ਇੰਮੋਰਲ ਟਰੈਫਿਕ ਪਰਵੇਸ਼ਨਲ ਐਕਟ ਤਹਿਤ ਮਾਮਲਾ ਦਰਜ
ਫਿਰੋਜ਼ਪੁਰ 10 ਜੂਨ 2012ਫਿਰੋਜ਼ਪੁਰ ਪੁਲਿਸ ਨੇ ਛਾਉਣੀ ਖੇਤਰ ਦੇ ਦੋ ਹੋਟਲਾਂ ਵਿਚ ਰੰਗਰਲੀਆਂ ਮਨਾਉਣ ਦੀ ਤਿਆਰੀ ਕਰਦਿਆਂ 6 ਜੋੜਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇੰਨ•ਾਂ ਵਿਚੋਂ ਇਕ ਵਿਅਕਤੀ ਕਾਂਗਰਸ ਦਾ ਸੀਨੀਅਰ ਆਗੂ ਵੀ ਹੈ ਜਿਸਨੇ ਜਨਵਰੀ 2012 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਜਲਾਲਾਬਾਦ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੀ ਸੀ। ਜਦੋਂ ਕਿ ਇਕ ਵਿਅਕਤੀ ਪੰਜਾਬ ਪੁਲਿਸ ਦਾ ਹੈਡਕਾਂਸਟੇਬਲ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਪੁਲਿਸ ਮੁੱਖੀ ਸ: ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਫਿਰੋਜ਼ਪੁਰ ਦੇ ਕਈ ਹੋਟਲਾਂ ਵਿਚ ਬਾਲਗ ਅਤੇ ਨਾਬਾਲਗ ਲੜਕੀਆਂ ਦਾ ਮੋਟੀਆਂ ਰਕਮਾਂ ਲੈ ਕੇ ਸ਼ਰੀਰਕ ਸ਼ੋਸਣ ਕਰਵਾਇਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਐਸ.ਪੀ.ਡੀ. ਸ: ਰਘੁਬੀਰ ਸਿੰਘ ਸੰਧੂ ਅਤੇ ਸ: ਜਗਜੀਤ ਸਿੰਘ ਸਰੋਆ ਡੀ.ਐਸ.ਪੀ. ਸਿਟੀ ਦੀ ਅਗਵਾਈ ਹੇਠ ਥਾਣਾ ਕੈਂਟ ਦੀ ਪੁਲਿਸ ਵੱਲੋਂ ਫਿਰੋਜ਼ਪੁਰ ਛਾਊਣੀ ਅਧੀਨ ਪੈਂਦੇ ਹੋਟਲਾਂ ਦੀ ਮੁਸਤੈਦੀ ਨਾਲ ਚੈਕਿੰਗ ਕੀਤੀ ਗਈ ਜਿਸ ਦੌਰਾਨ ਇੱਥੋਂ ਦੇ ਗਰੀਨ ਹੋਟਲ, ਡੀਲੈਕਸ ਗਰੀਨ ਅਤੇ ਇਕ ਹੋਰ ਹੋਟਲ ਵਿਚੋਂ ਛੇ ਜੋੜਿਆਂ ਨੂੰ ਰੰਗਰਲੀਆਂ ਮਨਾਉਣ ਦੀ ਤਿਆਰੀ ਕਰਦਿਆਂ ਗ੍ਰਿਫਤਾਰ ਕੀਤਾ। ਉਨ•ਾਂ ਦੱਸਿਆ ਕਿ ਉਕਤ ਹੋਟਲਾਂ ਦੇ ਮਾਲਕਾਂ ਨਰਿੰਦਰ ਕੁਮਾਰ ਉਰਫ਼ ਸਵੀਟੀ ਅਤੇ ਅਸੋਕ ਕੁਮਾਰ ਗਰਗ ਅਤੇ ਜੋੜਿਆਂ ਖਿਲਾਫ ਇੰਮੋਰਲ ਟਰੈਫਿਕ ਪਰਵੇਸ਼ਨਲ ਐਕਟ 1956 ਦੀਆਂ ਵੱਖ ਵੱਖ ਧਰਾਵਾਂ ਤਹਿਤ ਥਾਣਾ ਫਿਰੋਜ਼ਪੁਰ ਛਾਉਣੀ ਵਿਖੇ ਮੁਕੱਦਮਾ ਨੰਬਰ 95 ਦਰਜ ਕੀਤਾ ਗਿਆ ਹੈ।
ਉਨ•ਾਂ ਦੱਸਿਆ ਕਿ ਫੜੇ ਗਏ ਜੋੜਿਆਂ ਵਿਚ ਕਾਂਗਰਸੀ ਆਗੂ ਮਲੀਕਤ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਪਿੰਡ ਚੱਕ ਮੋਚਣ ਵਾਲਾ, ਜਲਾਲਾਬਾਦ, ਹੈਡਕਾਂਸਟੇਬਲ ਗੁਰਬਚਨ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਸੇਠਾਂ ਵਾਲਾ ਥਾਣਾ ਮਮਦੋਟ, ਸੰਨੀ ਪੁੱਤਰ ਅਸ਼ੋਕ ਵਾਸੀ ਗੁਰੂਹਰਸਾਏ, ਜੋਤੀ ਪੁੱਤਰੀ ਸਾਧੂ ਵਾਸੀ ਬਾਰੇਕੇ, ਸੰਜੂ ਪੁੱਤਰ ਰਾਦਰ ਮਸੀਹ ਵਾਸੀ ਗੁਰੂਹਰਸਹਾਏ, ਜੋਤੀ ਪੁੱਤਰੀ ਮਲਕੀਤ ਸਿੰਘ ਵਾਸੀ ਮਲਕੀਤ ਸਿੰਘ ਵਾਸੀ ਫਿਰੋਜ਼ਪੁਰ ਸ਼ਹਿਰ, ਸਤਨਾਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਨੌਰੰਗ ਕੇ ਸਿਆਲ, ਜੀਤੋ ਪਤਨੀ ਬੂਟਾ ਵਾਸੀ ਦੁੱਲੇ ਵਾਲਾ, ਜਸਵੀਰ ਕੌਰ ਪਤਨੀ ਸੁਖਰਾਜ ਸਿੰਘ ਵਾਸੀ ਜੋਧਪੁਰ ਥਾਣਾ ਮਮਦੋਟ ਅਤੇ ਸੁਖਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਕਮਲ ਚੌਂਕ ਜਗਰਾਂਓ ਆਦਿ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਉਨ•ਾਂ ਕਿਹਾ ਕਿ ਅੱਗੇ ਤੋਂ ਗੈਰ ਸਮਾਜੀ ਅਨਸਰਾਂ ਖਿਲਾਫ ਇਹ ਮੁਹਿੰਮ ਜਾਰੀ ਰਹੇਗੀ।