June 10, 2012 admin

ਭਾਈ ਵੀਰ ਸਿੰਘ ਜੀ ਦੀ 55 ਵੀ ਬਰਸੀ ਮਨਾਈ ਗਈ

ਅਮਿੰ੍ਰਤਸਰ 10 ਜੂਨ :  ਪੰਜਾਬ ਦੇ ਛੇਵੇ ਦਰਿਆ ਨਾਲ ਪਛਾਣੇ ਜਾਂਦੇ ਪ੍ਰਸਿਧ ਪੰਜਾਂਬੀ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਮਿੱਠੀ ਯਾਦ ਵਿਚ ਉਨਾਂ ਦੀ 55 ਵੀਂ ਬਰਸੀ ਉਨਾਂ ਦੇ ਨਿਵਾਸ ਸ਼ਥਾਨ  ਭਾਈ ਵੀਰ ਸਿੰਘ ਮਾਰਗ  ਵਿਖੇ ਪੂਰੀ ਸ਼ਰਧਾ ਨਾਲ ਮਨਾਈ ਗਈ
ਆਪਣਾ ਜੀਵਨ  ਸਮਾਜ ਦੀ ਚੜ੍ਵਦੀ ਕਲਾ ਲਈ ਅਰਪਨ ਕਰਨ ਵਾਲੇ ਮਹਾਨ ਕਵੀ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਅਤੇ ਰਚਨਾਵਾਂ ਨੂੰ ਯਾਦ ਕਰਨ ਤੌ ਇਲਾਵਾ ਸੁਖਮਣੀ ਸਾਹਿਬ ਅਤੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਇਲਾਹੀ ਕੀਰਤਨ ਦਾ ਪ੍ਰਵਾਹ ਚਲਾਇਆ ਗਿਆ ਜਿਸ ਦੋਰਾਨ ਸ੍ਰੀ ਹਰਿਮੰਦਿਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਾਹਿਬ ਭਾਈ ਗੁਰਦੇਵ ਸਿੰੰਘ ਨੇ ਕੀਰਤਨ ਰਾਹੀ ਸੰਗਤਾਂ ਦੇ ਮੰਨਾਂ ਨੂੰ ਸ਼ਾਂਤ ਕੀਤਾ
     
ਭੋਗ ਅਤੇ ਆਰਤੀ  ਤੋ ਉਪਰੰਤ ਭਾਈ ਨਿਵਾਸ ਸਥਾਂਨ ਦੇ ਲੋਕਲ ਜੱਥਾ ਬੀਬੀ ਹਰਭਜਨ ਕੋਰ ਅਤੇ ਭਾਈ ਜਸਬੀਰ ਸਿੰਘ ਬੈਕ ਵਾਲੇ ਅਤੇ ਭਾਈ ਵੀਰ ਸਿੰਘ ਹਾਲ ਵਾਲੇ ਭਾਈ ਜਸਬੀਰ ਸਿੰਘ ਜੀ , ਸਥਾਂਨਕ ਯਤੀਮਖਾਨਾਂ ਜੱਥਾ ਭਾਈ ਸਤਨਾਮ ਸਿੰਘ ਨੇ ਅਪਣੀ ਮਿਠੀ ਅਤੇ ਸੁਰੀਲੀ ਆਵਾਜ ਵਿਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸਤੌ ਇਲਾਵਾ  ਮਜੀਠਾ ਰੋਡ ਵਿਖੇ ਸਥਿਤ ਸੰਤਨ ਦੀ ਕੁਟੀਆ ਵਾਲੇ ਸੰਤ ਕਿਸ਼ਨ ਸਿੰਘ ਜੀ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ  ਅਤੇ  ਗੁਰੂ ਘਰ ਦੀ ਕੱਥਾਂ ਕਰਕੇ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ।
ਇਸ ਮੋਕੇ ਭਾਈ ਵੀਰ ੰਿਸੰਘ ਸਾਹਿਤ ਸਦਨ ਦੀ ਲੋਕਲ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਸਾਬਕਾ ਡੀਸੀ , ਡਾਇਰੈਕਟਰ ਬੀਬੀ ਨਵਨੀਤ ਕੋਰ , ਮੈਨੇਜਰ ਸਰਦਾਰ ਮਹਿੰਦਰ ਸਿੰਘ ,ਸੁਪਰਵਾਇਜਰ  ਬਲਬੀਰ ਸਿੰਘ ਮਾਹਲ ਅਤੇ ਕਮੇਟੀ ਮੈਬਰਾਂ ਨੈ ਹਾਜਰੀ ਲਗਵਾਈ। ਅੱਟੁਟ ਲੰਗਰ ਵੀ ਵਰਤਾਇਆਂ ਗਿਆ।

Translate »