ਲੁਧਿਆਣਾ 2 ਜੁਲਾਈ :ਪੰਜਾਬੀ ਸਾਹਿਤ ਦੇ ਸਮਰੱਥ ਗਜ਼ਲਗੋ ਅਤੇ ਪ੍ਰਗਤੀਵਾਦੀ ਸ਼ਾਇਰ ਅਜਾਇਬ ਚਿੱਤਰਕਾਰ ਅੱਜ ਨਹੀਂ ਰਹੇ। ਉਨਾਂ ਦੀ ਮੌਤ ਦਾ ਸੁਨੇਹਾ ਜਦੋਂ ਵੀ ਸਾਹਿਤਕ ਅਦਾਰਿਆਂ ਵਿੱਚ ਲੱਗਿਆ ਤਾਂ ਸਾਰੇ ਪਾਸੇ ਖਾਮੋਸ਼ੀ ਛਾ ਗਈ। ਅਜਾਇਬ ਚਿੱਤਰਕਾਰ ਪੰਜਾਬੀ ਦੇ ਉਹ ਸ਼ਾਇਰ ਹਨ ਜਿੰਨਾਂ ਨੇ ਪ੍ਰਗਤੀਵਾਦੀ ਸ਼ਾਇਰੀ ਵਿੱਚ ਆਪਣਾ ਲੋਹਾ ਮਨਵਾਇਆ ਅਤੇ ਬਹੁਤ ਸਾਰੇ ਸਾਹਿਤਕਾਰਾਂ ਦੇ ਰਹਿਨੁਮਾ ਬਣੇ। ਅਜਾਇਬ ਚਿੱਤਰਕਾਰ ਦਾ ਜਨਮ ਪਿੰਡ ਘਵੱਦੀ ਵਿਖੇ ਹੋਇਆ। ਉਨਾਂ ਨੇ ਜ਼ਿੰਦਗੀ ਦੀ ਜੱਦੋਜਹਿਦ ਕਰਦਿਆਂ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਵਿੱਚ ਕਲਾਕਾਰ ਦੇ ਤੌਰ ਤੇ ਨੌਕਰੀ ਕੀਤੀ। ਉਨਾਂ ਪੰਜਾਬੀ ਅਤੇ ਉਰਦੂ ਵਿੱਚ ਸ਼ਾਇਰੀ ਕਰਕੇ ਆਪਣੀ ਵਿਚਾਰ ਧਾਰਾ ਦਾ ਲੋਹਾ ਮਨਵਾਇਆ। A533;ਿਸ਼ਨ ਅਦੀਬ ਦੇ ਨਾਲ ਮਿਲ ਕੇ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਸੰਗਤ ਕਰਦਿਆਂ ਉਨਾਂ ਉਹ ਗਜ਼ਲਾਂ ਲਿਖੀਆਂ ਜਿਹੜੀਆਂ ਪੰਜਾਬੀ ਸਾਹਿਤ ਦੀਆਂ ਬਿਹਤਰੀਨ ਨਜ਼ਮਾਂ ਅਤੇ ਕਿਤਾਬਾਂ ਨੇ। ਅਜਾਇਬ ਚਿੱਤਰਕਾਰ ਪੰਜਾਬੀ ਦਾ ਉਹ ਸ਼ਾਇਰ ਹੈ ਜਿਸ ਨੇ ਪ੍ਰਗਤੀਵਾਦੀ , ਜੁਝਾਰਵਾਦੀ ਅਤੇ ਉਤਰ–ਆਧੁਨਿਕ ਵਾਦੀ ਦਾ ਦੌਰ ਵੇਖਿਆ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਅਤੇ ਸਾਹਿਰ ਲੁਧਿਆਣਵੀਂ ਦੇ ਨਾਲ ਉਨਾਂ ਨੇ ਜਵਾਨੀ ਦੇ ਉਹ ਦਿਨ ਗੁਜਾਰੇ ਨੇ ਜਿੰਨਾਂ ਨੂੰ ਯਾਦ ਕਰਦਿਆਂ ਪੰਜਾਬੀ ਲੇਖਕ ਫ਼ਖਰ ਕਰਦੇ ਹਨ । ਅੱਜ ਜਦੋਂ ਲੁਧਿਆਣਾ ਵਿੱਚ ਇਹ ਪੰਜਾਬੀ ਅਤੇ ਉਰਦੂ ਦਾ ਸ਼ਾਇਰ ਸਾਡੇ ਕੋਲੋਂ ਰੁਖਸਤ ਹੋ ਗਿਆ ਤਾਂ ਪੰਜਾਬੀ ਅਦਬੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਐਸ ਐਸ ਜੌਹਰ, ਡਾ. ਸੁਰਜੀਤ ਪਾਤਰ, ਡਾ. ਐਸ ਬੀ ਸਿੰਘ ਤੇ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਉਨਾਂ ਦੇ ਅਚਾਨਕ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਸਾਡੇ ਕੋਲੋਂ ਉਹ ਸ਼ਾਇਰ ਤੁਰ ਗਿਆ ਹੈ ਜਿਸ ਕੋਲ ਉਰਦੂ ਅਤੇ ਪੰਜਾਬੀ ਅਦਬ ਦਾ ਉਹ ਖਜਾਨਾ ਸੀ ਜਿਸ ਤੋਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਵਾਂਝੀਆਂ ਰਹਿਣ ਗੀਆਂ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਅੱਜ ਪੰਜਾਬ ਸਾਹਿਤ ਕੋਲੋਂ ਉਹ ਰੋਸ਼ਨੀ ਚਲੀ ਗਈ ਹੈ ਜਿਸ ਨੂੰ ਵੇਖਦਿਆਂ ਅਸੀਂ ਲਿਖਣਾ ਪੜਨਾ ਸਿੱਖਿਆ ਹੈ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀਂ ਦੇ ਮੈਂਬਰ ਡਾ. ਗੁਰਇਕਬਾਲ , ਰਵਿੰਦਰ ਭੱਠਲ, ਇੰਦਰਜੀਤ ਕੌਰ, ਡਾ. ਸਵਰਨਜੀਤ ਕੌਰ, ਗੁਰਚਰਨ ਕੌਰ ਕੌਚਰ, ਤਰਲੋਚਨ ਝਾਂਡੇ, ਮਨਜਿੰਦਰ ਧਨੌਆ, ਤਿਰਲੋਚਨ ਲੋਚੀ, ਭਗਵਾਨ ਢਿੱਲੋਂ, ਗੁਲਜਾਰ ਪੰਧੇਰ, ਪਿ੍ਰੰ: ਪੇ੍ਰਮ ਸਿੰਘ ਬਜਾਜ ਨੇ ਉਨਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ।