ਡੇਟਨ (ਓਹਾਇਹੋ) ਅਮਰੀਕਾ :- ਸਿੱਖ ਸੋਸਾਇਟੀ ਆਫ਼ ਡੇਟਨ ਵੱਲੋਂ ਵੈਸਾਖੀ ਨੂੰ ਸਮਰਪਿਤ ਇਕ ਸ਼ਾਮ ਮਨਾਈ ਗਈ, ਜਿਸ ਵਿੱਚ ਗੀਤ, ਸੰਗੀਤ, ਗਿੱਧਾ, ਭੰਗੜਾ, ਕਵੀਸ਼ਰੀ ਆਦਿ ਨੇ ਖੂਬ ਰੰਗ ਬੰਨਿਆ।
੩੦੦ ਦੇ ਕਰੀਬ ਗਰੇਟਰ ਡੇਟਨ ਅਤੇ ਆਸਪਾਸ ਦੇ ਇਲਾਕੇ ਤੋਂ ਆਏ ਦਰਸ਼ਕਾਂ ਨੇ ਇਸ ਦਾ ਆਨੰਦ ਮਾਣਿਆ। ਸਮਾਗਮ ਦੀ ਸ਼ੁਰੂਆਤ ‘ਦੇਹ ਸ਼ਿਵਾ ਵਰ ਮੋਹਿ ਇਹੈ…“ ਨਾਲ ਹੋਈ। ਡਾ. ਦਰਸ਼ਨ ਸਿੰਘ ਸਹਿਬੀ ਆਇ ਹੋਇ ਪ੍ਰਾਹੁਣਿਆਂ ਨੂੰ ਜੀ ਆਇਆਂ ਕਿਹਾ ਤੇ ਵੈਸਾਖੀ ਦੀ ਇਤਿਹਾਸਿਕ ਮਹੱਤਾ ‘ਤੇ ਸੰਖੇਪ ਵਿੱਚ ਚਾਨਣਾ ਪਾਇਆ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ੧੬੯੯ ਈ. ਨੂੰ ਵੈਸਾਖੀ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਜੋ ਮਜ਼ਲੂਮਾਂ, ਗਰੀਬਾਂ ਤੇ ਦੱਬੇ ਕੁਚਲੇ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ।
ਕੁਝ ਵਿਸ਼ੇਸ਼ ਵਿਅਕਤੀਆਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਡਾ. ਗੁਰਜੀਤ ਕਾਹਲੋਂ ਅਤੇ ਡਾ. ਰਾਜ ਚੀਮਾ ਨਾ ਕੇਵਲ ਪ੍ਰਬੰਧਕਾਂ ਵਿਚ ਸ਼ਾਮਲ ਸਨ ਸਗੋਂ ਉਨ੍ਹਾਂ ਨੇ ਪ੍ਰਵਾਰ ਸਮੇਤ ਸਭਿਆਚਾਰ ਪ੍ਰੋਗਰਾਮ ਵਿਚ ਭਾਗ ਲਿਆ। ਸ. ਅਵਤਾਰ ਸਿੰਘ ਸਿਪਰਿੰਗਫੀਲਡ ਅਤੇ ਸ. ਪ੍ਰਮਿੰਦਰ ਸਿੰਘ ਨੇ ਕਵਿਸ਼ਰੀ ਪੇਸ਼ ਕਰਕੇ ਬੀਤੇ ਸਮੇਂ ਦੀ ਯਾਦ ਚੇਤੇ ਕਰਵਾ ਦਿੱਤੀ ਜਦੋਂ ਕਵੀ ਸਟੇਜਾਂ ਦੇ ਸ਼ਿੰਗਾਰ ਹੁੰਦੇ ਸਨ। ਕਰਨਵੀਰ ਸਿੰਘ ਨੇ ਢੋਲ ਵਜਾ ਕੇ ਖੂਬ ਰੌਣਕਾਂ ਲਾਈਆਂ।
