June 26, 2012 admin

ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਇਕਾਈ ਅੰਮ੍ਰਿਤਸਰ-ਤਰਨ ਤਾਰਨ ਦਾ ਇਜਲਾਸ

ਅੰਮ੍ਰਿਤਸਰ ਜੂਨ ੨੬ : ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਇਕਾਈ ਅੰਮ੍ਰਿਤਸਰਤਰਨ ਤਾਰਨ ਦਾ ਇਜਲਾਸ ਸਥਾਨਕ ਵਿਰਸਾ ਵਿਹਾਰ ਵਿਖੇ ਜਥੇਬੰਦੀ ਦੇ ਪ੍ਰਧਾਨ ਅਮਰਜੀਤ ਸਿੰਘ ਬਾਈ, ਨਰਭਿੰਦਰ ਸਿੰਘ ਅਤੇ ਯਸ਼ਪਾਲ ਝਬਾਲ ਦੀ ਪ੍ਰਧਾਨਗੀ ਹੇਠ ਹੋਇਆ।
ਇਕਾਈ ਸਕੱਤਰ ਯਸ਼ਪਾਲ ਝਬਾਲ ਵਲੋਂ ਜਥੇਬੰਦੀ ਦੀ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਪਿਛਲੇ ਲਗਭਗ ਇੱਕ ਦਹਾਕੇ ਤੋਂ ਜਥੇਬੰਦੀ ਵਿਚ ਆਈ ਖੜੋਤ ਬਾਰੇ ਚਰਚਾ ਕੀਤੀ। ਸੂਬਾ ਕਮੇਟੀ ਮੈਂਬਰ ਨਰਭਿੰਦਰ ਸਿੰਘ ਨੇ ਸਭਾ ਦੇ ਬੀਤੇ ੩੦ ਸਾਲਾਂ ਦੇ ਕੰਮ ਦਾ ਵੇਰਵੇ ਸਹਿਤ ਵਖਿਆਨ ਕੀਤਾ ਅਤੇ ਸੰਸਾਰੀਕਰਨ, ਵਪਾਰੀਕਰਨ ਅਤੇ ਨਿੱਜੀਕਰਨ ਦੀਆਂ ਸਰਕਾਰੀ ਨੀਤੀਆਂ ਕਾਰਣ ਆਮ ਲੋਕਾਂ ਦੇ ਜਮਹੂਰੀ ਅਧਿਕਾਰਾਂ ਤੇ ਤਿੱਖੇ ਕੀਤੇ ਹਮਲਿਆਂ ਵਿਰੁੱਧ ਇਕਮੁੱਠ ਅਤੇ ਜਥੇਬੰਦ ਹੋਣ ਦਾ ਸੱਦਾ ਦਿੱਤਾ। ਅਮਰਜੀਤ ਸਿੰਘ ਬਾਈ ਨੇ ਸੂਬਾ ਕਮੇਟੀ ਵਲੋਂ ਤਹਿ ਕੀਤੇ ਮੁੱਖ ਕਾਰਜਾਂ ਦੇ ਬਾਰੇ ਦੱਸਿਆ ਕਿ ਐਨ.ਸੀ.ਟੀ.