ਲਾਠੀਚਾਰਜ ਅਤੇ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਦਰਜ ਕੀਤੇ ਪੁਲਿਸ ਕੇਸਾਂ ਦੀ ਨਿਖੇਧੀ

ਹੱਕ ਮੰਗਦੇ ਅਧਿਆਪਕਾਂ ਉੱਤੇ ਪੁਲਿਸ ਵੱਲੋਂ ਕੀਤੇ ਵਹਿਸ਼ੀਆਨਾ ਲਾਠੀਚਾਰਜ ਅਤੇ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਦਰਜ ਕੀਤੇ ਪੁਲਿਸ ਕੇਸਾਂ ਦੀ ਜਿਲ੍ਹੇ ਭਰ ਦੇ ਇਨਕਲਾਬੀ ਜਮਹੂਰੀ ਸੰਗਠਨਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਗ੍ਰਿਫਤਾਰ ਕੀਤੇ  ਅਧਿਆਪਕ/ਅਧਿਆਪਕਾਵਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਦੀ ਜੋਰਦਾਰ ਮੰਗ ਕੀਤੀ ਹੈ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਡੀ.ਟੀ.ਐੱਫ.ਦੇ ਸੂਬਾ ਸਕੱਤਰ ਹਰਚਰਨ ਚੰਨਾ,ਸੁਖਵੰਤ ਸਿੰਘ,ਰਾਜੀਵ ਕੁਮਾਰ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ,ਜਿਲਾ੍ਹ ਪ੍ਰਧਾਨ ਦਰਸ਼ਨ ਸਿੰਘ ਉੱਗੇਕੇ,ਉਗਰਾਹਾਂ ਗਰੁੱਪ ਦੇ ਜ੍ਹਿਲਾ ਸਕੱਤਰ ਚਮਕੌਰ ਸਿੰਘ ਨੈਣੇਵਾਲ,ਟੈਕਨੀਕਲ ਸਰਵਿਸਜ  ਯੂਨੀਅਨ(ਰਜਿ) ਦੇ ਸਰਕਲ ਪ੍ਰਧਾਨ  ਗੁਰਦੇਵ ਸਿੰਘ ਮਾਂਗੇਵਾਲ,ਸਿਕੰਦਰ ਸਿੰਘ,ਗੁਰਜੰਟ ਸਿੰਘ,ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ,ਰਜਿੰਦਰ ਪਾਲ,ਸੁਖਵਿੰਦਰ ਸਿੰਘ,ਜਮਹੂਰੀ ਅਧਿਕਾਰ ਸਭਾ ਦੇ ਜ੍ਹਿਲਾ ਪ੍ਰਧਾਨ ਗੁਰਮੇਲ ਸਿੰਘ,ਸਕੱਤਰ ਸੋਹਣ ਸਿੰਘ,ਪੇਂਡੂ ਮਜਦੂਰ ਯੂਨੀਅਨ ਮਸ਼ਾਲ ਦੇ ਆਗੂ ਯਾਦਵਿੰਦਰ ਸਿੰਘ ,ਇਨਕਲਾਬੀ ਨੌਜੁਆਨ ਵਿਦਿਆਰਥੀ ਮੰਚ ਦੇ ਸੂਬਾ ਆਗੂ ਮਨਦੀਪ ਸਿੰਘ, ਮੰਚ ਦੇ ਸੂਬਾ ਆਗੂ ਰਾਮ ਕੁਮਾਰ,ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਹੇਮ ਰਾਜ ਸਟੈਨੋ ਆਦਿ ਨੇ ਕਿਹਾ  ਕਿ ਰਮਸਾ,ਐੱਸ.ਐੱਸ..,ਸੀ.ਐੱਸ.ਐੱਸ ਅਧੀਨ ਭਰਤੀ ਕੀਤੇ ਇਹਨਾਂ ਅਧਿਆਪਕਾਂ ਨੇ ਪੱਕੇ ਰੁਜਗਾਰ ਦੀ ਮੰਗ ਕਰਦਿਆਂ ਸਾਲਾਂ ਬੱਧੀ ਸਮਾਂ ਬੀਤ ਗਿਆ ਹੈ।ਜਦੋਂ ਜਦੋਂ ਵੀ ਇਹਨਾਂ ਅਧਿਆਪਕਾਂ ਦੇ ਸੰਘਰਸ਼ ਨੇ ਵੇਗ ਫੜਿਆ ਤਾਂ ਸਰਕਾਰੀ ਦਰਬਾਰੀਆਂ,ਮੰਤਰੀਆਂ ਸਮੇਤ ਖੁਦ ਮੁੱਖ ਮੰਤਰੀ ਪੰਜਾਬ ਨੇ ਇਨ੍ਹਾਂ ਦੀ ਰੈਗੂਲਰ ਕਰਨ ਦੀ ਮੰਗ ਨੂੰ ਜਲਦੀ ਲਾਗੂ ਕਰਨ ਦਾ ਭਰੋਸਾ ਦਿੱਤਾ।ਪਰ ਇਨਾਂ੍ਹ ਦੇ ਵਾਅਦੇ ਕਦੇ ਵੀ ਪੂਰੇ ਨਹੀਂ ਹੋਏਵਿਧਾਨ ਸਭਾ ਚੋਣਾਂ ਮੌਕੇ ਫਿਰ ਸਰਕਾਰ ਨੇ ਵਾਅਦਾ ਕੀਤਾ।ਇਸ ਵਾਅਦੇ ਨੂੰ ਲਾਗੂ ਕਰਵਾਉਣ ਲਈ ਅਨੇਕਾਂ ਵਾਰ ਵਫਦਾਂ  ਦੇ ਰੂਪ ਮਿਲੇ। ਸਰਕਾਰ ਦੀ ਇਸ ਟਾਲਮਟੋਲ ਦੀ ਨੀਤੀ ਨੂੰ ਭਾਂਪਦਿਆਂ ਜਦੋਂ ਇਹ ਅਧਿਆਪਕ/ ਅਧਿਆਪਕਾਵਾਂ ਸਿੱਖਿਆ ਮੰਤਰੀ ਨੂੰ ਉਸ ਦੇ ਪਿੰਡ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਲਾਗੂ ਕਰਨ ਦਾ ਮੰਗ ਪੱਤਰ ਦੇਣ ਜਾ ਰਹੇ ਸਨ ਤਾਂ ਪੰਜਾਬ ਸਰਕਾਰ ਦੇ ਇਸ਼ਾਰੇਤੇ ਪੁਲਿਸ ਵੱਲੋਂ ਅੰਨ੍ਹਾ ਲਾਠੀਚਾਰਜ ਕਰ ਦਿੱਤਾ।ਗਲੀਆਂ ਵਿੱਚ ਘੇਰ ਘੇਰ, ਘਰਾਂ ਵਿੱਚੋਂ ਬਾਹਰ ਧੂਕੇ,ਖੇਤਾਂ ਤੱਕ ਮਗਰਾ ਕਰਕੇ ਜਬਰ ਦੇ ਸਾਰੇ ਹੱਦਾਂ ਬੰਨੇ ਪਾਰ ਕਰ ਦਿੱਤੇ ਅਤੇ ਅਨੇਕਾਂ ਉੱਪਰ ਇਰਾਦਾ ਕਤਲ ਵਰਗੇ ਸੰਗੀਨ ਦੋਸ਼ ਮੜ੍ਹ ਕੇ ਥਾਣਿਆਂ ਅੰਦਰ ਬੰਦ ਕਰ ਦਿੱਤਾ।ਆਗੂਆਂ ਨੇ ਕਿਹਾ ਕਿ ਜਬਰ ਤਸ਼ੱਦਦ ਨਾਲ ਸੰਘਰਸ਼ਾਂ ਨੂੰ ਦਬਾਉਣ/ਕੁਚਲਣ ਦੀ ਨੀਤੀ ਹਾਕਮਾਂ ਨੂੰ  ਮਹਿੰਗੀ ਪਵੇਗੀ।ਅਧਿਆਪਕਾਂ ਦੇ ਇਸ ਹੱਕੀ ਸੰਘਰਸ਼ ਦੀ ਜੋਰਦਾਰ ਹਮਾਇਤ ਕਰਦਿਆਂ ਕਿਹਾ ਇਹ ਹੱਲਾ ਹਾਕਮਾਂ ਵੱਲੋਂ ਲਾਗੂ ਕੀਤੀਆ ਜਾ ਰਹੀਆਂ ਲੋਕ ਵਿਰੋਧੀ ਨੀਤੀਆ ਦਾ ਜਾਰੀ ਰੂਪ ਹੈ।ਇਸ ਹੱਲੇ ਵਿਰੁੱਧ ਵਿਸਾਲ ਏਕਾ ਉਸਾਰਦਿਆਂ ਸੰਘਰਸ਼ ਨੂੰ ਹੋਰ ਤੇਜ ਦੀ ਜਰੂਰਤ ਹੈ।
ਨਰਾਇਣ ਦੱਤ ੯੬੪੬੦੧੦੭੭੦

Translate »