ਅੰਮ੍ਰਿਤਸਰ 31 ਅਗਸਤ : ਸਮਾਜ ਸੇਵਕ ਤੇ ਲੇਖਕ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਅਹਿਮਦਾਬਾਦ ਦੀ ਵਿਸ਼ੇਸ਼ ਅਦਾਲਤ ਵਲੋਂ ਨਾਰੋਦਾ ਪਾਟਿਆ ਕਤਲੇਆਮ ਦੇ ਕੇਸ ਸਬੰਧੀ ਦਿਤੇ ਫ਼ੈਸਲੇ ਸੁਆਗਤ ਕੀਤਾ ਹੈ । ਪ੍ਰੈਸ ਨੂੰ ਜਾਰੀ ਵਿਚ ਉਨ੍ਹਾਂ ਕਿਹਾ ਕਿ ਇਸ ਨਾਲ ਘਟ ਗਿਣਤੀਆਂ ਦਾ ਭਾਰਤੀ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ਼ ਮੁੜ ਬਹਾਲ ਹੋਵੇਗਾ ਜਿਹੜਾ ਕਿ 1984 ਵਿਚ ਸਿਖਾਂ ਦੇ ਕਤਲੇਆਮ ਤੋਂ ਬਾਦ ਉੱਠ ਗਿਆ ਸੀ।ਵਰਨਣਯੋਗ ਹੈ ਕਿ ਵਿਸ਼ੇਸ਼ ਅਦਾਲਤ ਨੇ ਬੀ ਜੇ ਪੀ ਆਗੂ ਤੇ ਸਾਬਕਾ ਮੰਤਰੀ ਮਾਇਆ ਕੋਡਨਾਨੀ ਅਤੇ ਬਾਬੂ ਬਜਰੰਗੀ ਨੂੰ ਵਿਚ ਉਮਰ ਕੈਦ ਦੀ ਸਜ਼ਾ , 21 ਦੋਸ਼ੀਆਂ ਨੂੰ 21 ਸਾਲ ਦੀ ਸਜ਼ਾ ਤੇ ਇਕ ਦੋਸ਼ੀ ਨੂੰ ਸਾਰੀ ਉਮਰ ਜੇਲ ਵਿਚ ਬਤਾਉਣ ਦੀ ਸਜ਼ਾ ਸੁਣਾਈ ਹੈ ।