February 10, 2013 admin

ਅੰਮ੍ਰਿਤਸਰ ਹਵਾਈ ਅੱਡੇ ਨੂੰ ਲਾਭ ਕਮਾਉਣ ਵਾਲਾ ਹਵਾਈ ਅਡਾ ਬਣਾਇਆ ਜਾ ਸਕਦਾ ਹੈ:ਹਰਜਾਪ ਸਿੰਘ ਔਜਲਾ

ਸ੍ਰੀ ਹਰਜਾਪ ਸਿੰਘ ਔਜ਼ਲਾ ਮੋਬਾ:ਨੰ: 91 8968993560 ਰਾਹੀਂ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ
ਅੰਮ੍ਰਿਤਸਰ  ::ਅੰਮ੍ਰਿਤਸਰ ਵਿਕਾਸ ਮੰਚ ਦਾ ਵਿਸ਼ਵਾਸ਼ ਹੈ ਕਿ ਅੰਮ੍ਰਿਤਸਰਂ ਦੇ ਹਵਾਈ ਅੱਡੇ ਨੂੰ ਵਧੇਰੇ ਲਾਭ ਦਾਇਕ ਬਨਾਉਣ ਲਈ ਬਹੁਤ ਕੁੱਝ ਕੀਤਾ ਜਾ ਸਕਦਾ ਹੈ ਪ੍ਰੰਤੂ ਸਬੰਧਤ ਅਧਿਕਾਰੀਆ ਵੱਲੋਂ ਸਿਆਸੀ ਪਹਿਲੀ ਕਦਮੀ ਦੀ ਘਾਟ ਵੱਡਾ ਰੋੜਾ ਹੈ।ਵਿਕਾਸ ਮੰਚ ਦੇ ਯੂ ਐਸ ਏ ਸਰਪ੍ਰਸਤ ਸ੍ਰ: ਹਰਜਾਪ ਸਿੰਘ ਔਜਲਾ ਂਜੋ ਕਿ ਪਿਛਲੇ 33 ਸਾਲ ਤੋਂ  ਅਮਰੀਕਾ ਵਿਚ ਰਹਿ ਰਹੇ ਹਨ ਉਹਨਾਂ ਦੇ ਮੁਤਾਬਿਕ ਜੇਕਰ ਕਿਸੇ ਤਰ੍ਹਾਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਛੇ ਜਹਾਜ਼ ਲੱਗ ਜਾਣ, ਇੱਕ ਇੱਕ ਬਿਰਮਿਘਮ ਅਤੇ ਲੰਡਨ ਲਈ ਅਤੇ ਦੋ-ਦੋ ਵੈਨਕੂਵਰ ਅਤੇ ਟੋਰਾਂਟੋਂ ਲਈ,ਤਾਂ ਇਸ ਨਾਲ ਹਵਾਈ ਅੱਡੇ ਨੂੰ 60 ਕ੍ਰੋੜ ਕਮਾਈ ਹੋ ਸਕਦੀ ਹੈ, ਕਿਉਂਕਿ ਇਕ ਹਵਾਈ ਜ਼ਹਾਜ ਜੇ ਹਵਾਈ ਅੱਡੇ `ਤੇ ਖੜਾ ਰਹਿ ਤਾਂ ਉਸ ਨਾਲ 10 ਕ੍ਰੋੜ ਰੁਪਏ ਸਾਲਾਨਾ ਕਮਾਈ ਹੁੰਦੀ ਹੈ।ਇਸ ਨਾਲ ਨਾ ਕੇਵਲ ਏਅਰ ਪੋਰਟ ਦਾ ਸਾਰਾ ਘਾਟਾ ਪੂਰਾ ਹੋ ਸਕਦਾ ਹੈ ਬਲਕਿ ਇਹ ਲਾਭ ਵਿਚ ਜਾ  ਸਕਦਾ ਹੈ।ਉਨ੍ਹਾਂ ਅਨੁਸਾਰ ਜਿਹੜਾ ਜਹਾਜ਼ 24 ਘੰਟਿਆਂ ਵਿਚੋਂ ਪੰਦਰਾਂ ਘਟੇ ਹਵਾ ਵਿਚ ਰਹਿ ਜਾਂਦਾ ਹੈ ਅਤੇ ਉਸ ਵਿਚ ਕੁਲ ਸੀਟਾਂ ਦਾ 80% ਸਵਾਰੀਆ ਦਾ ਭਾਰ ਮੌਜੂਦ ਹੋਵੇ, ਉਹ ਜਹਾਜ਼ ਕਦੇ ਘਾਟੇ ਵਿਚ ਨਹੀਂ ਜਾ ਸਕਦਾ। ਅੰਮ੍ਰਿਤਸਰ-ਲੰਡਨ ਅਤੇ ਅੰਮ੍ਰਿਤਸਰ-ਬਿਰਮਿੰਘਮ ਸਿੱਧੀਆ ਉਡਾਣਾਂ (ਆਉਣ-ਜਾਣ) ਵੀਹ ਘੰਟੇ ਵਿਚ ਮੁਕੰਮਲ ਹੁੰਦੀਆਂ ਹਨ ਅਤੇ ਹਰ ਤਰ੍ਹਾਂ ਲਾਹੇਵੰਦ ਹਨ ਪੰਰਤੂ ਕੋਈ ਵੀ ਭਾਰਤੀ ਕੰਪਨੀ ਇਸ ਦਾ ਲਾਭ ਨਹੀਂ ਉਠਾ ਰਹੀ। ਇਸੇ ਤਰ੍ਹਾਂ ਅੰਮ੍ਰਿਤਸਰ-ਵੈਨਕੂਵਰ ਅਤੇ ਅੰਮ੍ਰਿਤਸਰ ਟੌਰੰਟੋ ਉਡਾਣ (ਇੱਕ ਤਰਫ਼ਾ) ਪੰਦਰਾਂ ਘੰਟਿਆਂ ਵਿੱਚ ਪੂਰੀਆ ਹੁੰਦੀਆ ਹਨ।ਔਜ਼ਲਾ ਸਾਹਿਬ ਅਨੁਸਾਰ ਅੰਮ੍ਰਿਤਸਰ ਹਵਾਈ ਅੱਡਾ ਤਾਂ ਇੱਕ ਬਹੁਤ ਹੀ ਖ਼ਾਸ-ਮ-ਖ਼ਾਸ ਸਥਾਨ ਰੱਖ਼ਦਾ ਹੈ। ਇੱਥੋਂ ਦੇ ਨਾਲ ਲੱਗਦੇ ਦੋ ਤਿੰਨ ਜ਼ਿਲ੍ਹਿਆਂ ਵਿਚੋਂ ਤਕਰੀਬਨ 25-30 ਲੱਖ਼ ਲੋਕੀ ਵਲੈਤ, ਕੇਨੈਡਾ ਅਤੇ ਅਮਰੀਕਾ ਵਿਚ ਰਹਿੰਦੇ ਹਨ। ਇਸ ਲਈ ਬਰਮਿੰਘਮ, ਟੋਰਾਂਟੋ, ਵੈਨਕੂਵਰ ਅਤੇ ਲੰਡਨ ਲਈ ਇੱਥੋਂ ਰੋਜ਼ਾਨਾ ਤਿੰਨ ਸੌ ਸਵਾਰੀਆ ਪੈਦਾ ਹੋ ਸਕਦੀਆ ਹਨ। ਪਰੰਤੂ ਦੁੱਖ਼ ਦੀ ਗੱਲ ਹੈ ਕਿ ਇਸ ਮੌਕੇ ਦਾ ਲਾਭ ਲੈਣ ਲਈ ਕੋਈ ਵੀ ਭਾਰਤੀ ਏਅਰਲਾਈਨਜ਼ ਜਾਂ ਹੋਰ ਕੋਈ ਜਹਾਜ਼ੀ ਕੰਪਨੀ ਇਹਨਾਂ ਰੂਟਾਂ ਦਾ ਲਾਭ ਨਹੀਂ ਉੱਠਾ ਰਹੀ। ਜੇ ਇੱਥੋਂ ਸਿਧੀਆਂ ਉਡਾਣਾਂ ਸ਼ੁਰੂ ਹੋ ਜਾਣ ਤਾਂ ਏਅਰ ਕਾਰਗੌ ਵੀ ਵਿਦੇਸ਼ਾਂ ਨੂੰ ਜਾ ਸਕਦਾ ਹੈ,ਜਿਸ ਨਾਲ ਕਿਸਾਨਾਂ ਨੂੰ ਵੀ ਭਾਰੀ ਲਾਭ ਹੋ ਸਕਦਾ ਹੈ।

           ਔਜਲਾ ਅਨੁਸਾਰ ਸਾਰੀ ਗੜਬੜ ਦਿੱਲੀ ਹਵਾਈ ਅੱਡੇ ਨੂੰ ਲਾਭ ਪਹੁੰਚਾਣ ਕਰਕੇ ਹੋ ਰਹੀ। ਪਹਿਲਾਂ ਵਖ ਵਖ ਸ਼ਹਿਰਾਂ ਤੋਂ ਸਿੱਧੀਆਂ ਉਡਾਣਾਂ ਸਨ ,ਜਿਵੇਂ ਅੰਮ੍ਰਿਤਸਰ ਤੋਂ ਲੰਡਨ ,ਟੋਰਾਂਟੋ ਉਡਾਣ ਸੀ ਜੋ ਬਹੁਤ ਸਫ਼ਲ ਸੀ, ਇਨ੍ਹਾਂ ਨੇ ਦਿੱਲੀ ਨੂੰ ਹੱਬ ਬਣਾ ਕੇ ਸਾਰੇ ਦੇਸ਼ ਦੀਆਂ ਉਡਾਣਾਂ ਬਰਾਸਤਾ ਦਿੱਲੀ ਕਰ ਦਿੱਤੀਆਂ ਜਿਸ ਨਾਲ ਨਾ ਕੇਵਲ ਅੰਮ੍ਰਿਤਸਰ ਸਗੋਂ ਪਟਨਾ, ਜੈ ਪੁਰ ਲਖਨਊ ਆਦਿ ਹਵਾਈ ਅੱਡੇ ਵੀ ਘਾਟੇ ਵਿਚ ਜਾਣ ਲੱਗ ਪਏ। ਇਸ ਲਈ ਏਅਰ ਇੰਡੀਆ ਨੂੰ ਘਾਟੇ ਵਿਚੋਂ ਕਢਣ ਲਈ ਪੁਰਾਣਾ ਸਿਸਟਮ ਲਾਗੂ ਕਰਕੇ ਲਾਭ ਵਾਲੀਆਂ ਉਡਾਣਾਂ ਸਿੱਧੀਆਂ ਮੁੜ ਸ਼ੁਰੂ ਕਰਨ ਦੀ ਲੋੜ ਹੈ।
ਭਾਰਤ ਵਿੱਚਲੇ ਹਾਲਾਤ ਵਿਚ ਹੱਬ-ਐਂਡ-ਸਪੋਕ ਸਿਸਟਮ ਅਨੁਕੂਲ ਨਹੀਂ ਹੈ। ਅਮਰੀਕਾ ਇਕ ਐਸਾ ਦੇਸ਼ ਹੈ ਜਿੱਥੇ ਵੱਸੋਂ ਦੀ ਬਣਤਰ ਹਰ ਥਾਂ ਇਕੋ ਜਿਹੀ ਹੈ ਜਿਸ ਕਰਕੇ ਵੱਡੇ ਵੱਡੇ ਮਹਾਂ ਨਗਰ ਜਿਵੇਂ ਨਿਊਯਾਰਕ, ਲੋਂਸ ਐਂਜਲਿਸ, ਸ਼ਿਕਾਗੋ, ਹੂਸਟਨ, ਸਾਨ ਫ੍ਰਾਸਿਸਕੋ, ਫ਼ਿਲਡੈਲਫ਼ੀਆ ਅਤੇ ਐਟਲਾਂਟਾ  ਕੇਂਦਰੀ ਹੱਬ ਦਾ ਕੰਮ ਕਰਦੇ ਹਨ ਅਤੇ ਆਲੇ ਦੁਆਲੇ ਦੇ ਛੋਟੇ ਨਗਰ ਹੱਬ ਨਾਲ ਜੁੜ ਕੇ ਕੰਮ ਕਰਦੇ ਹਨ। ਪਰੰਤੂ ਭਾਰਤ ਵਿਚੋਂ ਕੁੱਝ ਰਾਜਾਂ ਤੋਂ ਬਹੁਤ ਜ਼ਿਆਦਾ ਅਨੁਪਾਤ ਵਿਚ ਵੱਸੋਂ ਆਪਣੇ ਚੁਣੇ ਹੋਏ ਬਾਹਰਲੇ ਦੇਸ਼ਾ ਵਿੱਚ ਗਈ ਹੋਈ ਹੈ ਅਤੇ ਭਾਰਤ ਦੇ ਇਹਨਾਂ ਰਾਜਾਂ ਅਤੇ ਜਿੱਥੇ ਜਿੱਥੇ ਭਾਰਤੀ ਸੰਘਣੀ ਵੱਸੋਂ ਵਿੱਚ ਹਨ ਉਹਨਾਂ ਥਾਵਾਂ ਦਰਮਿਆਨ ਹਵਾਈ ਉਡਾਨਾਂ ਨੂੰ ਬਹੁਤ ਹੀ ਲਾਭਵੰਦਾ ਬਣਾਇਆ ਜਾ ਸਕਦਾ ਹੈ। ਉਹਨਾਂ ਅਨੁਸਾਰ ਭਾਰਤ ਲਈ ਪੁਰਾਣਾ ਇੰਡੀਅਨ ਏਅਰਲਾਈਨਜ਼ ਵਾਲਾ ਪੁਰਾਣਾ ਸਿਸਟਮ ਵਧੇਰੇ ਸੁਯੋਗ ਹੈ। ਏਅਰ ਇੰਡੀਆ ਅਤੇ ਇੰਡੀਅਨ ਏਅਰਲਾਈਨਜ਼ ਦੇ ਏਕੀਕਰਨ ਤੋਂ ਪਹਿਲਾ ਇੰਡੀਅਨ ਲਾਈਨਜ਼ ਹਮੇਸ਼ਾ ਲਾਭ ਵਿਚ ਰਹਿੰਦੀ ਸੀ।। ਅੰਮ੍ਰਿਤਸਰ ਵਾਂਗ ਕੇਰਲਾ ਤੋਂ ਅਤੇ ਗੁਜਰਾਤ ਵਿਚੋਂ ਸ਼ਿੰਕਾਗੋ ਵਾਸਤੇ ਉਡਾਣਾਂ ਆਰੰਭੀਆ ਜਾ ਸਕਦੀਆ ਹਨ ਜਿਸ ਨਾਲ ਏਅਰ ਇੰਡੀਆ ਨੂੰ ਪੈਂਦਾ ਘਾਟਾ ਬੰਦ ਹੋ ਸਕਦਾ ਹੈੈ।
ਇਸ ਪ੍ਰੈਸ ਕਾਨਫ਼ਰੰਸ ਵਿਚ ਹੋਰਨਾਂ ਤੋਂ ਇਲਾਵਾ ਡਾ:ਚਰਨਜੀਤ ਸਿੰਘ ਗੁਮਟਾਲਾ, ਪ੍ਰੋ: ਮੋਹਣ ਸਿੰਘ, ਇੰਜੀ:ਦਲਜੀਤ ਸਿੰਘ ਕੋਹਲੀ, ਦਿਲਭਿੰਦਰ ਸਿੰਘ ਯੂ ਕੇ,ਦੇਵ ਰਾਜ ਸ਼ਰਮਾ
ਦੇਵ ਰਾਜ ਸ਼ਰਮਾ, ਗੁਰਮੀਤ ਸਿੰਘ ਭੱਟੀ, ਲਖਬੀਰ ਸਿੰਘ ਘੁੰਮਣ  ਵੀਂ ਹਾਜ਼ਰ ਸਨ।
 ———-
ਫੋਟੋ: ਇੰਜੀ.ਹਰਜਾਪ ਸਿੰਘ ਔਜਲਾ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਇ । ਉਨਂ੍ਹਾਂ ਨਾਲ ਡਾ:ਚਰਨਜੀਤ ਸਿੰਘ ਗੁਮਟਾਲਾ, ਪ੍ਰੋ: ਮੋਹਣ ਸਿੰਘ, ਇੰਜੀ:ਦਲਜੀਤ ਸਿੰਘ ਕੋਹਲੀ,  ਦਿਲਭਿੰਦਰ ਸਿੰਘਯੂ ਕੇ,ਬੈਠੇ ਹਨ।

Translate »