June 12, 2012 admin

ਖੰਨਾ ਪੇਪਰ ਮਿੱਲ ਵਿੱਚ ਭਿਆਨਕ ਅੱਗ , ਜਾਨੀ ਨੁਕਸਾਨ ਹੋਣ ਤੋਂ ਬਚਾਅ

ਅੰਮ੍ਰਿਤਸਰ, 12 ਜੂਨ :ਅੱਜ ਸਥਾਨਕ ਖੰਨਾ ਪੇਪਰ ਮਿੱਲ ਵਿੱਚ ਭਿਆਨਕ ਅੱਗ ਲਗ ਗਈ। ਜਿਸ  ਦੀ ਸੂਚਨਾ ਪ੍ਰਾਪਤ ਹੁੰਦਿਆਂ ਹੀ ਜਿਲ ਪ੍ਰਸ਼ਾਸਨ, ਨਗਰ ਨਿਗਮ ਅਤੇ ਪੁਲਸ ਵਿਭਾਗ ਵਲੋਂ ਕੀਤੀ ਸਾਂਝੀ ਕਾਰਵਾਈ ਸਦਕਾ ਮੌਕੇ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਤੇ ਡਿਪਟੀ ਕਮਿਸ਼ਨਰ ਪੁਲਸ, ਸ੍ਰੀ ਸਤਪਾਲ  ਜੋਸ਼ੀ ਦੀ ਨਿਗਰਾਨੀ ਹੇਠ ਅੱਗ ਬੁਝਾਊ ਦਸਤਿਆਂ ਵਲੋਂ ਅੱਗ ਤੇ ਕਾਬੂ ਪਾਇਆ ਗਿਆ। ਪੇਪਰ ਮਿੱਲ ਅੰਦਰ ਵੱਡੀ ਮਾਤਰਾ ਵਿੱਚ ਕਾਗਜ਼ ਹੋਣ ਕਾਰਨ ਅੱਗ ਬਝਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਤਕਰੀਬਨ 20- 25 ਅੱੱਗ ਬਝਾਊ ਗੱਡੀਆਂ ਗੁਰਦਾਸਪੁਰ, ਬਟਾਲਾ, ਜਲੰਧਰ, ਕਪੂਰਥਲਾ ਤੇ ਲੁਧਿਆਣੇ ਸਮੇਤ ਵੱਖ ਵੱਖ ਜਿਲਿਆਂ ਤੋਂ ਮੰਗਵਾ ਕੇ ਅੱਗ ਤੇ ਕਾਬੂ ਪਾਇਆ ਗਿਆ।
 ਇਸ ਮੌਕੇ ਪੁਲਸ ਵਲੋਂ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਵਰਤੇ ਜਾਂਦੇ ਪਾਣੀ ਦੇ ਗੋਲੇ ਅਤੇ ਕਾਰਪੋਰੇਸ਼ਨ ਦੀਆਂ ਉਨਾਂ ਮਸ਼ੀਨਾਂ ਦਾ ਵੀ ਇਸਤੇਮਾਲ ਕੀਤਾ ਗਿਆ ਜਿਸ ਨਾਲ ਅੱਗ ਨੂੰ ਛੇਤੀ ਕੰਟਰੋਲ ਕੀਤਾ ਜਾ ਸਕੇ। ਪ੍ਰਸ਼ਾਸਨ ਵਲੋਂ ਮਿਲ ਦੇ ਆਸ ਪਾਸ ਦੇ 30- 40 ਘਰਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਖਾਲੀ ਕਰਵਾ ਲਿਆ ਗਿਆ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ।
 ਕਮਿਸ਼ਨਰ ਨਗਰ ਨਿਗਮ ਸ੍ਰੀ ਧਰਮਪਾਲ ਗੁਪਤਾ ਜੋ ਕਿਸੇ ਮੀਟਿੰਗ ਕਾਰਨ ਚੰਡੀਗੜਗਏ ਹੋਏ ਸਨ, ਘਟਨਾ ਦੀ ਸੂਚਨਾ ਮਿਲਦੇ ਹੋਏ ਹੀ ਤੁਰੰਤ ਵਾਪਸ ਘਟਨਾ ਸਥਲਤੇ ਪਹੁੰਚੇ ਤੇ ਸਾਰੀ ਸਥਿਤੀ ਦਾ ਜਾਇਜਾ ਲਿਆ

Translate »