ਨਵੀਂ ਦਿੱਲੀ, 11 ਜੂਨ, 2012:ਪਾਰਲੀਮੈਂਟ ਵੱਲੋਂ ਪਾਸ ਕੀਤੇ ਗਏ ਆਨੰਦ ਮੈਰਿਜ ਸੋਧ ਬਿੱਲ 2012 ਨੂੰ ਕਾਨੂੰਨ ਦਾ ਦਰਜਾ ਮਿਲ ਗਿਆ ਹੈ। ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ 7 ਜੂਨ ਨੂੰ ਇਸ ਸੋਧ ਬਿੱਲ ਨੂੰ ਆਪਣੀ ਪ੍ਰਵਾਨਗੀ ਦਿੱਤੀ । ਤੇ 8 ਜੂਨ ਨੂੰ ਇਸ ਨੂੰ ਭਾਰਤ ਦੇ ਗਜਟ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ। ਗਜ਼ਟ ਵਿੱਚ 2012 ਦੇ ਕਾਨੂੰਨ ਨੰਬਰ 29 ਵਜੋਂ ਇਸ ਦੀ ਪ੍ਰਕਾਸ਼ਨਾ ਕੀਤੀ ਗਈ ਹੈ।