ਅੰਮਿ੍ਰਤਸਰ, 2 ਜੁਲਾਈ :ਸ੍ਰੀ ਪਿ੍ਰਯੰਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ ਨੇ ਅੱਜ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਹੁਕਮ ਨੰਬਰ 6/1/2012-ਆਈ.ਏ.ਐਸ. (3)/2340 ਪਾਲਣਾ ਕਰਦਿਆਂ ਸ੍ਰੀ ਪਿ੍ਰਯੰਕ ਭਾਰਤੀ ਨੇ ਅੰਮਿ੍ਰਤਸਰ ਦੇ ਡੀ.ਸੀ. ਸ੍ਰੀ ਰਜਤ ਅਗਰਵਾਲ ਜੋ ਕਿ ਮਿਡ ਟਰਮ ਆਈ.ਏ.ਐਸ. ਦੀ 2 ਮਹੀਨੇ ਦੀ ਸਿਖਲਾਈ ਲੈਣ ਲਈ ਮਨਸੂਰੀ ਗਏ ਹੋਏ ਹਨ, ਦੇ ਜਾਣ ਉਪਰੰਤ ਅਹੁਦਾ ਸੰਭਾਲਿਆ ਹੈ। ਇਸ ਮੌਕੇ ਸ੍ਰੀ ਪਿ੍ਰੰਯਕ ਭਾਰਤੀ ਨੇ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੁਲਾਕਾਤਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਜਿਲੇ ਵਿਚ ਵਿਕਾਸ ਕੰਮਾਂ ਵਿਚ ਕਿਸੇ ਕਿਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕ ਪੱਖੀ ਕਾਰਜਾਂ ਨੂੰ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ।