June 13, 2012 admin

ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਦੀ ਮੀਟਿੰਗ ਦੇ ਫ਼ੈਸਲੇ

ਭਾਈ ਧਰਮ ਸਿੰਘ ਨਿਹੰਗ ਵਲੋਂ ਸ਼ੇਰੇਪੰਜਾਬ ਰੇਡੀਉਤੇ ਵਿਵਾਦ ਪੂਰਨ ਵਾਰਤਾਲਾਪ ਨੂੰ ਯੂ.ਟਿਊਬਤੇ ਪਾਇਆ ਗਿਆ ਹੈ, ਜਿਸ ਵਿੱਚ ਇਸ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣਸਤਿਕਾਰ ਤੇ ਪ੍ਰਮਾਣਿਕਤਾ ਤੇ ਬਹੁਤ ਸਾਰੇ ਕਿੰਤੂਪ੍ਰੰਤੂ ਕੀਤੇ ਹਨ। ਇਸ ਨੂੰ ਬਾਰਬਾਰ ਸ੍ਰੀ ਅਕਾਲ ਤਖ਼ਤ ਸਾਹਿਬਤੇ ਸਪੱਸ਼ਟੀਕਰਨ ਦੇਣ ਲਈ ਬੁਲਾਇਆ ਗਿਆ ਪਰ ਇਹ ਹਾਜਰ ਨਹੀਂ ਹੋਇਆ। ਇਸ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ੩੧ ਜੇਠ ਸੰਮਤ ਨਾਨਕਸ਼ਾਹੀ ੫੪੪ ਮੁਤਾਬਿਕ ੧੩ ਜੂਨ ੨੦੧੨ ਨੂੰ ਭਾਈ ਧਰਮ ਸਿੰਘ ਨਿਹੰਗ ਨੂੰ ਪੰਥਚੋਂ ਛੇਕਿਆ ਜਾਂਦਾ ਹੈ।
       ਸਮੂਹ ਦੇਸ਼ਵਿਦੇਸ਼ ਦੀਆਂ ਸੰਗਤਾਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਉਹ ਧਰਮ ਸਿੰਘ ਨਿਹੰਗ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਸਾਂਝ ਨਾ ਰੱਖਣ ਤੇ ਨਾ ਹੀ ਇਸ ਨੂੰ ਕਿਸੇ ਧਾਰਮਿਕ ਜਾਂ ਸਮਾਜਿਕ ਸਮਾਗਮ ਆਦਿ ਵਿੱਚ ਬੋਲਣ ਦਿਤਾ ਜਾਵੇ।

ਸੰਗਤਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬਤੇ ਪੁੱਜੀਆਂ ਸ਼ਿਕਾਇਤਾਂ ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਅਜੇ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਜਾਤੀ ਪ੍ਰਥਾ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੇ ਗੁਰਦੁਆਰਾ ਸਾਹਿਬ ਵਿੱੱਚ ਦਰਸ਼ਨ ਕਰਨ ਆਉਣਤੇ ਰੋਕ ਲਗਾਈ ਜਾਂਦੀ ਹੈ। ਗੁਰਦੁਆਰੇ ਸਭ ਸੰਗਤਾਂ ਲਈ ਸਾਂਝੇ ਹੁੰਦੇ ਹਨ। ਕੋਈ ਵੀ ਧਰਮ ਜਾਂ ਜਾਤ ਦਾ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬ ਪਾਸ ਸ਼ਰਧਾਸਤਿਕਾਰ ਭੇਟ ਕਰਨ ਲਈ ਹਾਜ਼ਰੀ ਭਰ ਸਕਦਾ ਹੈ। ਕਿਸੇ ਵੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਧੜ੍ਹਿਆਂ ਜਾਂ ਜਾਤੀ ਵਖਰੇਵਿਆਂ ਕਾਰਨ ਕਿਸੇ ਨੂੰ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ, ਵੇਦਨਾ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਨੋਂ ਨਹੀਂ ਰੋਕਿਆ ਜਾ ਸਕਦਾ। ਇਸ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਹ ਆਦੇਸ਼ ਕੀਤਾ ਜਾਂਦਾ ਹੈ ਕਿ ਕਿਸੇ ਵੀ ਰੂਪ ਵਿੱਚ ਗੁਰੂਘਰ ਜਾਤਪਾਤ, ਬਰਾਦਰੀ ਦੇ ਨਾਤੇ ਨਾ ਉਸਾਰੇ ਜਾਣ, ਜਿਸ ਕਾਰਨ ਧਾਰਮਿਕ, ਸਮਾਜਿਕ ਵਿਤਕਰੇ, ਵਖਰੇਵੇਂ ਪੈਦਾ ਹੋਣ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਮਹੀਨਾਵਾਰ ਆਮਦਨਖਰਚ ਦਾ ਵੇਰਵਾ ਗੁਰਦੁਆਰਾ ਸਾਹਿਬ ਦੇ ਬੋਰਡਤੇ ਲਗਾਉਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪ੍ਰਬੰਧਕਾਂ ਵਿਰੁੱਧ ਗੁਰਮਰਯਾਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਗੁਰਦੁਆਰਾ ਖਾਲਸਾ ਪ੍ਰਕਾਸ਼ ਵਿੰਡਸਰ ਚੱਲ ਰਹੇ ਵਾਦਵਿਵਾਦ ਸਬੰਧੀ ਜਿੰਨ੍ਹਾਂ ਸੰਗਤਾਂਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਨਤੇ ਰੋਕ ਲਗਾਈ ਹੈ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਹਰ ਕੋਈ ਨਤਮਸਤਕ ਹੋਣ ਸਕਦਾ ਹੈ। ਗੁਰੂ ਘਰ ਸਭ ਦੇ ਸਾਂਝੇ ਹੁੰਦੇ ਹਨ ਅਤੇ ਇਹ ਕਿਸੇ ਇਕ ਵਿਅਕਤੀ ਦੀ ਜਗੀਰ ਨਹੀਂ।

ਦੇਖਣ ਵਿੱਚ ਆਇਆ ਹੈ ਕਿ ਇਲੈਕਸ਼ਨਾਂ ਵਿੱਚ ਖਲੋਣ ਵਾਲੇ ਉਮੀਦਵਾਰ ਆਪਣੇ ਚੌਣ ਨਿਸ਼ਾਨ ਤੇ ਨਾਵਾਂ ਨਾਲ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੇ ਸ਼ਬਦ ਸਟਿਕਰਾਂ ਵਿੱਚ ਛਾਪ ਕੇ ਦੀਵਾਰਾਂ ਆਦਿ ਤੇ ਲਗਾਉਂਦੇ ਹਨ ਜੋ ਗੁਰਮਤਿ ਅਨੁਸਾਰ ਉਚਿੱਤ ਨਹੀਂ। ਇਸ ਤਰ੍ਹਾਂ ਗੁਰਬਾਣੀ ਦਾ ਨਿਰਾਦਰ ਹੁੰਦਾ ਹੈ। ਇਨ੍ਹਾਂ ਉਮੀਦਵਾਰਾਂ ਨੂੰ ਸਖ਼ਤ ਤਾੜਨਾ ਕੀਤੀ ਜਾਂਦੀ ਹੈ ਕਿ ਅਗੇ ਤੋਂ ਅਜਿਹਾ ਨਾ ਕੀਤਾ ਜਾਵੇ।

ਸੰਗਤਾਂ ਵਲੋਂ ਪੁੱਜੀਆਂ ਸ਼ਿਕਾਇਤਾਂ ਕਿ ਕਈ ਸਥਾਨਾਂਤੇ "ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ" ਵੱਲੋਂ ਜਬਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਅਤੇ ਪੁਰਾਤਨ ਹੱਥ ਲਿਖਤ ਸਰੂਪ ਚੁੱਕ ਕੇ ਸਸਕਾਰ ਕਰਨ ਲਈ ਲਿਜਾਏ ਜਾਂਦੇ ਹਨ ਅਤੇ ਉਨ੍ਹਾਂ ਵਲੋਂ ਪੈਸੇ ਆਦਿ ਵੀ ਲਏ ਜਾਂਦੇ ਹਨ। ਸਮੂਹ ਸੰਗਤਾਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਕੇਵਲ ਉਸੇ ਹੀ ਸਤਿਕਾਰ ਕਮੇਟੀ ਨੂੰ ਬਿਰਧ ਸਰੂਪ ਦੇਣ, ਜਿੰਨ੍ਹਾਂ ਪਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੱਤਰਕਾ ਹੋਵੇ ਅਤੇ ਕਿਸੇ ਵੀ ਵਿਅਕਤੀ ਨੂੰ ਕੋਈ ਪੈਸਾ ਆਦਿ ਨਾ ਦਿੱਤਾ ਜਾਵੇ।

ਸ੍ਰ: ਰੂਪ ਸਿੰਘ ਜੀ, ਡਾਇਰੈਕਟਰ ਸਿੱਖ ਇਤਿਹਾਸ ਰੀਸਰਚ ਬੋਰਡ ਵਲੋਂ ਲਿਖੀ ਪੁਸਤਕਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਤੇ ਅਦੇਸ਼ਸੰਦੇਸ਼" ਪੰਜ ਸਿੰਘ ਸਾਹਿਬਾਨ ਨੂੰ ਭੇਟ ਕੀਤੀ ਗਈ। ਇਸ ਵਾਰ ਦੀ ਪੁਸਤਕ ਵਿੱਚ ਉਨ੍ਹਾਂ ਵਲੋਂ ਇਹ ਪੁਸਤਕ ਜਿਥੇ ਅੱਗੇ ਪੰਜਾਬੀ ਵਿੱਚ ਛਾਪੀ ਗਈ, ਉਥੇ ਵਿਸ਼ੇਸ਼ ਉਪਰਾਲੇ ਕਰਕੇ ਅੰਗਰੇਜ਼ੀ ਵਿੱਚ ਵੀ ਛਪਵਾਈ ਗਈ। ਸਮੂਹ ਸੰਗਤਾਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਇਹ ਪੁਸਤਕ ਪੜ੍ਹ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਏ ਹੁਕਮਨਾਮੇ ਅਤੇ ਅਦੇਸ਼ਸੰਦੇਸ਼ਾਂਤੇ ਅਮਲ ਕਰਨ ਅਤੇ ਆਪਣੇ ਵਿਰਸੇਵਿਰਾਸਤ ਤੇ ਇਤਿਹਾਸ ਨਾਲ ਜੁੜਨ

Translate »