ਚੰਡੀਗੜ 2 ਜੁਲਾਈ – ਹਲਕਾ ਧੂਰੀ ਦੇ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਅਰਵਿੰਦ ਖੰਨਾ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪਹੰੁਚਿਆ ਜਦੋਂ ਉਹਨਾਂ ਦੀ ਮਾਤਾ ਸ੍ਰੀਮਤੀ ਨਾਗੇਂਦਰ ਖੰਨਾ ਇੱਕ ਬਿਮਾਰੀ ਉਪਰੰਤ ਨਵੀਂ ਦਿੱਲੀ ਵਿਖੇ ਅੱਜ ਦੇਰ ਸ਼ਾਮ ਕਰੀਬ 9.30 ਵਜੇ ਅਕਾਲ ਚਲਾਣਾ ਕਰ ਗਏ। ਉਹ 75 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਪਤੀ ਸ਼੍ਰੀ ਵਿਪਿਨ ਖੰਨਾ, ਤਿੰਨ ਬੇਟੇ ਅਰਵਿੰਦ ਖੰਨਾ, ਨਵੀਨ ਖੰਨਾ ਅਤੇ ਆਦਿਤਿਅ ਖੰਨਾ ਸਮੇਤ ਇੱਕ ਧੀ ਸ਼੍ਰੀ ਵਿਨੀਤਾ ਸਿੰਘ ਨੂੰ ਛੱਡ ਗਏ ਹਨ । ਸ੍ਰੀਮਤੀ ਨਾਗੇਂਦਰ ਖੰਨਾ ਪਟਿਆਲੇ ਦੇ ਪ੍ਰਸਿੱਧ ਮਹਾਰਾਜੇ ਭੁਪਿੰਦਰ ਸਿੰਘ ਦੀ ਧੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭੂਆ ਸੀ ।
ਉਹਨਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ ।