* ਭਾਰਤ ਨਾਲ ਖੇਡਾਂ ਦੇ ਖੇਤਰ ’ਚ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਰਿਹੈ
* 2015 ਵਿਚ ਕੈਨੇਡਾ ਤੇ ਭਾਰਤ ਦਰਮਿਆਨ ਵਪਾਰ ਵਧ ਕੇ 15 ਅਰਬ ਡਾਲਰ ’ਤੇ ਪਹੁੰਚ ਜਾਵੇਗਾ
ਜਲੰਧਰ, 10 ਨਵੰਬਰ, 2012 (ਭਾਰਤ ਸੰਦੇਸ਼ ਖਬਰਾਂ):– ਕੈਨੇਡਾ ਦੇ ਖੇਡ ਮੰਤਰੀ ਸ੍ਰੀ ਬੱਲ ਗੋਸਲ (ਬਲਜੀਤ ਸਿੰਘ ਗੋਸਲ) ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਸ਼ਵ ਕਬੱਡੀ ਕੱਪਾਂ ਕਾਰਨ ਕੈਨੇਡਾ ਵਿਚ ਵੀ ਕਬੱਡੀ ਬਹੁਤ ਹਰਮਨਪਿਆਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾਲ ਖੇਡਾਂ ਦੇ ਖੇਤਰ ’ਚ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਸ੍ਰੀ ਗੋਸਲ ਅੱਜ ਇਥੇ ਸਥਾਨਕ ਐਨ. ਆਰ. ਆਈ. ਭਵਨ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਰਟੈਂਡਾ ਦੇ ਜੰਮਪਲ ਸ੍ਰੀ ਬੱਲ ਗੋਸਲ ਨੇ ਕਿਹਾ ਕਿ ਕੈਨੇਡਾ ਸਰਦ ਰੁ¤ਤ ਖੇਡਾਂ ਵਿਚ ਬਹੁਤ ਅੱਗੇ ਹੈ ਪਰੰਤੂ ਗਰਮ ਰੁ¤ਤ ਦੀਆਂ ਖੇਡਾਂ ਵਿਚ ਉਸ ਦਾ ਹਾਲ ਭਾਰਤ ਵਰਗਾ ਹੀ ਹੈ। ਇਸ ਲਈ ਦੋਵੇਂ ਮੁਲਕ ਇਸ ਸਬੰਧੀ ਸੰਭਾਵਨਾਵਾਂ ਦਾ ਪਤਾ ਲਗਾ ਸਕਦੇ ਹਨ ਜਿਸ ਲਈ ਉਨ੍ਹਾਂ ਦੀ ਭਾਰਤ ਦੇ ਖੇਡ ਮੰਤਰੀ ਨਾਲ ਗੱਲਬਾਤ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀ ਸਰਦ ਰੁ¤ਤ ਖੇਡਾਂ ਵਿਚ ਭਾਗ ਲੈਣ ਦੇ ਚਾਹਵਾਨ ਹਨ, ਜਿਸ ਲਈ ਕੈਨੇਡਾ ਉਨ੍ਹਾਂ ਦੀ ਪੂਰੀ ਮੱਦਦ ਕਰੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਦੋ ਵਿਸ਼ਵ ਕਬੱਡੀ ਕੱਪਾਂ ਕਾਰਨ ਕੈਨੇਡਾ ਵਿਚ ਵੀ ਕਬੱਡੀ ਕਾਫੀ ਪ੍ਰਫੁਲਿੱਤ ਹੋ ਰਹੀ ਹੈ ਅਤੇ ਇਥੇ ਵਸਦੇ ਪੰਜਾਬੀ ਆਪਣੀ ਮਾਂ ਖੇਡ ਨਾਲ ਮੁੜ ਤੋਂ ਜੁੜ ਰਹੇ ਹਨ। ਸ੍ਰੀ ਗੋਸਲ ਨੇ ਦੱਸਿਆ ਕਿ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ ਆਪਣੀ ਕੈਨੇਡਾ ਫੇਰੀ ਦੌਰਾਨ ਉਨ੍ਹਾਂ ਨੂੰ ਮਿਲੇ ਸਨ, ਜਿਸ ਦੌਰਾਨ ਪੰਜਾਬ ਤੇ ਕੈਨੇਡਾ ਦਰਮਿਆਨ ਖੇਡਾਂ ਅਤੇ ਖਾਸ ਤੌਰ ’ਤੇ ਕਬੱਡੀ ਬਾਰੇ ਖੁ¤ਲ੍ਹ ਕੇ ਵਿਚਾਰ-ਚਰਚਾ ਹੋਈ ਸੀ। ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਬਾਰੇ ਪੁ¤ਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਆਪਣਾ ਫਰਜ਼ ਨਿਭਾਅ ਹੀ ਰਹੀਆਂ ਹਨ ਪਰੰਤੂ ਸਭ ਤੋਂ ਪਹਿਲਾਂ ਪਰਿਵਾਰ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰਤੀ ਜਾਗਰੂਕ ਅਤੇ ਉਤਸ਼ਾਹਿਤ ਕਰਨ।
ਕੈਨੇਡਾ ਅਤੇ ਭਾਰਤ ਦਰਮਿਆਨ ਵਪਾਰਕ ਸੰਬੰਧਾਂ ਦੀ ਗੱਲ ਕਰਦਿਆਂ ਸ੍ਰੀ ਗੌਸਲ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਇਸ ਵੇਲੇ 6 ਅਰਬ ਡਾਲਰ ਦਾ ਵਪਾਰ ਹੋ ਰਿਹਾ ਹੈ ਅਤੇ 2015 ਵਿਚ ਇਹ 15 ਅਰਬ ਡਾਲਰ ’ਤੇ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਦੀ ਇਕ ਉਭਰਦੀ ਹੋਈ ਅਰਥ-ਵਿਵਸਥਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਵਿਸ਼ਵ ਦੀ ਵੱਡੀ ਆਰਥਿਕ ਸ਼ਕਤੀ ਬਣੇਗਾ। ਸ੍ਰੀ ਗੌਸਲ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਜ¦ਧਰ ਦੇ ਡੀ. ਏ. ਵੀ. ਕਾਲਜ ਤੋਂ ਬੀ. ਐਸ. ਸੀ. ਅਤੇ ਚੰਡੀਗੜ੍ਹ ’ਚ ਕੁਝ ਦੇਰ ਲਾਅ ਕਰਨ ਤੋਂ ਬਾਅਦ 1981 ਵਿਚ ਉਹ ਕੈਨੇਡਾ ਚਲੇ ਗਏ ਸਨ। ਇਕ ਪੁ¤ਤਰ ਅਤੇ ਦੋ ਧੀਆਂ ਦੇ ਪਿਤਾ ਸ੍ਰੀ ਗੌਸਲ 1993 ਤੋਂ ਕੰਜ਼ਰਵੇਟਿਵ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਇਸ ਵੇਲੇ ਉਹ ਬ੍ਰੈਮਪਟਨ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਹਨ ਅਤੇ ਉਥੋਂ ਦੇ ਭਾਰਤੀ ਭਾਈਚਾਰੇ ਵਿਚ ਕਾਫੀ ਹਰਮਨਪਿਆਰੇ ਹਨ।
ਇਸ ਤੋਂ ਪਹਿਲਾਂ ਐਨ. ਆਰ. ਆਈ ਭਵਨ ਪਹੁੰਚਣ ’ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸ੍ਰੀ ਕਮਲਜੀਤ ਸਿੰਘ ਹੇਅਰ ਅਤੇ ਸ੍ਰੀ ਗਿਆਨ ਸਿੰਘ ¦ਗੇਰੀ ਨੇ ਐਨ. ਆਰ. ਆਈ ਸਭਾ ਦੇ ਮਕਸਦ ਅਤੇ ਉਸ ਵੱਲੋਂ ਕੀਤੇ ਗਏ ਕਾਰਜਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਡੀ. ਆਰ. ਐਮ. ਸ੍ਰੀ ਐਸ. ਪੀ. ਗੁਲਾਟੀ ਨੇ ਸਭਾ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਨੀ ਰੇਸ਼ਮ ਸਿੰਘ, ਸ੍ਰੀ ਪਰਮਿੰਦਰਪਾਲ ਸਿੰਘ ਪਿੰਕੀ, ਸ੍ਰੀ ਐਸ. ਐਸ. ਰਾਣਾ, ਸ੍ਰੀ ਟੀ. ਐਸ. ਕੋਹਲੀ ਅਤੇ ਬੀਬੀ ਹਰਸਿਰਜੀਤ ਕੌਰ ਹਾਜ਼ਰ ਸਨ।
ਕੈਪਸ਼ਨ :
*ਕੈਨੇਡਾ ਦੇ ਖੇਡ ਮੰਤਰੀ ਸ੍ਰੀ ਬੱਲ ਗੋਸਲ ਨੂੰ ਐਨ. ਆਰ. ਆਈ. ਭਵਨ ਵਿਖੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਸ੍ਰੀ ਐਸ. ਪੀ. ਗੁਲਾਟੀ, ਸ੍ਰੀ ਕਮਲਜੀਤ ਸਿੰਘ ਹੇਅਰ, ਸ੍ਰੀ ਗਿਆਨ ਸਿੰਘ ¦ਗੇਰੀ ਅਤੇ ਹੋਰ।
*ਕੈਨੇਡਾ ਦੇ ਖੇਡ ਮੰਤਰੀ ਸ੍ਰੀ ਬੱਲ ਗੋਸਲ ਦਾ ਐਨ. ਆਰ. ਆਈ ਭਵਨ ਪਹੁੰਚਣ ’ਤੇ ਸਵਾਗਤ ਕਰਦੇ ਹੋਏ ਸ੍ਰੀ ਕਮਲਜੀਤ ਸਿੰਘ ਹੇਅਰ ਅਤੇ ਹੋਰ।
*ਕੈਨੇਡਾ ਦੇ ਖੇਡ ਮੰਤਰੀ ਸ੍ਰੀ ਬੱਲ ਗੋਸਲ ਐਨ. ਆਰ. ਆਈ .ਭਵਨ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ।