50 ਫੀਸਦੀ ਸਬਸਿਡੀ ਤੇ 4.25 ਲੱਖ ਗਾਵਾਂ ਦਾ ਵਿਦੇਸ਼ੀ ਸੀਮਨ ਡੇਅਰੀ ਮਾਲਕਾਂ ਨੂੰ ਦਿੱਤਾ ਗਿਆ ।
ਜਲੰਧਰ , 11 ਨਵੰਬਰ 2012:– ਪੰਜਾਬ ਸਰਕਾਰ ਵੱਲੋ ਸੂਬੇ ਅੰਦਰ ਖੇਤੀ ਵਿਭਿੰਨਤਾਂ ਅਤੇ ਹੋਰਨਾ ਸਹਾਇਕ ਧੰਦਿਆਂ ਨੂੰ ਉਤਸਾਹਿਤ ਕਰਨ ਲਈ ਕਈ ਸਕੀਮਾਂ ਸੁਰੂ ਕੀਤੀਆ ਗਈਆ ਹਨ ਇਹ ਜਾਣਕਾਰੀ ਸ੍ਰੀ ਸਰਵਣ ਸਿੰਘ ਫਿਲੌਰ ਕੈਬਨਿਟ ਮੰਤਰੀ ਪੰਜਾਬ, ਪਸੂ ਪਾਲਣ, ਮੱਛੀ ਪਾਲਣ , ਡੇਅਰੀ ਵਿਕਾਸ , ਜੇਲ ਅਤੇ ਸਭਿਆਚਾਰ ਵਿਭਾਗ ਨੇ ਦਿੰਦਿਆ ਦੱਸਿਆ ਕਿ ਰਾਜ ਅੰਦਰ ਸਾਲ 2012-13 ਦੌਰਾਨ 61.36 ਕਰੋੜ ਦੀ ਲਾਗਤ ਨਾਲ 23 ਤਹਿਸੀਲ ਪੱਧਰ ਤੇ 62 ਬਲਾਕ ਪੱਧਰ ਤੇ ਅਤੇ 110 ਪਿੰਡ ਪੱਧਰ ਤੇ ਪਸੂ ਹਸਪਤਾਲਾਂ ਦੀਆ ਨਵੀਆ ਇਮਾਰਤਾ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ 20 ਕਰੋੜ ਦੀ ਲਾਗਤ ਨਾਲ 750 ਪਸੂ ਹਸਪਤਾਲਾਂ ਅਤੇ ਡੀਸਪੈਸਰੀਆਂ ਦੀਆ ਇਮਾਰਤਾ ਦੀ ਮੁਰਮੰਤਾਂ ਕਰਵਾਈ ਜਾਵੇਗੀ ਤਾਂ ਜੋ ਕਿਸਾਨਾ ਦੇ ਪਸੂਆਂ ਦੀ ਸਿਹਤ ਸਬੰਧੀ ਸਮੱਸੀਆਵਾਂ ਦਾ ਹੱਲ ਉਨ੍ਹਾ ਦੇ ਘਰ ਦੇ ਨਜਦੀਕ ਹੀ ਕੀਤਾ ਜਾ ਸਕੇ।
ਸ੍ਰੀ ਫਿਲੌਰ ਨੇ ਅੱਗੇ ਦੱਸਿਆ ਕਿ ਡੇਅਰੀ ਦੇ ਧੰਦੇ ਨੂੰ ਪ੍ਰਫਲੂੱਤ ਕਰਨ ਲਈ ਵਿਦੇਸੀ ਮਾਹਰਾਂ ਦੀ ਵੀ ਰਾਏ ਲਈ ਜਾਂ ਰਹੀ ਹੈ ਉਨ੍ਹਾਂ ਦੱਸਿਆ ਕਿ ਪਿਛਲੇ 3 ਸਾਲਾ ਦੌਰਾਨ ਰਾਜ ਸਰਕਾਰ ਵੱਲੋ 4.25 ਲੱਖ ਗਾਵਾਂ ਦਾ ਵਿਦੇਸੀ ਸੀਮਨ ਮੰਗਵਾਈਆ ਗਿਆ ਹੈ ਜੋ ਕਿ ਡੇਅਰੀ ਮਾਲਕਾਂ ਨੂੰ 50 ਫੀਸਦੀ ਸਬਸਿਡੀ ਤੇ ਦਿੱਤਾ ਗਿਆ ਹੈ ਜਿਸ ਨਾਲ ਉ¤ਚ ਕੋਟੀ ਦੀਆ ਗਾਵਾਂ ਪੈਦਾ ਕੀਤੀਆ ਗਈਆ ਹਨ ਜੋ ਕਿ ਆਮ ਨਸਲ ਦੀਆ ਗਾਵਾਂ ਨਾਲੋ ਵੱਧ ਦੁ¤ਧ ਪੈਦਾ ਕਰਨ ਗਈਆ ਉਨ੍ਹਾਂ ਦੱਸਿਆ ਕਿ ਇਸ ਸਾਲ ਦੌਰਾਨ 3 ਲੱਖ ਖੁਰਾਕਾ ਗਾਵਾਂ ਦਾ ਵਿਦੇਸੀ ਸੀਮਨ 50 ਹਜਾਰ ਖੁਰਾਕਾ ਸੈਕਸਡ ਸੀਮਨ ( ਵੱਛੀਆਂ ਪੈਦਾ ਕਰਨ ਲਈ ) ਮੰਗਵਾਈਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਸਾਲ ਬੱਕਰੀਆ ਦੇ 200 ਯੂਨਿਟ ਸਥਾਪੀਤ ਕੀਤੇ ਜਾਣਗੇ ਜਿਸ ਤੇ ਪ੍ਰਤੀ ਯੂਨਿਟ 85 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਅਤੇ ਸੂਰਾਂ ਦੇ 100 ਯੂਨਿਟਾ ਤੇ ਪ੍ਰਤੀ ਯੂਨਿਟ 1.70 ਲੱਖ ਸਬਸਿਡੀ ਦਿੱਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋ ਹਾੜੀ ਦੇ ਸੀਜ਼ਨ ਦੌਰਾਨ 12650 ਕਇੰਟਲ ਚਾਰੇ ਦੇ ਬੀਜ ਅੱਧੀ ਤੋ ਵੀ ਘੱਟ ਕੀਮਤ ਤੇ ਕਿਸਾਨਾਂ ਨੂੰ ਵੰਡੇ ਗਏ ਹਨ ਇਨ੍ਹਾਂ ਬੀਜਾਂ ਤੇ ਸਰਕਾਰ ਵੱਲੋ 6 ਕਰੋੜ 65 ਲੱਖ ਦੀ ਸਬਸਿਡੀ ਦਿੱਤੀ ਗਈ ਹੈ ਇਸੇ ਤਰ੍ਹਾਂ ਸਾਉਣੀ ਦੇ ਸੀਜ਼ਨ ਦੌਰਾਨ ਵੀ 12 ਹਜਾਰ ਕੁਇੰਟਲ ਤੋ ਵੱਧ ਦੇ ਬੀਜ ਕਿਸਾਨਾਂ ਨੂੰ 50 ਫਸਿਦੀ ਸਬਸਿਡੀ ਤੇ ਦਿੱਤੇ ਜਾਣਗੇ।
ਸ੍ਰੀ ਫਿਲੌਰ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋ ਮੱਝਾ, ਗਾਵਾਂ, ਘੋੜੇ, ਭੇਡ ਅਤੇ ਬੱਕਰੀ ਪਾਲਣ ਆਦਿ ਧੰਦਿਆ ਨੂੰ ਪ੍ਰਫੂਲੱਤ ਕਰਨ ਲਈ ਕਰਵਾਈ ਜਾਂਦੀ ਪਸ਼ੂ ਧੰਨ ਚੇਪੀਅਨ ਸ਼ਿਪ ਦੀ ਲੜੀ ਤਹਿਤ ਸਾਲ 2012 ਦੌਰਾਨ 15 ਨਵੰਬਰ ਤੋ 21 ਦਸੰਬਰ ਤੱਕ ਪੰਜਾਬ ਦੇ 22 ਜਿਲਿਆਂ ਵਿਚ ਪਸੂ ਧੰਨ ਅਤੇ ਦੁੱਧ ਚੁਆਈ ਮੁਕਾਬਲੇ -2012 ਕਰਵਾਏ ਜਾ ਰਹੇ ਹਨ। ਜਿਸ ਵਿਚ 1 ਕਰੋੜ 21 ਲੱਖ ਦੇ ਇਨਾਮ ਵੱਡੇ ਜਾਣਗੇ।