ਸੀ. ਵਰਗੇ ਕਾਲੇ ਕਾਨੂੰਨਾਂ ਰਾਹੀਂ ਲੋਕ ਘੋਲਾ ਨੂੰ ਕੁਚਲਣ ਲਈ ਸਰਕਾਰ ਤਿਆਰੀ ਕਰ ਰਹੀ। ਉਨਾਂ ਨੇ ਇਹ ਵੀ ਕਿਹਾ ਕਿ ਦੇਸ਼ ਭਰ ਵਿੱਚ ਕਾਰਖਨਿਆਂ ਵਿੱਚ ਕੰਮ ਕਰਦੇ ਮਜਦੂਰਾਂ ਦੀ ਸੁਰੱਖਿਆ ਲਈ ਮੌਜੂਦਾ ਕਨੂੰਨਾਂ ਨੂੰ ਛਿੱਕੇ ਟੰਗ ਕੇ ਮਜਦੂਰਾਂ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਜਲੰਧਰ ਵਿਖੇ ਸੀਤਲ ਵਿੱਜ ਦੀ ਫੈਕਟਰੀ ਵਿਚ ਵਾਪਰੇ ਭਿਆਨਕ ਹਾਦਸੇ ਬਾਰੇ ਚਰਚਾ ਕੀਤੀ ਰਿਪੋਰਟ  ਤੇ ਚਰਚਾ ਕਰਦਿਆਂ ਰਘਬੀਰ ਸਿੰਘ ਬਾਗੀ ਵਕੀਲ ਆਸ਼ੋਕ ਭਗਤ ਵਕੀਲ, ਮੇਜਰ ਸਿੰਘ, ਬਲਬੀਰ ਸਿੰਘ ਪਰਵਾਨਾ, ਪ੍ਰਸ਼ੋਤਮ ਲਾਲ, ਰਾਜਬਲਬੀਰ ਸਿੰਘ ਅਤੇ ਬਲਦੇਵ ਰਾਜ ਨੇ ਜਮਹੂਰੀ ਅਧਿਕਾਰ ਸਭਾ ਨੂੰ ਦਲਾਲ ਭਾਰਤੀ ਹਾਕਮਾਂ ਵਲੋਂ ਮਜਦੂਰ ਕਿਸਾਨ ਵਿਰੋਧੀ ਨੀਤੀਆਂ ਬਾਰੇ ਆਮ ਜਨਤਾ ਨੂੰ ਖਬਰਦਾਰ ਕਰਦਿਆਂ ਇਨ੍ਹਾਂ ਅਧਿਕਾਰਾਂ ਨੂੰ ਦਿਵਾਉਣ ਲਈ ਜਨਤਾ ਨੂੰ ਲਾਮਬੰਦ ਹੋਣ ਲਈ ਕਿਹਾ।
ਅੰਤ ਵਿਚ ਇਕਾਈ ਦੇ ਸਕੱਤਰ ਯਸ਼ਪਾਲ ਝਬਾਲ ਨੇ ਇਕਾਈ ਨੂੰ ਭੰਗ ਕਰਨ ਦਾ ਐਲਾਨ ਕਰਦਿਆਂ ਨਵੀ ਇਕਾਈ ਦੀ ਚੋਣ ਕਰਨ ਦਾ ਸੱਦਾ ਦਿਤਾ। ਸਰਬਸਮਤੀ ਨਾਲ ਅਮਰਜੀਤ ਸਿੰਘ ਬਾਈ ਨੂੰ ਪ੍ਰਧਾਨ, ਯਸ਼ਪਾਲ ਝਬਾਲ ਸਕੱਤਰ ਅਤੇ ਪਰਸ਼ੋਤਮ ਲਾਲ ਖਜ਼ਾਨਚੀ ਚੁਣ ਲਏ ਗਏ ਅਤੇ ਡਾ. ਪਰਮਿੰਦਰ ਸਿੰਘ, ਵਕੀਲ ਰਘਬੀਰ ਸਿੰਘ ਬਾਗੀ, ਰਾਜਬਲਬੀਰ ਸਿੰਘ, ਡਾ. ਕਸ਼ਮੀਰ ਸਿੰਘ, ਵਕੀਲ ਅਸ਼ੋਕ ਭਗਤ, ਰਤਨ ਸਿੰਘ ਸ਼ਿਵਦੇਵ ਸਿੰਘ, ਅਮਰਜੀਤ ਕੁਹਾਲੀ, ਬਲਦੇਵ ਰਾਜ, ਬਲਬੀਰ ਪ੍ਰਵਾਨਾ ਅਤੇ ਕੁਲਜੀਤ ਸਿੰਘ ਮੈਂਬਰ ਚੁਣੇ ਗਏ।

(ਅਮਰਜੀਤ ਸਿੰਘ ਬਾਈ)
ਪ੍ਰਧਾਨ

Translate »