July 5, 2012 admin

ਗਹਿਣੇ ਪਏ ਅਰਮਾਨ’ ਕੀਤਾ ਲੋਕ ਅਰਪਣ

ਲੁਧਿਆਣਾ 5 ਜੁਲਾਈ :ਅਦਬੀ ਸੰਗਤ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਵਿੱਚ ਬੀ ਐਸ ਸੋਢੀ ਦਾ ਨਵ ਪ੍ਰਕਾਸ਼ਤ ਨਾਵਲਗਹਿਣੇ ਪਏ ਅਰਮਾਨਲੋਕ ਅਰਪਣ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਨਰਿੰਜਨ ਸਿੰਘ ਤਸਨੀਮ ਨੇ ਕੀਤੀ ਜਦਕਿ ਮੁੱਖ ਮਹਿਮਾਨ ਦੇ ਤੌਰ ਤੇ ਪਦਮਸ਼੍ਰੀ ਡਾ. ਸੁਰਜੀਤ ਪਾਤਰ, ਪ੍ਰੋ: ਗੁਰਭਜਨ ਗਿੱਲ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਬੀ ਐਸ ਸੋਢੀ ਦਾ ਨਾਵਲ ਉਨਾਂ ਧੀਆਂ ਧੀਆਣੀਆਂ ਦੀ ਬਾਤ ਪਾਉਂਦਾ ਹੈ, ਜਿਹੜੀਆਂ ਸੁਪਨਿਆਂ ਅਤੇ ਜ਼ਿੰਦਗੀ ਦੇ ਯਥਾਰਥ ਨਾਲ ਇੱਕ ਮਿਕ ਹੁੰਦੀਆਂ ਹਨ। ਪ੍ਰੋ: ਨਰਿੰਜਨ ਤਸਨੀਮ ਨੇ ਕਿਹਾ ਕਿ ਨਾਵਲਕਾਰ ਕੋਲ ਗੱਲ ਕਹਿਣ ਦਾ ਬ੍ਰਿਤਾਂਤ ਤਾਂ ਹੈ ਪਰ ਕੁੱਝ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਚੰਗਾ ਸਾਹਿਤ ਪੜ ਤੋਂ ਬਾਅਦ ਹੀ ਸਮਝ ਆਉਣਗੀਆਂ। ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਬੀ ਐਸ ਸੋਢੀ ਜਿੱਥੇ ਵਧੀਆ ਨਾਵਲਕਾਰ ਹੈ ਉੱਥੇ ਹੀ ਚੰਗਾ ਦੋਸਤ ਵੀ ਹੈ। ਡਾ. ਗੁਲਜਾਰ ਪੰਧੇਰ ਨੇ ਕਿਹਾ ਕਿ ਇਸ ਨਾਵਲ ਦੇ ਵਿੱਚ ਇਹੋ ਜਿਹਾ ਯਥਾਰਥ ਹੈ ਜਿਹੜਾ ਆਉਣ ਵਾਲਿਆਂ ਸਮਿਆਂ ਵਿੱਚ ਸਾਨੂੰ ਜ਼ਿੰਦਗੀ ਦੇ ਉਨਾਂ ਕਹਾਣੀਆਂ ਬਾਰੇ ਦੱਸੇਗਾ। ਅਦਬੀ ਸੰਗਤ ਦੇ ਪ੍ਰਧਾਨ ਭਗਵਾਨ ਢਿੱਲੋਂ ਅਤੇ ਸੀਨੀਅਰ ਮੀਤ ਪ੍ਰਧਾਨ ਤਰਲੋਚਨ ਝਾਂਡੇ, ਜਰਨਲ ਸਕੱਤਰ ਬੁੱਧ ਸਿੰਘ ਨੀਲੋਂ ਨੇ ਨਾਵਲ ਬਾਰੇ ਗਲਬਾਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਮੇਜਾ ਜੌਹਲ, ਜਸਵੰਤ ਸਿੰਘ ਅਮਨ, ਦੇਵ ਥਰੀਕੇ, ਅਮਰਜੀਤ ਸ਼ੇਰਪੁਰੀ, ਬਲਵਿੰਦਰ ਗਿੱਲ, ਰਾਵੀ ਦੇਵਗਣ, ਸੁਖਬੀਰ , ਗੁਰਪ੍ਰੀਤ ਕੌਰ ਰਾਏਕੋਟ, ਸ਼ਰਨਜੀਤ ਕੌਰ, ਰਵਿੰਦਰ ਰਵੀ, ਹਰਨੇਕ ਸਿੰਘ ਟਹਿਲ, ਪ੍ਰਿੰ: ਪ੍ਰੇਮ ਸਿੰਘ ਬਜਾਜ ਆਦਿ ਹਾਜਰ ਸਨ

Translate »