ਹਰ ਸਾਲ ਦੀ ਤਰ੍ਹਾਂ ਇਸ ਸਾਲ ਭੀ ਸੰਗ ਢੇਸੀਆਂ, ਜਿਲ੍ਹਾ ਜਲੰਧਰ ਦੇ ਪਰੀਵਾਰਾਂ ਨੇ ਮਿਲ ਕੇ ਇੱਕ ਪਿਕਨਿਕ ਰੈਟਲ ਸਨੇਕ ਕੰਜ਼ਰਵੇਸ਼ਨ ਏਰੀਆ, ਮਿਲਟਨ, ਕਨੇਡਾ ਵਿਖੇ ਆਯੋਜਿਤ ਕੀਤੀ ਜਿਸ ਵਿਚ ਤਕਰੀਬਨ 70 ਤੋਂ ਵੱਧ ਬੱਚੇ, ਜਵਾਨ ਅਤੇ ਬਜ਼ੁਰਗਾਂ ਨੇ ਹਿੱਸਾ ਲਿਆ। ਮੌਸਮ ਸੁਹਾਵਨਾ ਰਿਹਾ ਤੇ ਹਰ ਇੱਕ ਨੇ ਇਸ ਵਿਚ ਹਿੱਸਾ ਪਾਇਆ ੜੇ ਅੰਨਦ ਮਾਣਿਆ ।
ਇਸ ਪਿਕਨਿਕ ਵਿਚ ਮਾਨਯੋਗ ਜਸਵੀਰ ਹੰਸਪਾਲ ਤੇ ਰੇਸ਼ਮ ਸਿੰਘ ਦੁਸਾਂਝ ਖ਼ਾਸ ਮਹਿਮਾਨ ਸਨ। ਉਹਨਾਂ ਵਾਰੀ ਵਾਰੀ ਸਾਰਿਆਂ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਅਪਣੇ ਪਛੋਕੜ ਨੂੰ ਯਾਦ ਰੱਖਣ ਤੇ ਰਲ਼ ਬੈਠਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਅਤੇ ਅਪਣੇ ਆਉਣ ਵਾਲ਼ੀ ਪੀੜ੍ਹੀ ਨੂੰ ਹੁਣ ਤੋਂ ਹੀ ਅਪਣੇ ਪਛੋਕੜ ਤੋਂ ਜਾਣੂ ਹੋਣ ਲਈ ਪ੍ਰੇਰਿਆ। ਇਸ ਮੌਕੇ ਪਿਕਨਿਕ ਵਿਚ ਹਿੱਸਾ ਲੈ ਰਹੇ 17 ਸਾਲਾ ਸਿਮਰ ਸਿੰਘ ਖੋਖਰ ਨੇ ਆਪਣੀ ਲਿਖੀ ਹੋਈ ਇੱਕ ਕਵਿਤਾ ਪੱੜੀ ਜੋ ਬੇਹਦ ਪਸੰਦ ਕੀਤੀ ਗਈ। ਜੋਗਿੰਦਰ ਕਲਸੀ ਨੇ ਸਾਰੇ ਆਉਣ ਵਾਲਿ਼ਆਂ ਦਾ ਤੇ ਉਹਨਾਂ ਵਲੋਂ ਵਧ ਚੜ੍ਹ ਕੇ ਯੋਗਦਾਨ ਪਾਉਣ ਲਈ ਸਾਰੇ ਪਰਵਾਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਪੁਰਾਣੀਆਂ ਖੇਡਾਂ ਜਿਵੇਂ ਕਿ ਪਿੱਠੂ ਗਰਮ, ਦਰਿਆ, ਕੋਟਲਾ ਛੁਪਾਕੀ, ਭੰਡਾ ਭੰਡਾਰੀਆ, ਅੱਡੀ ਟੱਪਾ ਆਦਿ ਖੇਡੀਆਂ ਗਈਆਂ ਜਿਸ ਨੂੰ ਕਿ ਹਰ ਉਮਰ ਵਰਗ ਦੇ ਲੋਕਾਂ ਨੇ ਇੱਕੋ ਜਿਹਾ ਪਸੰਦ ਕੀਤਾ ਅਤੇ ਬੜੀ ਦਿਲਚਸਪੀ ਨਾਲ ਹਿੱਸਾ ਵੀ ਲਿਆ ।
ਇਹ ਪਿਕਨਿਕ ਹਰ ਸਾਲ ਅਗਸਤ ਦੇ ਤੀਜੇ ਹਫਤੇ ਦੇ ਸ਼ਨੀਚਰਵਾਰ ਨੂੰ ਮਨਾਈ ਜਾਂਦੀ ਹੈ । ਇਸ ਦੀ ਜਿ਼ਆਦਾ ਜਾਣਕਾਰੀ ਹਟਟਪਸ://ੱੱੱ।ਪੁਨਜਅਬਜਿੁਨਣਣੋਿਨ।ਚੋਮ ਦੇ ਅਜੈ ਤੇ ਹਰਪ੍ਰੀਤ ਸਹੋਤਾ ਤੋਂ ਭੀ ਲਈ ਜਾ ਸਕਦੀ ਹੈ ਜਾਂ ਤੁਸੀਂ ਪ੍ਰੇਮਜੀਤ ਢੇਸੀ ਨੂੰ 416-896-7162, ਜਾਂ ਜੋਗਿੰਦਰ ਢੇਸੀ 905-915-1698 ਤੇ ਫੂਨ ਕਰ ਸਕਦੇ ਹੋ।ਇਸ ਪਿਕਨਿਕ ਦੀਆ ਕੁਝ ਝਲਕੀਆ ਯੂਟਿਊਬ ੜੇ ਭੀ ਵੇਖੀਆਂ ਜਾ ਸਕਦੀਆਂ ਹਨ । ਘੋ ੋਨ ੈੋੁਟੁਬੲ Go on Youtube and search Joginderkalsi