ਅਮਰੀਕਾ ਦੇ ਓਹਾਇਅੋ ਸੂਬੇ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਗੁਰੂ ਘਰ ਵਿਖੇ ਓਕ ਕ੍ਰੀਕ ਦੇ ਗੁਰਦੁਆਰਾ ਸਾਹਿਬ ਵਿਖੇ ੫ ਅਗਸਤ ਨੂੰ ਇਕ ਸਿਰਫਿਰੇ ਅਮਰੀਕੀ ਹੱਥੋਂ ਮਾਰੇ ਗਏ ੬ ਸ਼ਰਧਾਲੂਆਂ ਦੀ ਆਤਮਕ ਸ਼ਾਂਤੀ ਤੇ ਜਖ਼ਮੀਆਂ ਦੀ ਸਿਹਤਯਾਬੀ ਲਈ ਡੇਟਨ ਦੀ ਸੰਗਤ ਵੱਲੋਂ ਬੀਤੀ ਸ਼ਾਮ ਨੂੰ ਅਰਦਾਸ ਸਮਾਗਮ ਕਰਵਾਇਆ ਗਿਆ। ਰਹਿਰਾਸ ਦੇ ਪਾਠ ਉਪਰੰਤ ਸੰਗਤ ਮੈਂਬਰਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਡਾ. ਕੁਲਦੀਪ ਸਿੰਘ ਰਤਨ ਨੇ ਵਿਛੜੀਆਂ ਰੂਹਾਂ ਦੀ ਆਤਮਕ ਸ਼ਾਂਤੀ ਅਤੇ ਜਖ਼ਮੀਆਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਇੰਜ਼ ਸਮੀਪ ਸਿੰਘ ਗੁਮਟਾਲਾ ਨੇ ਸਲਾਇਡ ਪ੍ਰੋਜੈਕਟਰ ਰਾਹੀਂ ਮਾਰੇ ਗਏ ਵਿਅਕਤੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਦਰਸ਼ਨ ਸਿੰਘ ਸਹਿਬੀ ਨੇ ਜਿੱਥੇ ਅਮਰੀਕਾ ਦੀ ਤਰੱਕੀ ਵਿਚ ਸਿੱਖਾਂ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਬਾਰੇ ਜਾਣûਾਰੀ ਦਿੱਤੀ, ਉੱਥੇ ਸਿੱਖ ਧਰਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੇਕ ਸਿੱਖ ਅਰਦਾਸ ਸਮੇਂ ਸਰਬਤ ਦਾ ਭਲਾ ਮੰਗਦਾ ਹੈ। ਸਿੱਖਾਂ ਦੇ ਗੁਰੂ ਘਰ ਸਭ ਲਈ ਖੁੱਲ•ੇ ਹਨ। ਅਜਿਹਾ ਸਥਾਨ, ਜਿਹੜਾ ਸਭ ਲਈ ਹਮੇਸ਼ਾਂ ਖੁੱਲ•ਾ ਹੋਵੇ, ਉੱਥੇ ਅਜਿਹੀ ਦਰਦਨਾਕ ਘਟਨਾ ਦਾ ਹੋਣਾ ਬਹੁਤ ਹੀ ਮੰਦਭਾਗਾ ਹੈ। ਇਸ ਅਰਦਾਸ ਸਮਾਗਮ ਵਿਚ ਗੋਰੇ ਅਮਰੀਕੀ ਤੋਂ ਇਲਾਵਾ ਦੂਜੇ ਧਰਮਾਂ ਦੇ ਵਿਅਕਤੀਆਂ ਨੇ ਵੀ ਸਿੱਖ ਭਾਈਚਾਰੇ ਨਾਲ ਦੁੱਖ ਸਾਂਝਾ ਕਰਨ ਲਈ ਸ਼ਿਰਕਤ ਕੀਤੀ।