ਰਣਜੀਤ ਸਿੰਘ ਪ੍ਰੀਤ
ਖ਼ਾਨ ਸਾਹਿਬ ਦੇ ਨਾਂਅ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ,ਸ਼ਾਸ਼ਤਰੀ ਸੰਗੀਤ,ਪਿੱਠਵਰਤੀ ਗਾਇਕ ਅਤੇ ਗ਼ਜ਼ਲ ਗਾਇਕੀ ਦੇ ਬੇਤਾਜ ਬਾਦਸ਼ਾਹ,ਹਰਮੋਨੀਅਮ ਨੂੰ ਉਂਗਲਾਂ ‘ਤੇ ਨਾਚ ਨਚਾਉਣ ਵਾਲੇ,1957 ਤੋਂ 1999 ਤੱਕ ਚੁਸਤੀ–ਫ਼ੁਰਤੀ ਦੀ ਮਿਸਾਲ ਬਣੇ ਰਹਿਣ ਵਾਲੇ, ਸਦਾ ਬਹਾਰ ਗ਼ਜ਼ਲਾਂ ਨਾਲ ਸਰੋਤਿਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਜਨਾਬ ਰਸ਼ਦੀ ਦੇ ਨਾਲ ਹੀ ਪਾਕਿਸਤਾਨੀ ਫ਼ਿਲਮ ਜਗਤ ਵਿੱਚ ਬਾਦਸ਼ਾਹਤ ਕਰਨ ਦੇ ਮਾਲਿਕ ਉਸਤਾਦ ਮਹਿੰਦੀ ਹਸਨ ਦਾ ਜਨਮ ਸੰਗੀਤਕ ਘਰਾਣੇ ਕਲਾਵੰਤ ਕਬੀਲੇ ਦੀ 16ਵੀਂ ਪੀੜ•ੀ ਵਿੱਚ 18ਜੁਲਾਈ 1927 ਨੂੰ ਲੂਨਾ,ਝੁਨਝੁਨ (ਰਾਜਸਥਾਨ) ਵਿੱਚ ਵਾਲਿਦ ਉਸਤਾਦ ਅਜ਼ੀਮ ਖ਼ਾਨ ਦੇ ਘਰ ਹੋਇਆ । ਮਹਿੰਦੀ ਹਸਨ ਦੇ ਪਿਤਾ ਅਤੇ ਉਸ ਦੇ ਚਾਚਾ ਉਸਤਾਦ ਇਸਮਾਈਲ ਖ਼ਾਨ ਰਿਵਾਇਤੀ ਧਰੁਪਦ ਗਾਇਕੀ ਨਾਲ ਸਬੰਧਤ ਸਨ। ਜਦ ਦੇਸ਼ ਦਾ ਬਟਵਾਰਾ ਹੋਇਆ ,ਤਾਂ ਮਹਿੰਦੀ ਹਸਨ ਨੂੰ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪਿਆ ,ਅਤੇ ਪਾਕਿਸਤਾਨ ਵਿੱਚ ਰੋਜ਼ੀ–ਰੋਟੀ ਲਈ ਕਾਫ਼ੀ ਮੁਸੀਬਤਾਂ ਝੱਲਣੀਆਂ ਪਈਆਂ।।
ਦਿਨ ਕਟੀ ਲਈ ਮਹਿੰਦੀ ਹਸਨ ਨੇ ਪਹਿਲਾਂ ਇੱਕ ਸਾਇਕਲਾਂ ਦੀ ਦੁਕਾਂਨ ‘ਤੇ ਕੰਮ ਕਰਨਾਂ ਸ਼ੁਰੂ ਕੀਤਾ ,ਅਤੇ ਫਿਰ ਕਾਰ ,ਡੀਜ਼ਲ ਟਰੈਕਟਰ ਮਕੈਨਿਕ ਦਾ ਕੰਮ ਕਰਨ ਲੱਗਿਆ। ਪਰ ਨਾਲੋ–ਨਾਲ ਗਾਇਕੀ ਅਭਿਆਸ ਦਾ ਪੱਲੂ ਵੀ ਫੜ•ੀ ਰੱਖਿਆ। । ਉਸਦੀ ਸਖ਼ਤ ਮਿਹਨਤ ਅਤੇ ਲਗਨ ਨੂੰ ਬੂਰ ਪਿਆ ਅਤੇ 1957 ਵਿੱਚ ਪਾਕਿਸਤਾਨ ਰੇਡੀਓ ਸਟੇਸ਼ਨ ਤੋਂ ਪੇਸ਼ਕਾਰੀ ਦਾ ਬੁਲਾਵਾ ਆ ਗਿਆ।। ਮਹਿੰਦੀ ਹਸਨ ਨੇ ਜੋ ਠੁਮਰੀ ਪੇਸ਼ ਕੀਤੀ। ਉਸ ਨੂੰ ਬਹੁਤ ਸਲਾਹਿਆ ਗਿਆ। ਇਸ ਸਮੇਂ ਬੇਗ਼ਮ ਅਖ਼ਤਰ, ਉਸਤਾਦ ਬਰਕਤ ਅਲੀ ਖ਼ਾਂਨ, ਮੁਖ਼ਤਾਰ ਬੇਗ਼ਮ,ਗ਼ਜ਼ਲ ਗਾਇਕੀ ਦੇ ਨਾਮੀ ਕਲਾਕਾਰ ਸਨ। ਇਸ ਤੋਂ ਉਤਸ਼ਾਹਤ ਹੋ ਕਿ ਮਹਿੰਦੀ ਹਸਨ ਨੇ ਉਰਦੂ ਸ਼ਾਇਰੀ ਅਤੇ ਗ਼ਜ਼ਲ ਗਾਇਕੀ ਵੱਲ ਵਧੇਰੇ ਧਿਆਨ ਦਿੱਤਾ,ਇਸ ਕੰਮ ਲਈ ਜ਼ੈਡ ਏ ਬੁਖ਼ਾਰੀ,ਅਤੇ ਰਫ਼ੀਕ ਅਨਵਰ ਨੇ ਵੀ ਉਸਦਾ ਸਾਥ ਨਿਭਾਇਆ।
1980 ਵਿੱਚ ਗ਼ਜ਼ਲ ਦੇ ਇਸ ਸ਼ਹਿਨਸ਼ਾਹ ਨੂੰ ਅਜਿਹੀ ਬਿਮਾਰੀ ਨੇ ਆ ਦਬੋਚਿਆ ਕਿ ਸਦਾ ਸਦਾ ਲਈ ਗਾਇਕੀ ਨਾਲੋਂ ਤੋੜ–ਵਿਛੋੜਾ ਕਰਨਾਂ ਪਿਆ। ਲਾਹੌਰ ਤੋਂ ਵਾਪਸੀ ਲਾਉਂਦਿਆਂ ਆਪਣੀ ਪੱਕੀ ਰਿਹਾਇਸ਼ ਕਰਾਚੀ ਵਿੱਚ ਆ ਨਿਵਾਸ ਕੀਤਾ। ਪਰ ਉਂਝ ਗਾਇਕੀ ਨਾਲ 2010 ਤੱਕ ਜੁੜੇ ਰਹੇ। ਜਿੱਥੇ ਆਪ ਦੇ 9 ਲੜਕੇ ਅਤੇ 5 ਲੜਕੀਆਂ ਅਤੇ ਦੋ ਮਰਹੂਮ ਬੀਵੀਆਂ ਨੇ ਸਮਾ ਗੁਜ਼ਾਰਿਆ ਸੀ। ਮਹਿੰਦੀ ਹਸਨ ਦੇ ਬੱਚੇ ਵੀ ਸੰਗੀਤਕ ਰੁਚੀਆਂ ਰਖਦੇ ਹਨ। ਪਾਕਿਸਤਾਨ ਵਿੱਚ ਹੀ ਮਹਿੰਦੀ ਹਸਨ ਦਾ ਜਨਮ ਦਿਨ ਪੀ ਟੀ ਵੀ ਨੇ 2010 ਨੂੰ ਮਨਾਇਆ। ਗੱਲ ਅਕਤੂਬਰ 2010 ਦੀ ਹੈ, ਜਦ ਐਚ ਐਮ ਵੀ ਕੰਪਨੀ ਨੇ “ਸਰਹੱਦੇਂ” ਰਾਹੀਂ ਤੇਰਾ ਮਿਲਨਾ ਡਿਊਟ ਗੀਤ ਸਰੋਤਿਆਂ ਲਈ ਪੇਸ਼ ਕੀਤਾ ,ਜੋ ਮਹਿੰਦੀ ਹਸਨ ਅਤੇ ਲਤਾ ਮੰਗੇਸ਼ਕਰ ਦਾ ਸ਼ਾਇਦ ਪਹਿਲਾ ਅਤੇ ਆਖ਼ਰੀ ਡਿਊਟ ਸੀ ।। ਇਸ ਗੀਤ ਨੂੰ ਖ਼ੁਦ ਮਹਿੰਦੀ ਹਸਨ ਨੇ ਸੰਗੀਤਬੱਧ ਕੀਤਾ ਸੀ ਅਤੇ ਫਰਹਦ ਸ਼ਹਿਜਾਦ ਨੇ ਲਿਖਿਆ ਸੀ। ਇਸ ਗੀਤ ਨੂੰ ਜਨਾਬ ਮਹਿੰਦੀ ਹਸਨ ਨੇ 2009 ਵਿੱਚ ਪਾਕਿਸਤਾਨ ਵਿੱਚ ਰਿਕਾਰਡ ਕੀਤਾ ਸੀ। ।ਪਰ ਜਦੋਂ ਲਤਾ ਮੰਗੇਸ਼ਕਰ ਨੇ 2010 ਵਿੱਚ ਇਹ ਸੁਣਿਆਂ,ਤਾਂ ਇਸ ਵਿੱਚ ਸ਼ਮੂਲੀਅਤ ਕਰ ਲਈ।।
ਮਾਨ–ਸਨਮਾਨ ਵਿੱਚ ਜਿੱਥੇ ਸਰੋਤਿਆਂ ਦਾ ਰੱਜਵਾਂ ਪਿਆਰ ਮਿਲਿਆ,ਉੱਥੇ ਹੀ ਜਨਰਲ ਅਯੂਬ ਖ਼ਾਨ ਨੇ “ਤਮਗਾ–ਇ–ਇਮਤਿਆਜ਼””,ਜ਼ਿਆ–ਉਲ–ਹੱਕ ਨੇ ਕਿਹਾ ਸਾਨੂੰ ਇਸ ‘ਤੇ ਬਹੁਤ ਫ਼ਖ਼ਰ ਹੈ‘,ਜਨਰਲ ਪਰਵੇਜ਼ ਮੁਸ਼ੱਰਫ਼ ਨੇ ““ਨਿਗਾਰ ਫ਼ਿਲਮ ਅਤੇ ਗਰੈਜੂਏਟ”,“ਹਲਾਲ–ਇ–ਇਮਤਿਆਜ਼””ਐਵਾਰਡਜ਼ ਪਾਕਿਸਤਾਨ ਦੀ ਤਰਫ਼ੋਂ ਅਦਾਅ ਕੀਤੇ। ਭਾਰਤ ਦੇ ਮੀਡੀਆ ਸ਼ਹਿਰ ਜਲੰਧਰ ਵਿਖੇ 1979 ਵਿੱਚ ““ਸਹਿਗਲ”” ਐਵਾਰਡ,ਨੇਪਾਲ ਵਿੱਚ 1983 ਨੂੰ “ਗੋਰਖ਼ਾ ਦਕਸ਼ਿਨਾ ਬਾਹੂ” ਐਵਾਰਡ ਅਤੇ ਫਿਰ ਡੁਬਈ ਵਿੱਚ ਸਨਮਾਨਿਤ ਕੀਤਾ ਗਿਆ। 1970 ਵਿੱਚ ਕਾਬਲ (ਅਫ਼ਗਾਨਿਸਤਾਨ) ਵਿਖੇ ਪਰਸ਼ੀਅਨ ,ਦਾਰੀ ਵਿੱਚ