September 10, 2012 admin

12 ਸਤੰਬਰ ਸਾਰਾਗੜ੍ਹੀ ਦਿਵਸ ਤੇ ਵਿਸ਼ੇਸ਼

12 ਸਤੰਬਰ  ਸਾਰਾਗੜ੍ਹੀ ਦਿਵਸ ਤੇ ਵਿਸ਼ੇਸ਼
ਸਾਰਾਗੜ੍ਹੀ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਦਾ ਮਾਣ-ਮੱਤਾ ਸਾਕਾ
(12 ਸਤੰਬਰ, 1897)

ਸਾਰਾਗੜੀ ਦਾ ਸਾਕਾ ਬਲੀਦਾਨ ਦੀ ਇੱਕ ਅਜਿਹੀ ਅਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਦੁਨੀਆਂ ਭਰ ਵਿੱਚ ਨਹੀਂ  ਮਿਲਦੀ। ਇਹ ਸਾਕਾ ਸਿੱਖ ਰੈਜਮੈਂਟ ਦ ਉਹਨਾਂ 21 ਸੂਰਬੀਰ ਬਹਾਦਰ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ 12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕਰਦਿਆਂ 10,000 ਪਠਾਣਾਂ ਵੱਲੋਂ ਕੀਤੇ ਗਏ ਹਮਲੇ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਦਾ ਜਾਂਮ ਪੀਤਾ। ਇਸ ਤਰ੍ਹਾਂ ਉਨ੍ਹਾਂ ਭਾਰਤ ਦੇ ਇਤਿਹਾਸ ਵਿੱਚ ਇਕ ਨਵੇਂ  ਅਧਿਆਇ ਦੀ ਸਿਰਜਨਾ ਕੀਤੀ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਪ੍ਰੇਰਨਾ ਸਰੋਤ ਹੈ।
    ਉੱਤਰ-ਪੱਛਮੀ ਸਰਹੱਦੀ ਸੂਬਾ (ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਹੈ) ਵਿੱਚ 1897 ਵਿੱਚ ਜਿਹੜੀ ਬਗਾਵਤ ਉੱਭਰ ਰਹੀ ਸੀ, ਉਸਦੀ ਅਗਵਾਈ ਮੁੱਲਾ ਕਰ ਰਹੇ ਸਨ। ਇਨ੍ਹਾਂ ਪਠਾਣਾਂ ਨੇ ਹਰ ਥਾਂ ਫੌਜੀਆਂ ਤੇ ਹਮਲ ਕਰਨੇ ਸ਼ੁਰੂ ਕਰ ਦਿੱਤੇ।  36ਵੀਂ ਸਿੱਖ ਬਟਾਲੀਅਨ (ਅੱਜ ਕੱਲ 4/11 ਸਿੱਖ ਰੈਜਮੈਂਟ) ਜਿਹੜੀ ਕਿ ਜਲੰਧਰ ਵਿਖ 1897 ਵਿੱਚ ਕਰਨਲ ਕੁੱਕ ਦੀ ਕਮਾਂਡ ਹੇਠ ਵਿੱਚ ਸਿਰਫ ਦੱਸ ਦਿਨ ਪਹਿਲਾਂ ਹੀ ਬਣੀ ਸੀ, ਨੂੰ ਹੁਕਮ ਦਿੱਤਾ ਗਿਆ ਕਿ ਉਹ ਕਿਲ੍ਹਾ ਲੋਕਹਾਰਟ ਪਹੁੰਚ ਜਾਏ। ਇਹ ਕਿਲ੍ਹਾ ਸਰਹੱਦੀ ਇਲਾਕੇ ਦੇ ਪਹਾੜੀ ਖੇਤਰ ਵਿੱਚ ਸਥਿੱਤ ਸੀ। ਸਾਰਾਗੜ੍ਹੀ ਤੇ ਗੁਲਸਤਾਨ ਇਸ ਕਿਲ੍ਹੇ ਦੀਆਂ ਮਸ਼ਹੂਰ ਚੋਂਕੀਆਂ ਸਨ ।ਸਾਰਾਗੜ੍ਹੀ ਇੱਕ ਵੱਖਰੀ ਕਿਸਮ ਦੀ ਚੌਂਕੀ ਸੀ, ਇਸ ਚੌਂਕੀ ਦੀ ਕਮਾਂਡ ਹਵਾਲਦਾਰ ਈਸ਼ਰ ਸਿੰਘ ਅਤੇ ਉਨ੍ਹਾਂ ਦੇ ਨਾਲ ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦ ਸਿੰਘ ਅਤ 18 ਹੋਰ ਸਿਪਾਹੀ ਸਨ।
    12 ਸਤੰਬਰ 1897 ਨੂੰ ਹਜ਼ਾਰਾਂ ਅਫਰੀਦੀਆਂ ਅਤੇ ਅਰਾਕਜ਼ਾਈ ਪਠਾਣਾਂ ਨੇ ਇਸ ਚੌਂਕੀ ’ਤ ਹਮਲਾ ਕਰ ਦਿੱਤਾ ਅਤ ਦੋਵਂ ਚੌਂਕੀਆਂ ਘੇਰ ਲਈਆਂ। ਲੈਫਟੀਨੈਂਟ ਕਰਨਲ ਹਾਫਟਨ ਜਿਹੜਾ ਕਿਲ੍ਹਾ ਲੋਕਹਾਰਟ ਦਾ ਕਮਾਂਡਿੰਗ ਅਫਸਰ ਸੀ, ਉਸ ਨੇ ਸਾਰਾਗੜ੍ਹੀ ਚੌਕੀ ਨਾਲ ਸੰਪਰਕ ਪੈਦਾ ਕੀਤਾ, ਜਿੱਥੇ ਕਿ ਹਿਲੋਗ੍ਰਾਫ ਰਾਹੀਂ ਸੰਦੇਸ਼ ਪ੍ਰਾਪਤ ਹੋ ਰਹੇ ਸਨ। ਇਸ ਚੌਂਕੀ ਵਿੱਚ 4 ਕੰਪਨੀਆਂ ਮੌਜੂਦ ਸਨ। ਸੰਨ 1897 ਦੀ 3 ਸਤੰਬਰ ਅਤ 9 ਸਤੰਬਰ ਨੂੰ ਕਬਾਇਲੀਆਂ ਨੇ ਗੁਲਿਸਤਾਨ ਚੌਂਕੀ ਤੇ ਹਮਲਾ ਕਰ ਦਿੱਤਾ। ਇਨ੍ਹਾਂ ਦੋਨਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ, ਜਿਸ ਵਿੱਚ ਦੁਸ਼ਮਣ ਦਾ ਭਾਰੀ ਨੁਕਸਾਨ ਹੋਇਆ। ਇਸ ਹਾਰ ਦੀ ਪੀੜ ਮਹਿਸੂਸ ਕਰਦੇ ਹੋਏ 12 ਸਤੰਬਰ 1897 ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪਠਾਣਾਂ ਨੇ ਸਾਰਾਗੜ੍ਹੀ ਚੌਂਕੀ ਤੇ ਭਾਰੀ ਹਮਲਾ ਕਰ ਦਿੱਤਾ। ਇਸ ਛੋਟੀ ਜਿਹੀ ਚੌਂਕੀ ਦੇ ਅੰਦਰ ਬਹਾਦਰ ਸਿੱਖ ਫੌਜੀਆਂ ਨੇ ਹਮਲਾਵਰਾਂ ਦੇ ਕਈ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਅਤੇ 6 ਘੰਟਿਆਂ ਦੀ ਗਹਿ-ਗੱਚ ਲੜਾਈ ਵਿੱਚ ਦੋ ਸੌ ਤੋਂ ਵੀ ਵੱਧ ਪਠਾਣ ਮਾਰੇ ਗਏ।
    ਸਿਪਾਹੀ ਗੁਰਮੁੱਖ ਸਿੰਘ ਨੇ ਕਰਨਲ ਹਾਫਟਨ ਨੂੰ ਹਿਲੋਗ੍ਰਾਫ ਰਾਹੀਂ ਸੰਦੇਸ਼ ਭੇਜਿਆ ਕਿ ਸਾਰਾਗੜ੍ਹੀ ਦੀ ਚੌਂਕੀ ਤੇ ਦੁਸ਼ਮਣ ਨੇ ਭਾਰੀ ਗਿਣਤੀ ਵਿੱਚ ਹਮਲਾ ਕਰ ਦਿੱਤਾ ਹੈ। ਕਮਾਂਡਰ ਦੇ ਹੁਕਮ ਨਾਲ ਇਨ੍ਹਾਂ ਸਿਪਾਹੀਆਂ ਨੇ ਜਵਾਬ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਤਕਰੀਬਨ ਅੱਧਾ ਘੰਟਾ ਗੋਲੀ ਚੱਲਦੀ ਰਹੀ ਤਾਂ ਨਾਇਕ ਲਾਭ ਸਿੰਘ, ਭਗਵਾਨ ਸਿੰਘ ਅਤੇ ਸਿਪਾਹੀ ਜੀਵਨ ਸਿੰਘ ਨੇ ਚੌਂਕੀ ਤੋਂ ਬਾਹਰ ਆ ਕੇ ਪਠਾਣਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰਾਗੜ੍ਹੀ ਚੌਕੀ ਦ ਅੰਦਰ ਫੌਜੀਆਂ ਨੇ ਹੋਰ ਸੈਨਿਕ ਹਥਿਆਰ ਅਤ ਗੋਲਾ-ਬਾਰੂਦ ਮੰਗਿਆਂ, ਪਰ ਚੌਂਕੀ ਦ ਅੰਦਰ ਕਿਸ ਤਰ੍ਹਾਂ ਦੀ ਮੱਦਦ ਪਹੁੰਚਾਉਣੀ ਮੁਸ਼ਕਲ ਸੀ। ਅਜੇ ਉਨ੍ਹਾਂ ਨੇ ਦੁਸ਼ਮਣ ਦ ਕੁੱਝ ਹੀ ਬੰਦੇ ਮਾਰੇ ਸਨ ਕਿ ਭਗਵਾਨ ਸਿੰਘ ਸ਼ਹੀਦ ਹੋ ਗਿਆ ਅਤੇ ਲਾਭ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜੀਵਨ ਸਿੰਘ ਅਤੇ ਲਾਭ ਸਿੰਘ ਨੇ ਭਗਵਾਨ ਸਿੰਘ ਦੀ ਲਾਸ਼ ਚੁੱਕ ਕੇ ਚੌਂਕੀ ਵਿੱਚ ਰੱਖ ਲਈ। ਲਾਭ ਸਿੰਘ ਨੇ ਜ਼ਖ਼ਮੀ ਹਾਲਤ ਵਿੱਚ ਉਦੋਂ ਤੱਕ ਗੋਲੀ ਚਲਾਉਣੀ ਜਾਰੀ ਰੱਖੀ ਜਦੋਂ ਤੱਕ ਕਿ ਉਹ ਧਰਤੀ ਤੇ ਨਹੀਂ ਡਿੱਗ ਪਿਆ। ਸਿੱਖ ਬਹਾਦਰ ਸਿਪਾਹੀਆਂ ਨੇ ਦਸਮ ਗੁਰੂ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਮਹਾਨ ਵਾਕ ‘‘ਸਵਾ ਲਾਖ ਸੇ ਏਕ ਲੜਾਉਂ, ਤਬਹੁ ਗੋਬਿੰਦ ਸਿੰਘ ਨਾਮ ਕਹਾਊਂ " ਨੂੰ ਸੱਚ ਕਰਕੇ ਦਿਖਾਇਆ।
ਇਸ ਹਾਲਤ ਵਿੱਚ ਵੀਰ ਸੈਨਿਕ ਇਕ ਤੋਂ ਬਾਅਦ ਇਕ ਸ਼ਹੀਦ ਹੁੰਦੇ ਗਏ ਅਤੇ ਜਦ ਗੋਲਾ ਬਾਰੂਦ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੇ ਤਲਵਾਰਾਂ ਅਤ ਸੰਗੀਨਾਂ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ। ਬਹਾਦਰ ਸਿੱਖ ਫੌਜੀਆਂ ਦੀ ਸ਼ਾਨਦਰ ਨਿਸ਼ਾਨਬਾਜ਼ੀ ਅਤ ਉਨ੍ਹਾਂ ਦੀ ਬਹਾਦਰੀ ਦੇ ਸਦਕੇ ਦੁਸ਼ਮਣ ਇਸ ਚੌਂਕੀ ਦੇ ਨੇੜੇ ਨਾ ਫੜਕ ਸਕਿਆ। ਇਸ ਲਈ ਦੁਸ਼ਮਣ ਨੇ ਆਖਰੀ ਹਥਿਆਰ ਵੱਜੋਂ ਸਾਰਾਗੜ੍ਹੀ ਚੌਂਕੀ ਦ ਆਲੇ-ਦੁਆਲੇ ਸੁੱਕੀਆਂ ਝਾੜੀਆਂ ਵਿੱਚ ਅੱਗ ਲਾ ਦਿੱਤੀ ਅਤ ਚੌਂਕੀ ਦੀ ਇਕ ਕੰਧ ਤੋੜ ਕ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਸਿਪਾਹੀ ਇਕ-ਇਕ ਕਰਕ ਹਜ਼ਾਰਾਂ ਦੀ ਗਿਣਤੀ ਵਿੱਚ ਪਠਾਣਾਂ ਨੂੰ ਮਾਰ ਕ ਸ਼ਹੀਦੀ ਪਾ ਗੲੇ ਤਾਂ ਗੁਰਮੁੱਖ ਸਿੰਘ ਹੀਲੋਗ੍ਰਾਫਰ ਜੋ ਕਿ ਖ਼ਬਰ ਦੇਣ ਦਾ ਇਕੋ ਇਕ ਵਸੀਲਾ ਸੀ ਨੇ ਕਿਲ੍ਹੇ ਦੇ ਕਮਾਂਡਰ ਨੂੰ ਕਿਲ੍ਹੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਤੱਕ 2 ਫੌਜੀਆਂ ਤੋਂ ਬਿਨਾਂ ਬਾਕੀ ਸਾਰ ਸ਼ਹੀਦ ਹੋ ਚੁੱਕ ਸਨ। ਕੁੱਝ ਸਮਂ ਬਾਅਦ ਇਨ੍ਹਾ ਫੌਜਿਆਂ ਦਾ ਕਮਾਂਡਰ ਹਵਾਲਦਾਰ ਈਸ਼ਰ ਸਿੰਘ ਇਕੱਲਾ ਹੀ ਰਹਿ ਗਿਆ ਅਤ ਉਸ ਦ ਆਲ-ਦੁਆਲ 20 ਸਾਥੀਆਂ ਦੀਆਂ ਲਾਸ਼ਾਂ ਪਈਆਂ ਸਨ। ਆਪਣੀ ਰਾਈਫਲ ਚੁੱਕ ਕੇ ਉਹ ਸਾਰਾਗੜ੍ਹੀ ਚੋਟੀ ਦੇ ਉਸ ਦਰਵਾਜ਼ੇ ਕੋਲ ਜਾ ਬੈਠਾ ਜਿਥੋ ਦੁਸ਼ਮਣ ਚੌਂਕੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਹੁਤ ਹੌਲੀ ਨਾਲ ਜਿਵੇਂ ਕਿ ਉਹ ਫਾਇਰੰਗ ਰਂਜ਼ ਉੱਪਰ ਬੈਠਾ ਹੋਵੇ ਆਪਣੀ ਰਾਈਫਲ ਨੂੰ ਨੜ ਕੀਤਾ ਅਤ ਕਈ ਪਠਾਣਾਂ ਨੂੰ ਮੌਤ ਦੇ ਘਾਟ ਉਤਾਰਦਾ ਹੋਇਆ ਸ਼ਹੀਦੀ ਪਾ ਗਿਆ। ਉਸ ਨੇ ਆਪਣੀ ਛਾਤੀ ਵਿੱਚ ਗੋਲੀ ਮਾਰ ਕੇ ਸ਼ਾਹਦਤ ਪ੍ਰਾਪਤ ਕੀਤੀ। ਇਸ ਉਪਰੰਤ ਸਾਰੇ ਵਾਤਾਵਰਨ ਤੇ ਖਾਮੋਸ਼ੀ ਦਿਖਾਈ ਦੇਣ ਲੱਗੀ ਅਤੇ ਇਹ ਚੁੱਪ ਦਾ ਵਾਤਾਵਰਣ ਉਸ ਸਮਂ ਸਮਾਪਤ ਹੋਇਆ ਜਦੋਂ ਦੁਸ਼ਮਣ ਨੇ ਇਹ ਦੇਖਿਆ ਕਿ ਹੁਣ ਉਸਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ। ਪਠਾਣਾਂ ਨੇ ਮਰਿਆਂ ਹੋਇਆਂ ਜਵਾਨਾਂ ਤੋਂ ਬਦਲਾ ਲਿਆ। ਬੰਦੂਕਾਂ ਆਦਿ ਚੁੱਕਣ ਤੋਂ ਬਾਅਦ ਚੌਂਕੀ ਨੂੰ ਅੱਗ ਲਗਾ ਦਿੱਤੀ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦ ਇਨ੍ਹਾਂ ਬਹਾਦਰ ਸਿੰਘਾਂ ਨੇ ਇੱਕ-ਇੱਕ ਕਰਕ ਬੜੀ ਸੂਰਬੀਰਤਾ ਨਾਲ ਸ਼ਹਾਦਤ ਪ੍ਰਾਪਤ ਕੀਤੀ।
ਇਨ੍ਹਾਂ ਸੂਰਬੀਰ ਬਹਾਦਰਾਂ ਦੇ ਇਸ ਕਾਰਨਾਮੇ ਨੂੰ ਸਭ ਤੋਂ ਪਹਿਲਾਂ ਜਨਤਾ ਸਾਹਮਣੇ ਪੇਸ਼ ਕਰਨ ਦਾ ਸਿਹਰਾ ਅਲਾਹਾਬਾਦ ਦੇ ਉਸ ਸਮੇਂ ਦੇ  ਦੈਨਿਕ ਅੰਗਰਜ਼ੀ ਅਖਬਾਰ ‘‘ਪਾਇਨੀਅਰ ਦੇ ਸਿਰ ਹੈ ਜਿਸ ਦ ਸੰਪਾਦਕ ਨੇ ਇਸ ਸਾਕੇ ਦ ਸਬੰਧ ਵਿੱਚ ਕਈ ਲੇਖ ਲਿਖੇ। ਇਨ੍ਹਾਂ ਲੇਖਾਂ ਦਾ ਪ੍ਰਣਾਮ ਇਹ ਹੋਇਆ ਕਿ ਬਰਤਾਨੀਆਂ ਵਿੱਚ ਇੱਕ ਐਜੀਟਸ਼ਨ ਸ਼ੁਰੂ ਹੋਈ ਅਤੇ ਹਰ ਪਾਸਿਓਂ ਇਹ ਮੰਗ ਉੱਠੀ ਕਿ ਇਨ੍ਹਾਂ ਸਿੰਘਾਂ ਨੇ ਜੋ ਸੁਰਬੀਰਤਾ ਦਿਖਾਈ ਹੈ ਉਸ ਵੱਲ ਧਿਆਨ ਦੇਣ ਦੀ ਲੋੜ ਹੈ। ਅਖਬਾਰਾਂ ਨੇ ਇਹ ਮੰਗ ਕੀਤੀ ਕਿ ਇਨ੍ਹਾਂ ਜਵਾਨਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਲਾ-ਜਵਾਬ ਬਹਾਦਰੀ ਦਾ ਸਬੂਤ ਦਿੱਤਾ, ਇੱਕ ਯਾਦਗਾਰ ਬਣਾਈ ਜਾਵੇ ਤਾਂ ਕਿ ਇਹ ਕੁਰਬਾਨੀ ਨਾ ਕਿ ਸਿੱਖ ਫੌਜ ਲਈ ਬਲਿਕ ਸਮੁੱਚੇ ਭਾਰਤ ਲਈ ਮਾਣ ਦੀ ਗੱਲ ਬਣ ਸਕੇ।
                ਅਖ਼ਬਾਰ ਦੇ ਵਿਚ ਛਪੇ ਲੇਖਾਂ ਦੇ ਪ੍ਰਤੀਕਰਮ ਦੇ ਸਿੱਟ ਵੱਜੋਂ ਇਹ ਫੈਸਲਾ ਕੀਤਾ ਗਿਆ ਕਿ ਵਜ਼ੀਰਸਤਾਨ ਜਿੱਥ ਇਨ੍ਹਾਂ ਜਵਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਕੇਸਰੀ ਬਾਗ ਅੰਮ੍ਰਿਤਸਰ ਅਤ ਫਿਰੋਜ਼ਪੁਰ ਵਿਖ ਇਨ੍ਹਾਂ 21 ਸਿੰਘਾਂ ਫੌਜੀਆਂ ਦੀ ਯਾਦਗਾਰ ਵਿੱਚ ਸਾਰਾਗੜ੍ਹੀ ਮੈਮੋਰੀਅਲ ਗੁਰਦੁਵਾਰਾ ਸਾਹਿਬ ਸਥਾਪਤ ਕੀਤੇ ਜਾਣ। ਇਨ੍ਹਾਂ 21 ਸ਼ਹੀਦਾਂ ਵਿੱਚੋਂ ਜਿਆਦਾ ਸ਼ਹੀਦਾਂ ਦਾ ਸਬੰਧ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਨਾਲ ਸੀ। ਇਤਿਹਾਸਕ ਸਾਰਾਗੜ੍ਹੀ ਗੁਰਦੁਵਾਰਾ ਫਿਰੋਜ਼ਪੁਰ ਉੱਤੇ  27 ਹਜ਼ਾਰ ਇਕ ਸੋ 18 ਰੁਪੲ  ਖਰਚ ਆੲੇ ਸਨ ਜੋ ਜਨਤਾ ਰਾਹੀਂ ਇਕਠੇ ਕੀਤ ਗੲੇ ਸਨ। ਇਹ ਗੁਰਦਵਾਰਾ 1902 ਵਿਚ ਬਣਾਇਆ ਗਿਆ ਅਤ ਇਸ ਦਾ ਉਦਘਾਟਨ 18 ਜਨਵਰੀ, 1904 ਨੂੰ ਪੰਜਾਬ ਦੇ ਉਸ ਸਮੇਂ ਦੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਮੌਂਟਗੁਮਰੀ ਰੀਵਾਜ ਨੇ ਕੀਤਾ ਸੀ।
                 ਇਹੋ ਜਿਹੀ ਕੁਰਾਬਨੀ ਅਤ ਬਹਾਦਰੀ, ਜੋ ਸਿੱਖ ਫੌਜੀਆਂ ਵੱਲੋਂ ਉੱਤਰ-ਪੱਛਮ ਸਰਹੱਦ ਤੇ ਵਿਖਾਈ ਗਈ ਪਹਿਲਾਂ ਕਦੇ ਨਹੀਂ ਵੇਖੀ ਗਈ। ਇਸ ਉਪਰੰਤ ਇੰਡੀਅਨ ਵਾਰ ਹੀਰੋਜ਼ ਫੰਡ ਖੋਲ੍ਹਿਆ ਗਿਆ ਜਿਸ ਵਿੱਚ ਇਗਲੈਂਡ ਦੀ ਮਹਾਰਾਣੀ ਅਤ ਹੋਰਨਾਂ ਨੇ ਭਾਰਤ ਵਿੱਚ ਅਤ ਇੰਗਲੈਂਡ ਵਿੱਚ ਦਿਲ ਖੋਲ ਕੇ ਚੰਦਾ ਦਿੱਤਾ।  ਇਨ੍ਹਾਂ 21 ਜਵਾਨਾਂ ਵਿਚ ਹਰ ਇਕ ਨੂੰ ਇੰਡੀਅਨ ਆਰਡਰ ਆਫ ਮੈਰਿਟ, ਜਿਹੜਾ ਕਿ ਉਸ ਸਮੈਂ ਉੱਚ ਸਰਵੋਤਮ ਜੰਗੀ ਇਨਾਮ ਸੀ, ਨਾਲ ਸਨਮਾਨਿਆ ਗਿਆ ਅਤ ਇਨ੍ਹਾਂ ਦੀਆਂ ਵਿੱਧਵਾਵਾਂ ਨੂੰ ਉਸ ਸਮੈਂ ਮੁਤਾਬਿਕ ਪੈਨਸ਼ਨ ਅਤੇ 500 ਰੁਪੲ ਨੱਕਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦੇ ਆਸ਼ਰਿਤਾਂ ਨੂੰ 50-50 ੲਕੜ (ਦੋ-ਦੋ ਮੁਰੱਬੇ) ਜ਼ਮੀਨ ਦਿੱਤੀ ਗਈ ਸੀ। ਇਸ ਯੁੱਧ ਦਾ ਸ਼ੁਮਾਰ ਦੁਨੀਆਂ ਦ 10 ਬਹਤਰੀਨ ਯੁੱਧਾਂ ਵਿਚ ਕੀਤਾ ਜਾਂਦਾ ਹੈ। ਸਿੱਖ ਫੌਜੀਆਂ ਦੀ ਲਾਸਾਨੀ ਕੁਰਬਾਨੀ ਦਾ ਇਤਿਹਾਸ ਅੱਜ ਵੀ ਇਗਲੈਂਡ ਤੇ ਫਰਾਂਸ ਸਮਤ ਕਈ ਦਸ਼ਾ ਦੇ ਸਕੂਲਾ ਵਿਚ ਪੜਾਇਆ ਜਾਂਦਾ ਹੈ।

ਇਨ੍ਹਾਂ ਫੌਜੀਆਂ ਦੀ ਯਾਦ ਵਿੱਚ ਇਤਿਹਾਸਕ ਗੁਰੂਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ ਵਿਖੇ 12 ਸਤੰਬਰ ਨੂੰ ਦੀਵਾਨ ਸਜਾੲੇ ਜਾਂਦ ਹਨ ਅਤੇ ਸ਼ਹੀਦਾਂ ਨੂੰ ਸ਼ਰਧਾਂਰਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ। 

ਸਾਰਾਗੜ੍ਹੀ ਦੀ ਲੜਾਈ ਵਿਚ ਸ਼ਹੀਦ ਹੋਣ ਵਾਲੇ ਬਹਾਦਰ ਜਵਾਨਾਂ ਦੇ ਨਾਮ ਹਵਾਲਦਾਰ ਈਸ਼ਰ ਸਿੰਘ, ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦਾ ਸਿੰਘ, ਸਿਪਾਹੀ ਸੁੱਧ ਸਿੰਘ, ਸਾਹਿਬ ਸਿੰਘ, ਉੱਤਮ ਸਿੰਘ, ਨਰੈਣ ਸਿੰਘ, ਗੁਰਮੁੱਖ ਸਿੰਘ, ਜੀਵਨ ਸਿੰਘ, ਰਾਮ ਸਿੰਘ, ਹੀਰਾ ਸਿੰਘ, ਦਇਆ ਸਿੰਘ, ਭੋਲਾ ਸਿੰਘ, ਜੀਵਨ ਸਿੰਘ, ਗੁਰਮੁੱਖ ਸਿੰਘ, ਭਗਵਾਨ ਸਿੰਘ, ਰਾਮ ਸਿੰਘ, ਬੂਟਾ ਸਿੰਘ, ਜੀਵਨ ਸਿੰਘ, ਅਨੰਦ ਸਿੰਘ ਅਤੇ ਭਗਵਾਨ ਸਿੰਘ ਹਨ।

ਅਮਰੀਕ ਸਿੰਘ
ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਿਰੋਜ਼ਪੁਰ।
 ਮੋਬਾਇਲ ਨੰ: +91- 98151 00140

Translate »