June 10, 2012 admin

ਮੁੱਖ ਮੰਤਰੀ ਵਲੋਂ ਜੋਗਾ ਘਟਨਾ ਦੀ ਨਿੰਦਾ,ਲੋਕਾਂ ਨੂੰ ਸਾਂਤੀ ਬਰਕਰਾਰ ਰੱਖਣ ਦੀ ਅਪੀਲ

ਡਿਊਟੀ ਵਿੱਚ ਕੁਤਾਹੀ ਕਾਰਨ ਅੈਸ ਐਸ ਪੀ ਮਾਨਸਾ ਮੁੱਅਤਲ
ਚੰਡੀਗੜ• 10 ਜੂਨ:   ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਨੇ ਜਿਲ ਮਾਨਸਾ ਵਿੱਚ ਜੋਗਾ ਵਿਖੇ  ਹੱਡਾਰੋੜੀ ਦੀ ਘਟਨਾ ਦੀ ਸਖਤ ਨਿੰਦਾ ਕੀਤੀ ਹੈ।  ਆਪਣੇ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਰਾਜ ਵਿੱਚ ਕਾਇਮ ਸਾਂਤੀ ਅਤੇ ਸਦਭਾਵਨਾ ਦੇ ਮਾਹੌਲ ਨੂੰ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।  ਇਸ ਮੰਦਭਾਗੀ ਘਟਨਾ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਿਣਾਉਣੇ ਜੁਰਮ ਵਿੱਚ ਸਾਮਿਲ ਦੋਸੀਆਂ ਨੂੰ ਕਾਨੂੰਨ ਅਨੁਸਾਰ ਸਖਤੀ ਨਾਲ ਨਿਪਟਿਆ ਜਾਵੇਗਾ।  
ਇਸੇ ਦੌਰਾਨ ਮੁੱਖ ਮੰਤਰੀ ਨੇ ਜਿਲ ਮਾਨਸਾ ਦੇ ਐਸ ਐਸ ਪੀ . ਸੁਖਦੇਵ ਸਿੰਘ ਚਾਹਲ ਨੂੰ ਡਿਊਟੀ ਤੋਂ ਕੁਤਾਹੀ ਕਰਨ ਤੇ ਤੂਰੰਤ ਮੁੱਅਤਲ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ।
ਨੰ ਸੀ ਐਮ -12/140

Translate »