ਲੁਧਿਆਣਾ : 13 ਜੂਨ : ਗ਼ਜ਼ਲ ਦੇ ਬਾਦਸ਼ਾਹ ਮਹਿੰਦੀ ਹਸਨ ਤੇ ਤੁਰ ਜਾਣ ਨਾਲ ਜਿਥੇ ਸੰਗੀਤ ਦੀ ਦੁਨੀਆਂ ਵਿਚ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਉਥੇ ਅੱਜ ਉਸ ਵੇਲੇ ਟਕਸਾਲੀ ਗਾਇਕੀ ਦਾ ਅੰਬਰ ਸੁੰਨਾ ਹੋ ਗਿਆ ਹੈ। ਪੰਜਾਬੀ ਸਾਹਿਤ ਅਕਾਡਮੀ ਇਸ ਗਾਇਕ ਦੇ ਤੁਰ ਜਾਣ ‘ਤੇ ਡੂੰਘੇ ਅਫ਼ਸੋਸ ਵਿਚ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਜਗਜੀਤ ਸਿੰਘ ਦੇ ਤੁਰ ਜਾਣ ਤੋਂ ਬਾਅਦ ਸਾਡੇ ਕੋਲ ਇਹੋ ਹੀ ਇਕਲੋਤਾ ਗ਼ਜ਼ਲ ਗਾਇਕ ਸੀ ਜਿਸ ਦੀ ਸੁਹਜ ਭਰੀ ਆਵਾਜ਼ ਅਤੇ ਸੰਗੀਤ ਕਲਾ ਦੀ ਗਹਿਰਾਈ ਸਰੋਤਿਆਂ ਨੂੰ ਮੰਤਰ ਮੁਗਧ ਕਰਦੀ ਸੀ।
ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਨੇ ਕਿਹਾ ਕਿ ਅਜਿਹੇ ਗਾਇਕ ਦੁਨੀਆਂ ‘ਤੇ ਇਕ ਵਾਰ ਹੀ ਆਉਂਦੇ ਹਨ ਤੇ ਜਿਹੜੇ ਰਹਿੰਦੀ ਦੁਨੀਆਂ ਤੱਕ ਯਾਦ ਰਹਿੰਦੇ ਹਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗ਼ਜ਼ਲ ਬਾਦਸ਼ਾਹ ਦੇ ਤੁਰ ਜਾਣ ‘ਤੇ ਡੂੰਘਾ ਅਫ਼ਸੋਸ ਕਰਦਿਆਂ ਕਿਹਾ ਹੈ ਕਿ ਮਹਿੰਦੀ ਹਸਨ ਦੁਨੀਆਂ ਦਾ ਉਹ ਗਾਇਕ ਸੀ ਜਿਸ ਦਾ ਰਾਜਸਥਾਨ ਦੇ ਮਸ਼ਹੂਰ ਗਾਇਕ ‘ਕਲਾਵੰਤ‘ ਘਰਾਣੇ ਨਾਲ ਸਬੰਧ ਸੀ। ਇਹ ਘਰਾਣਾ ਧੁਰਪਦ ਅੰਗ ਦੀ ਗਾਇਕੀ ਲਈ ਮਸ਼ਹੂਰ ਸੀ। ਉਹ ਨਿਰੰਤਰ 10 ਘੰਟੇ ਸੰਗੀਤ ਦਾ ਰਿਆਜ਼ ਕਰਦੇ ਸਨ। ਉਹ ਆਪਣੇ ਪਰਿਵਾਰ ਵਿਚ 16ਵੀਂ ਪੀੜ•ੀ ਦਾ ਗਾਇਕ ਸੀ ਜਿਹੜਾ ਸਰੀਰਕ ਇਲਾਜ ਪੱਖੋਂ ਸਾਡੇ ਹੱਥੋਂ ਕਿਰ ਗਿਆ ਹੈ। ਉਨ•ਾਂ ਆਪਣੇ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਦਿਆਂ ਦਸਿਆ ਕਿ ਇਕ ਵਾਰ ਲੋਧੀ ਕਲੱਬ ਲੁਧਿਆਣਾ ਵਿਖੇ ਸ੍ਰੀ ਅਰੁਣ ਗੋਇਲ, ਡੀ.ਸੀ. ਲੁਧਿਆਣਾ ਦੇ ਹੁੰਦਿਆਂ ਉਨ•ਾਂ ਨੇ ਆਪਣੀ ਗਾਇਕੀ ਦਾ ਅਜਿਹਾ ਰੰਗ ਬੰਨਿ•ਆ ਸੀ ਜਿਹੜਾ ਉਨ•ਾਂ ਨੂੰ ਅੱਜ ਵੀ ਯਾਦ ਹੈ। ਮਹਿੰਦੀ ਹਸਨ ਦੇ ਅਚਾਨਕ ਤੁਰ ਜਾਣ ਦੇ ਨਾਲ ਟਕਸਾਲੀ ਗ਼ਜ਼ਲ ਗਾਇਕੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਇਸ ਦੁੱਖ ਦੀ ਘੜੀ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਅੰਤ੍ਰਿੰਗ ਬੋਰਡ ਅਤੇ ਸਮੂਹ ਮੈਂਬਰ ਸ੍ਰੀ ਮਹਿੰਦੀ ਹਸਨ ਦੀ ਵਿਛੜੀ ਆਤਮਾ ਨੂੰ ਸ਼ਰਧਾ ਭਿੱਜੀ ਵਿਦਾਈ ਦਿੰਦੇ ਹਨ! ਸ਼ਰਧਾ ਦੇ ਫੁੱਲ ਅਰਪਨ ਕਰਨ ਵਾਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ.ਪ. ਸਿੰਘ, ਪ੍ਰਿੰ. ਪ੍ਰੇਮ ਸਿੰਘ ਬਜਾਜ, ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਸੁਖਜੀਤ, ਡਾ. ਗੁਲਜ਼ਾਰ ਸਿੰਘ ਪੰਧੇਰ, ਇੰਜ. ਜਸਵੰਤ ਸਿੰਘ ਜ਼ਫ਼ਰ, ਤ੍ਰੈਲੋਚਨ ਲੋਚੀ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਅਮਰਜੀਤ ਸਿੰਘ ਗਰੇਵਾਲ ਸਮੇਤ ਸਥਾਨਕ ਲੇਖਕ ਸ਼ਾਮਲ ਸਨ।