ਸਿਨਸਿਨਾਈ ਤੋਂ ਨਿੰਮਾ ਡਲੇਵਾਲੀਆ ਤੇ ਗੁਰਮਿੰਦਰ ਘੁੰਮਣ ਅਤੇ ਡੇਟਨ ਤੋਂ ਹਰਪ੍ਰੀਤ ਡੱਬ ਤੇ ਰਣਜੋਤ ਕੌਰ ਨੇ ਪੰਜਾਬੀ ਲੋਕ ਗੀਤ ਗਾਏ। ਪ੍ਰਮਿੰਦਰ ਸਿੰਘ ਨੇ ਸ਼ਹੀਦੇ–ਆਜ਼ਮ–ਭਗਤ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਸਮਰਪਿਤ ਗੀਤ ਆਪਣੀ ਸੁਰੀਲੀ ਆਵਾਜ਼ ਵਿਚ ਪੇਸ਼ ਕੀਤੇ। ਹਰਪ੍ਰੀਤ ਡੱਬ, ਰਾਜ ਚੀਮਾ, ਬਹਾਰ ਚੀਮਾ, ਅਮਨ ਢੀਂਡਸਾ ਅਤੇ ਅਮਨ ਤਖ਼ਰ ਨੇ ਗਿੱਧਾ ਅਤੇ ਭੰਗੜਾ ਦੀ ਕੋਰੀਓਗਰਾਫੀ ਵਿਚ ਸ਼ਾਨਦਾਰ ਰੋਲ ਅਦਾ ਕੀਤਾ। ਅਜੰਤਾਂ–ਇੰਡੀਆ ਰੈਸਟੂਰੈਂਟ ਨੇ ਸੁਆਦੀ ਖਾਣਾ ਪੇਸ਼ ਕੀਤਾ। ਇੰਦਰ–ਚੰਦਰਾ ਨੇ ਫੋਟੋਗ੍ਰਾਫੀ ਵਿਚ ਵਿਸ਼ੇਸ਼ ਯੋਗਦਾਨ ਪਾਇਆ।
ਜੀ. ਐਸ. ਮਾਨ, ਪੀ. ਐਸ ਸੈਂਬੀ, ਕੁਲਵੀਰ ਸਿੰਘ (ਜਿਓਤੀ), ਰਛਪਾਲ ਤਖ਼ਰ, ਰਣਜੀਤ ਤਖ਼ਰ, ਰਾਜਪਾਲ ਬਜਾਜ, ਯੁਧਵਿੰਦਰ ਢਿੱਲੋਂ, ਕ੍ਰਿਪਾਲ ਸਿੰਘ, ਹਰਪਾਲ ਸਿੰਘ, ਮੱਖਣ ਸਿੰਘ, ਦਮਨ ਕਾਹਲੋਂ, ਜੱਸੀ ਚੀਮਾ ਅਤੇ ਇੰਦਰਾ ਚੰਦਰਾ ਦਾ ਇਸ ਸਮਾਗਮ ਨੂੰ ਸਫ਼ਲ ਬਨਾਉਣ ਵਿਚ ਵਿਸ਼ੇਸ਼ ਯੋਗਦਾਨ ਰਿਹਾ।
ਸਮਾਗਮ ਦੀ ਸਮਾਪਤੀ ਗਿੱਧੇ ਅਤੇ ਭੰਗੜੇ ਦੇ ਰੰਗਾਰੰਗ ਪ੍ਰੋਗਰਾਮ ਨਾਲ ਹੋਈ।ਸ. ਅਵਤਾਰ ਸਿੰਘ ਨੇ ਆਇ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਕਾਹਲੋਂ ਨੇ ਇਸ ਪ੍ਰੋਗਰਾਮ ਬਾਰੇ ਟਿਪਣੀ ਕਰਦੇ ਹੋਇ ਕਿਹਾ ਕਿ ਇਹ ਪ੍ਰੋਗਰਾਮ ਇੰਜ ਸੀ ਜਿਵੇਂ ਅਸੀਂ ਪ੍ਰਵਾਰ ਵਿਚ ਬੈਠੇ ਇਸ ਦਾ ਨਿੱਘ ਮਾਣ ਰਹੇ ਹਾਂ। ਇਸ ਨੇ ਪੰਜਾਬੀਅਤ ਦੀ ਜ਼ਿੰਦਾ ਤਸਵੀਰ ਪੇਸ਼ ਕੀਤੀ।
ਪੇਸ਼ਕਸ਼:- ਡਾ. ਦਰਸ਼ਨ ਸਿੰਘ ਸਹਿਬੀ
ਫੋਨ:-੦੦੧ ੯੩੭ ੩੬੯ ੬੦੧੦
ਈ–ਮੇਲ:- drsehbi0yahoo.com