ਨਵੀਂ ਦਿੱਲੀ, 13 ਜੂਨ, 2012:ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੰਨੇ ਪ੍ਰਮੰਨੇ ਗਜ਼ਲ ਗਾਇਕ ਸ਼੍ਰੀ ਮਹਿੰਦੀ ਹਸਨ ਦੀ ਮੌਤ ‘ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ। ਉੁਨਾਂ• ਨੇ ਆਪਣੇ ਸੋਗ ਸੁਨੇਹੇ ਵਿੱਚ ਕਿਹਾ ਕਿ ਸ਼੍ਰੀ ਹਸਨ ਨੇ ਆਪਣੀ ਗਾਇਕੀ ਰਾਹੀਂ ਉਪ ਮਹਾਦੀਪ ਵਿੱਚ ਸੂਫੀ ਵਿਚਾਰ ਧਾਰਾ ਦਾ ਪ੍ਰਚਾਰ ਕੀਤਾ। ਉਰਦੂ ਸ਼ਾਇਰੀ ਦੇ ਪ੍ਰਤੀ ਉਨਾਂ• ਦਾ ਲਗਾਅ ਅਤੇ ਧਰੁਪਦ ਪ੍ਰੰਪਰਾ ਨੂੰ ਅੱਗੇ ਵਧਾਉਣ ਵਿੱਚ ਉਨਾਂ• ਦੇ ਯੋਗਦਾਨ ਨਾਲ ਸੰਗੀਤ ਦੇ ਸੰਸਾਰ ਵਿੱਚ ਉਨਾਂ• ਨੂੰ ਵਿਸ਼ੇਸ਼ ਥਾਂ ਮਿਲੀ ਹੈ। ਪ੍ਰਧਾਨ ਮੰਤਰੀ ਨੇ ਸ਼੍ਰੀ ਮਹਿੰਦੀ ਹਸਨ ਦੇ ਦੁਖੀ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ।