ਸਪਰਿੰਗਫੀਲਡ, ਉਹਾਇਓ- ਉੱਤਰੀ ਅਮ੍ਰੀਕਾ (ਭਾਰਤ ਸੰਦੇਸ਼ ਬਿਊਰੋ , ਚਰਨਜੀਤ ਸਿੰਘ ਗੁਮਟਾਲਾ):- ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਔ ਦੇ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ 16 ਵਾਂ ਸਭਿਆਚਾਰਕ ਮੇਲਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਰਸਮੀ ਉਦਘਾਟਨ ਦੀ ਰਸਮ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ।
ਇਸੇ ਸਟੇਜ ‘ਤੇ ਵੱਖ ਵੱਖ ਦੇਸ਼ਾਂ ਤੋਂ ਆਏ ਲੋਕਾਂ ਜਿੰਨ੍ਹਾਂ ਵਿੱਚ ਚੀਨੀ, ਜਪਾਨੀ, ਆਇਰਲੈਂਡ ਆਦਿ ਸ਼ਾਮਲ ਸਨ ਨੇ ਆਪੋ ਆਪਣੇ ਦੇਸ਼ ਦਾ ਸੰਗੀਤ ਪੇਸ਼ ਕੀਤਾ । ਇਥੋਂ ਦੇ ਅਫਰੀਕੀ ਅਮਰੀਕੀਆਂ ਨੇ ਵੀ ਆਪਣੇ ਰਿਵਾਇਤੀ ਸੰਗੀਤ ਨਾਲ ਖੂਬ ਰੌਣਕਾਂ ਲਾਈਆਂ।……..ਕਣਕਾਂ ਦੀ ਰਾਖੀ ਮੁੰਡਿਆ , ਮੈਂ ਨਹੀਂਓ ਬੈਂਦੀ …….. ਗੀਤ ਦੇ ਪਿਛੋਕੜ ਗੀਤ ‘ਤੇ ਪੰਜਾਬੀ ਭੰਗੜੇ ਨੇ ਵੀ ਖ਼ੂਬ ਰੰਗ ਬਨਿਆਂ।ਇਸ ਦੀ ਨਿਰਦੇਸ਼ਨਾਂ ਸਰਬਜੀਤ ਕੌਰ ਨੇ ਕੀਤੀ ਤੇ ਰਵਜੋਤ ਕੌਰ, ਅਵਤਾਰ ਸਿੰਘ,ਸਮੀਪ ਸਿੰਘ , ਜਸਕਰਨ ਸਿੰਘ ਤੂਰ, ਸਰਬਜੀਤ ਕੌਰ ਨੇ ਇਸ ਵਿਚ ਭਾਗ ਲਿਆ। ਅਮਰੀਕਨਾਂ ਨੇ ਤਾੜੀਆਂ ਮਾਰ ਮਾਰ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।ਇਕ ਅਮਰੀਕੀ ਕਲਾਕਾਰ ਨੇ ਇਸ ਦੀ ਤਕਨੀਕ ਬਾਰੇ ਵਿਸਥਾਰ ਨਾਲ ਪੁਛਿਆ, ਜਿਸ ਬਾਰੇ ਸਮੀਪ ਸਿੰਘ ਨੇ ਜਾਣਕਾਰੀ ਦਿੱਤੀ।
ਸ.ਅਵਤਾਰ ਸਿੰਘ ਸਪਰਿੰਗਫੀਲਡ ਵਲੋਂ ਸਿਖ ਧਰਮ ਤੋਂ ਜਾਣੂ ਕਰਾਉਣ ਲਈ ਲਗਾਈ ਪ੍ਰਦਰਸ਼ਨੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਅਮਰੀਕੀ ਸਿੱਖ ਫੌਜੀਆਂ, ਡਾ. ਮਨਮੋਹਨ ਸਿੰਘ ਦੀਆਂ ਰਾਸ਼ਟਰਪਤੀ ਓਬਾਮਾ ਅਤੇ ਸਾਬਕਾ ਰਾਸ਼ਟਰਪਤੀ ਬੁਸ਼ ਨਾਲ ਤਸਵੀਰਾਂ ‘ਤੇ ਸਿੱਖ ਧਰਮ ਨਾਲ ਸਬੰਧਿਤ ਤਸਵੀਰਾਂ ਵਾਲੀਆਂ ਪੁਸਤਕਾਂ ਰੱਖੀਆਂ ਗਈਆਂ ਸਨ।ਇਸ ਸਾਲ 5 ਅਗਸਤ ਨੂੰ ਵਿਸਕਾਸਨ ਗੁਰਦੁਆਰੇ ਵਿਚ ਵਾਪਰੇ ਗੋਲੀ ਕਾਂਡ ਕਰਕੇ ਕਾਫੀ ਅਮਰੀਕੀਆਂ ਨੇ ਦਸਤਾਰ ਅਤੇ ਸਿੱਖ ਧਰਮ ਬਾਰੇ ਜਾਨਣ ਲਈ ਵਿਸ਼ੇਸ਼ੀ ਦਿਲਚਸਪੀ ਦਿਖਾਈ ।ਇਕ ਅਮਰੀਕੀ ਗੋਰੇ ਨੇ ਦਸਤਾਰ ਸਜ਼ਾਉਣ ਦੀ ਇੱਛਾ ਜ਼ਾਹਿਰ ਕੀਤੀ।ਇੰਜ਼. ਸਮੀਪ ਸਿੰਘ ਨੇ ਉਸ ਨੂੰ ਦਸਤਾਰ ਸਜ਼ਾਈ ਤਾਂ ਉਸ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ ਉਸ ਨੇ ਕਿਹਾ ਕਿ ਹੁਣ ਮੈਂ ਗੈਰੀ ਸਿੰਘ ਹੋ ਗਿਆ ਹਾਂ । ਉਸ ਦੀ ਪਤਨੀ ਉਸ ਨੂੰ ਪਹਿਲਾਂ ਪਛਾਣ ਨਾ ਸਕੀ । ਉਸ ਨੇ ਸਾਰੇ ਮੇਲੇ ਦੌਰਾਨ ਦਸਤਾਰ ਸਜ਼ਾਈ ਰਖੀ।ਅਮਰੀਕਨਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਡਾ. ਕੁਲਦੀਪ ਸਿੰਘ ਰਤਨ,ਇੰਜ.ਸਮੀਪ ਸਿੰਘ, ਸ੍ਰੀ ਮਤੀ ਤੇਜਿੰਦਰ ਕੌਰ ਰਤਨ, ਸ. ਧਨਵੰਤ ਸਿੰਘ, ਇੰਜ. ਪਿਆਰਾ ਸਿੰਘ ਸਹਿਬੀ, ਡਾ.ਚਰਨਜੀਤ ਸਿੰਘ ਗੁਮਟਾਲਾ, ਡਾ. ਦਰਸ਼ਨ ਸਿੰਘ ਸਹਿਬੀ ਨੇ ਦਿੱਤੀ।ਸਿੱਖ਼ ਧਰਮ ਤੋਂ ਜਾਣੂ ਕਰਾਉਣ ਲਈ ਇਕ ਹਜ਼ਾਰ ਦੇ ਕ੍ਰੀਬ ਪੈਂਫਲਿਟ ਵੰਡੇ ਗਏ।ਸਿੱਖਾਂ ਦੀ ਪਛਾਣ ਬਾਰੇ ਪੁਲੀਸ ਨੂੰ ਜਾਣਕਾਰੀ ਦੇਣ ਲਈ ਯੂ ਐਸ ਡਿਪਾਰਟਮੈਂਟ ਆਫ਼ ਜੁਸਟਿਸ ਵਲੋਂ ਜਾਰੀ ਦਸਤਾਵੇਜ਼ੀ ਫ਼ਿਲਮ (ਡੌਕੂਮੈਂਟਰੀ) ‘ਔਨ ਕਾਮਨ ਗਰਾਊਂਡ‘ ਜਿਸ ਨੂੰ ਸਿੱਖ ਅਮੈਰਿਕਨ ਲੀਗ਼ਲ ਡਫ਼ੈਂਸ ਐਂਡ ਐਜ਼ੂਕੇਸ਼ਨ ਫੰਡ ਨੇ ਪ੍ਰਡੂਸ ਕੀਤਾ ਹੈ ਵੀ ਲੋਕਾਂ ਨੂੰ ਵਿਖਾਈ ਗਈ। ਪੰਜਾਬੀ ਸਭਿਆਚਾਰ ਤੋਂ ਜਾਣੂ ਕਰਾਉਣ ਲਈ ਲਗਾਈ ਗਈ ਪ੍ਰਦਰਸ਼ਨੀ ਵਿ¤ਚ ਹਰਮੋਨੀਅਮ, ਢੋਲ, ਚਿਮਟਾ, ਬੀਨ, ਸੁਰਾਹੀ, ਚਰਖਾ, ਮਧਾਣੀ, ਪੀੜੀ, ਆਟਾ ਪੀਣ ਵਾਲੀ ਚੱਕੀ, ਪੱਖੀਆਂ ਆਦਿ ਰੱਖੀਆਂ ਗਈਆਂ ਸਨ।ਮਿਸਟਰ ਕ੍ਰਿਸ ਮੂਰ ਜੋ ਕਿ ਇਸ ਪ੍ਰੋਗਰਾਮ ਦੇ ਪ੍ਰਧਾਨ ਸਨ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਸੁਰੱਖਿਆ ਦੀ ਜੁੰਮੇਵਾਰੀ ਸ਼ੈਰਫ਼ ਮਿਸਟਰ ਜੀਨ ਕੈਲੀ ਨੇ ਨਿਭਾਈ। ਲੋਕਾਂ ਨੇ ਜਾਪਾਨੀ, ਕੰਬੋਡੀਆ, ਚੀਨੀ, ਮੈਕਸੀਕਨ, ਅਮਰੀਕੀ , ਭਾਰਤੀ ਖਾਣਿਆਂ ਦਾ ਸੁਆਦ ਮਾਣਿਆ। ਜਦੋਂ ਅਜੰਤਾ ਇੰਡੀਆ ਦੇ ਸਟਾਲ ਤੋਂ ਪੰਜਾਬੀ ਖਾਣਾ ਰਹਿ ਅਮਰੀਕੀਆਂ ਨੂੰ ਇਸ ਪਤਰਕਾਰ ਨੇ ਪੁਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬੀ ਖਾਣੇ ਦਾ ਆਪਣਾ ਹੀ ਲੁਤਫ ਹੈ। ਗ਼ਰਮ ਗ਼ਰਮ ਜਲੇਬੀਆਂ ਤੇ ਸਮੋਸੇ ਉਨ੍ਹਾਂ ਦੀ ਸਭ ਤੋਂ ਵਧ ਮਨ ਪਸੰਦ ਸੀ। ਕਈਆਂ ਨੇ ਮੈਂਗੋ ਛੇਕ ਤੇ ਚਿਕਨ ਕਰੀ ਦੀ ਵੀ ਸਰਾਹਨਾ ਕੀਤੀ ।
ਐਗਜ਼ੈਕਟਿਵ ਇਨ ਮੋਟਲ ਦੇ ਮਾਲਕ ਸ.ਅਵਤਾਰ ਸਿੰਘ ਸਪਰਿੰਗਫ਼ੀਲਡ ਦਾ ਸਾਰਾ ਪ੍ਰਵਾਰ ਸਰਦਾਰਨੀ ਸਰਬਜੀਤ ਕੌਰ ਦੀ ਅਗਵਾਈ ਵਿਚ ਇਸ ਮੇਲੇ ਵਿਚ ਸਟਾਲ ਲਾਉਣ ਅਤੇ ਸਭਿਆਚਾਰ ਪ੍ਰੋਗਰਾਮ ਤਿਆਰ ਕਰਨ ਵਿਚ ਕਈ ਦਿਨ ਲੱਗਾ ਰਿਹਾ ਉਨ੍ਹਾਂ ਨੇ ਆਏ ਹੋਇ ਭਾਰਤੀਆਂ ਦੀ ਪ੍ਰਾਹਣਾਚਾਰੀ ਕੀਤੀ।