June 10, 2012 admin

ਸਾਕਾ ਨੀਲਾ ਤਾਰਾ ਸਬੰਧੀ ਸਿਨਸਿਨਾਟੀ ਵਿਖੇ ਵਿਸ਼ੇਸ਼ ਕੀਰਤਨ ਸਮਾਗਮ

ਸਿਨਸਿਨਾਟੀ,ਅਮਰੀਕਾ, ੧੦ ਜੂਨ (ਚਰਨਜੀਤ ਸਿੰਘ ਗੁਮਟਾਲਾ): ਅਮਰੀਕਾ ਦੇ ਪ੍ਰਸਿੱਧ ਉਦਯੋਗਿਕ ਸ਼ਹਿਰ ਸਿਨਸਿਨਾਟੀ   ਦੇ ਗੁਰਦੁਆਰਾ ਗੁਰੂ ਨਾਨਕ ਸੋਸਾਇਟੀ ,ਸਿਨਸਿਨਾਟੀ ਵਿਖੇ ਸਾਕਾ ਨੀਲਾ ਤਾਰਾ ਸਬੰਧੀ ਪਹਿਲੀ ਜੂਨ ਤੋਂ ਰੋਜ਼ਾਨਾ ਸ਼ਾਮ ਨੂੰ ਕਰਵਾਏ ਜਾ ਰਹਿ ਕੀਰਤਨ ਸਮਾਗਮ ਸਬੰਧੀ ਬੀਤੇ ਦਿਨ ਸ਼ਾਮ ਨੂੰ ਵਿਸ਼ੇਸ਼ ਦਿਵਾਨ ਸਜ਼ਾਏ ਗਏ। ਸ੍ਰੀ ਹਰਿ ਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਓਂਕਾਰ ਸਿੰਘ ਦੇ ਜੱਥੇ  ਨੇ ਗੁਰਬਾਣੀ ਦਾ ਮਨੋਹਰ ਕੀਤਾ ਸਿਨਸਿਨਾਟੀ ਤੋਂ ਇਲਾਵਾ ਡੇਟਨ, ਕੋਲੰਬਸ, ਸਪਰਿੰਗਫ਼ੀਲਡ,ਟਲੀਡੋ ਆਦਿ ਸ਼ਹਿਰਾਂ ਤੋਂ ਸੰਗਤ ਨੇ ਇਸ ਦਿਵਾਨ ਵਿਚ ਉਚੇਚੀ ਹਾਜ਼ਰੀ ਭਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦਾ ਆਨੰਦ ਮਾਣਿਆ।



Translate »