August 15, 2012 admin

ਆਜ਼ਾਦੀ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੀਆਂ ਮੁੱਖ ਝਲਕੀਆਂ

ਨਵੀਂ ਦਿੱਲੀ, 15  ਅਗਸਤ, 2012:• ਤੁਸੀਂ ਜਾਣਦੇ ਹੋ ਕਿ ਵਿਸ਼ਵ ਅਰਥਚਾਰਾ ਇੱਕ ਮੁਸ਼ਕਿਲ ਭਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਅਸੀਂ ਆਪਣੇ
ਦੇਸ਼ ਦੇ ਬਾਹਰ ਦੇ ਹਾਲਤਾਂ ਬਾਰੇ ਜ਼ਿਆਦਾ ਕੁਝ ਨਹੀਂ ਕਹਿ ਸਕਦੇ। ਪਰ ਅਸੀਂ ਆਪਣੇ ਦੇਸ਼ ਦੇ ਅੰਦਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ।, ਤਾਂ ਕਿ ਸਾਡੇ ਆਰਥਿਕ ਵਿਕਾਸ ਦੀ ਦਰ ਅਤੇ ਦੇਸ਼ ਵਿੱਚ ਰੋਜਗਾਰ ਦੇ  ਨਵੇਂ ਮੌਕੇ ਪੈਦਾ ਹੋਣ ਦੀ ਰਫਤਾਰ ਫਿਰ ਤੋਂ ਤੇਜ਼ ਹੋ ਸਕੇ।
ਅੱਜ ਅਸੀਂ ਦੇਸ਼ ਦੇ ਆਰਥਿਕ ਵਿਕਾਸ ਦੀ ਦਰ ਨੂੰ ਤੇਜ਼ ਨਹੀਂ ਕਰਦੇ ਹਾਂ, ਅਰਥਚਾਰੇ ਵਿੱਚ ਨਿਵੇਸ਼ ਨੂੰ
ਪ੍ਰੋਤਸਾਹਨ ਦੇਣ ਲਈ ਕਦਮ ਨਹੀਂ ਚੁੱਕਦੇ ਹਾਂ। ਸਰਕਾਰ ਦੇ ਵਿੱਤੀ ਪ੍ਰਬੰਧਨ ਨੂੰ ਬਿਹਤਰ ਨਹੀਂ ਬਣਾਉਂਦੇ ਹਾਂ ਅਤੇ ਆਮ ਆਦਮੀ ਦੀ ਰੋਟੀਰੋਜ਼ੀ ਸੁਰੱਖਿਅਤ ਅਤੇ ਦੇਸ਼ ਦੀ ਊਰਜਾ ਸੁਰੱਖਿਆ ਲਈ ਕੰਮ ਨਹੀਂ ਕਰਦੇ ਤਾਂ ਸਾਡੀ ਕੌਮੀ ਸੁਰੱਖਿਆਤੇ ਨਿਸ਼ਚੇ ਹੀ ਪ੍ਰਭਾਵ ਪੈਂਦਾ ਹੈ।
ਸਾਲ 2005 ਵਿੱਚ ਅਸੀਂ ਕੌਮੀ ਦਿਹਾਤੀ ਸਿਹਤ ਮਿਸ਼ਨ ਕੀਤਾ ਸੀ ਤਾਂ ਕਿ ਦੇਸ਼ ਦੇ ਹਰੇਕ ਪਿੰਡ ਤੱਕ
ਸਿਹਤ ਸੇਵਾਵਾਂ ਪਹੁੰਚ ਸਕਣ। ਅੱਜ ਇਸ ਮਿਸ਼ਨ ਨੂੰ ਲਾਗੂ ਕਰਨ ਲਈ ਤਕਰੀਬਨ 10 ਲੱਖ ਸਿਹਤ ਵਰਕਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਜਿਨਾਂਵਿੱਚ ਸਾਢੇ 8 ਲੱਖ ਆਸ਼ਾ ਵਰਕਰਾਂ ਵੀ ਸ਼ਾਮਿਲ ਹਨ। ਕੌਮੀ ਦਿਹਾਤੀ ਸਿਹਤ ਮਿਸ਼ਨ ਦੀ ਸਫਲਤਾਂ ਦੇ ਬਾਅਦ ਹੁਣ ਅਸੀਂ ਸ਼ਹਿਰਾਂ ਵਿੱਚ ਸਿਹਤ ਸੇਵਾਵਾਂ ਦਾ ਪਸਾਰ ਕਰਨਾ ਚਾਹੁੰਦੇ ਹਾਂ। ਕੌਮੀ ਦਿਹਾਤੀ ਸਿਹਤ ਮਿਸ਼ਨ ਨੂੰ ਕੌਮੀ ਸਿਹਤ ਮਿਸ਼ਨ ਵਿੱਚ ਬਦਲਿਆ ਜਾਵੇਗਾ ਤੇ ਇਹ ਸਮੁੱਚੇ ਦੇਸ਼ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਗੂ ਹੋਵੇਗਾ। ਅਸੀਂ ਸਾਰੇ ਦੇਸ਼ ਵਾਸੀਆਂ ਲਈ ਸਰਕਾਰੀ ਹਸਪਤਾਲ ਤੇ ਸਿਹਤ ਕੇਂਦਰਾਂ ਦੇ ਜ਼ਰੀਏ ਜ਼ਰੂਰੀ ਦਵਾਈਆਂ ਮੁਫਤ ਦੇਣ ਦੀ ਇੱਕ ਸਕੀਮ ਵੀ ਉਲੀਕ ਰਹੇ ਹਾਂ।
ਸਕੂਲਾਂ ਵਿੱਚ ਦੁਪਹਿਰ ਦੇ ਖਾਣੇ ਦੀ ਯੋਜਨਾ ਰਾਹੀਂ ਦੇਸ਼ ਭਰ ਵਿੱਚ ਤਕਰੀਬਨ 12 ਕਰੋੜ ਬੱਚੇ ਰੋਜ਼ਾਨਾ
ਸੰਤੁਲਿਤ ਖਾਣਾ ਲੈਂਦੇ ਹਨ। ਇਹ ਦੁਨੀਆਂ ਭਰ ਵਿੱਚ ਆਪਣੀ ਤਰਾਂਦੀ ਸਭ ਤੋਂ ਵੱਡੀ ਯੋਜਨਾ ਹੈ।
ਪਿਛਲੇ ਡੇਢ ਸਾਲ ਵਿੱਚ ਸਾਡੇ ਦੇਸ਼ ਵਿੱਚ ਪੋਲੀਓ ਦਾ ਇੱਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ
ਤੇ ਹੁਣ ਭਾਰਤ ਉਨਾਂਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਜਿਨਾਂਵਿੱਚ ਪੋਲੀਓ ਦਾ ਪ੍ਰਭਾਵ ਹੈ।
ਸਿਰਫ 10 ਸਾਲ ਪਹਿਲਾਂ ਸਾਡੇ ਪਿੰਡਾਂ ਵਿੱਚ 10 ਵਿਚੋਂ ਸਿਰਫ 3 ਘਰ ਬੈਂਕਿੰਗ ਸੇਵਾਵਾਂ ਨਾਲ ਜੁੜੇ ਸਨ
ਅੱਜ ਅੱਧੇ ਤੋਂ ਵੱਧ ਪੇਂਡੂ ਘਰਾਂ ਵਿੱਚ ਬੈਂਕ ਖਾਤੇ ਖੋਲੇਜਾ ਚੁੱਕੇ ਹਨ। ਸਾਡੀ ਕੋਸ਼ਿਸ਼ ਹੋਵੇਗੀ ਕਿ ਅਗਲੇ ਦੋ ਸਾਲਾਂ ਵਿੱਚ ਸਾਰੇ ਘਰਾਂ ਨੂੰ ਬੈਂਕ ਖਾਤਿਆਂ ਦਾ ਲਾਭ ਮਿਲ ਸਕੇ।
ਪਿਛਲੇ ਅੱਠ ਸਾਲਾਂ ਦੌਰਾਨ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਸਮਾਜਿਕ ਤੇ
ਆਰਥਿਕ ਪੱਖੋਂ ਸ਼ਕਤੀਸ਼ਾਲੀ ਬਣਾਈਏ ਤਾਂ ਜੋ ਉਹ ਦੇਸ਼ ਨਿਰਮਾਣ ਦੇ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾ ਸਕਣ। ਅੱਜ ਦੇਸ਼ ਦੇ ਹਰੇਕ ਪੰਜ ਵਿਚੋਂ ਇੱਕ ਘਰ ਵਿੱਚ ਜਾਬ ਕਾਰਡ ਦੇ ਜ਼ਰੀਏ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਾਰੰਟੀ ਕਾਨੂੰਨ ਨਾਲ ਫਾਇਦਾ ਉਠਾਉਣ ਦਾ ਹੱਕਦਾਰ ਬਣ ਚੁੱਕਾ ਹੈ। ਪਿਛਲੇ ਸਿਰਫ ਇੱਕ ਸਾਲ ਵਿੱਚ ਅਸੀਂ 8 ਕਰੋੜ ਤੋਂ ਵੱਧ ਲੋਕਾਂ ਨੂੰ ਇਸ ਸਕੀਮ ਤਹਿਤ ਰੋਜ਼ਗਾਰ ਮੁਹੱਈਆ ਕਰਵਾਇਆ

Translate »