February 13, 2013 admin

ਸ਼੍ਰੋਮਣੀ ਕਮੇਟੀ ਦੇ ਸਾਰੇ ਕਾਲਜ ਹਾਕੀ ਦੀ ਟੀਮ ਤਿਆਰ ਕਰਨਗੇ- ਜਥੇ: ਅਵਤਾਰ ਸਿੰਘ ਝਾੜ ਸਾਹਿਬ ਕਾਲਜ ਵਿਖੇ ਨੌਵਾਂ ਖਾਲਸਾਈ ਖੇਡ ਉਤਸਵ ਸ਼ਾਨ-ਓ-ਸ਼ੌਕਤ ਨਾਲ ਆਰੰਭ

ਅੰਮ੍ਰਿਤਸਰ: 12 ਫਰਵਰੀ- ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਨਾਲ-2 ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਇੰਜਨੀਅਰਿੰਗ, ਮੈਡੀਕਲ,  ਐਜੂਕੇਸ਼ਨਲ  ਅਤੇ ਸਕੂਲ ਪੱਧਰ ਦੇ  ਅਨੇਕਾਂ  ਵਿੱਦਿਅਕ  ਅਦਾਰੇ  ਕਾਰਜਸ਼ੀਲ ਹਨ। ਇਨ੍ਹਾਂ ਵਿੱਚੋਂ  ਹੀ ਪੋਸਟ-ਗ੍ਰੈਜੂਏਸ਼ਨ ਪੱਧਰ ਦੀ ਮਹੱਤਵਪੂਰਨ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ,ਝਾੜ ਸਾਹਿਬ(ਲੁਧਿ.) ਵਿਖੇ ਅੱਜ ਮਿਤੀ 12-2-13 ਨੂੰ 9ਵਾਂ ਖਾਲਸਾਈ ਖੇਡ ਉਤਸਵ ਧੂਮ-ਧਾਮ ਨਾਲ ਆਰੰਭ ਹੋਇਆ। ਸਮਾਗਮ  ਦੇ ਆਰੰਭ ਵਿੱਚ ਕਾਲਜ ਪ੍ਰਿੰਸੀਪਲ  ਵੱਲੋਂ  ਆਏ  ਮਹਿਮਾਨਾਂ ਨੂੰ’ ਜੀ ਆਇਆ ਨੂੰ ’ਕਿਹਾ ਗਿਆ ਇਸ ਸਮਾਗਮ ਵਿੱਚ  ਸ੍ਰੋ. ਗੁ. ਪ੍ਰੰ. ਕਮੇਟੀ  ਦੇ  ਪ੍ਰਧਾਨ ਸ. ਅਵਤਾਰ ਸਿੰਘ ਜੀ  ਮੁੱਖ ਮਹਿਮਾਨ ਵਜੋਂ ਅਤੇ  ਡਾ. ਗੁਰਮੋਹਨ ਸਿੰਘ ਜੀ ਵਾਲੀਆ  ਉਪ ਕੁਲਪਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵਯੂਨੀਵਰਸਿਟੀ, ਸ੍ਰੀ ਫਤਿਹਗੜ ਸਾਹਿਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ।ਉਹਨਾਂ ਦੇ ਨਾਲ ਸਕੱਤਰ ਸ.ਦਲਮੇਘ ਸਿੰਘ ਜੀ, ਡਾਇਰੈਕਟਰ ਐਜੂਕੇਸ਼ਨ  ਡਾ.ਧਰਮਿੰਦਰ ਸਿੰਘ  ਉਭਾ,ਕਿਸਾਨ ਯੂਨੀਅਨ ਦੇ ਪ੍ਰਧਾਨ ਸ.ਬਲਵੀਰ ਸਿੰਘ (ਰਾਜੇਵਾਲ),ਐਡੀ. ਸਕੱਤਰ ਸ.ਬਲਵਿੰਦਰ  ਸਿੰਘ ਜੀ ਜੌੜਾ ਸਿੰਘਾ,ਜਥੇਦਾਰ ਸਰਬੰਸ ਸਿੰਘ (ਮਾਣਕੀ) ਮੈˆà¨¬à¨° ਸ੍ਰੋ.ਗੁ.ਪ੍ਰ.ਕਮੇਟੀ,ਸ.ਹਰਜਤਿੰਦਰ ਸਿੰਘ ਜੀ ਬਾਜਵਾ ਨੇ ਅਤੇ ਅਨੇਕਾਂ ਹੋਰ ਮਹਿਮਾਨਾਂ ਦੇ ਨਾਲ-2 ਵੱਖ-2 ਕਾਲਜਾਂ ਦੇ ਪ੍ਰਿੰਸੀਪਲ ਸਾਹਿਬ ਅਤੇ ਪ੍ਰੋਫੈਸਰ ਸਾਹਿਬਾਨ ਵੀ  ਸ਼ਾਮਿਲ  ਹੋਏ। ਇਸ ਸਮਾਗਮ ਦਾ  ਆਰੰਭ ’ਦੇਹ ਸ਼ਿਵਾ  ਬਰ  ਮੋਹਿ ਇਹੈ’ ਦੇ ਸ਼ਬਦ ਗਾਇਨ ਨਾਲ ਹੋਇਆ। ਮੁੱਖ  ਮਹਿਮਾਨ  ਦੁਆਰਾ  ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਸ਼ਾਮਿਲ ਹੋਏ ਨੀਲੇ ,ਕੇਸਰੀ ਅਤੇ ਚਿੱਟੇ  ਬਾਣਿਆ  ਵਿੱਚ  ਸਜੇ  ਵੱਖ-2 ਕਾਲਜਾਂ ਦੇ ਵਿਦਿਆਰਥੀਆਂ  ਨੇ  ਬਹੁਤ  ਹੀ ਸ਼ਾਨਦਾਰ ਮਾਰਚ-ਪਾਸਟ ਪ੍ਰਸਤੁਤ ਕੀਤਾ ਜਿਸ ਦੀ ਸ਼ਾਨ ਦੇਖਿਆਂ ਹੀ ਬਣਦੀ ਸੀ ।ਮਾਰਚ ਪਾਸਟ ਦਾ ਆਰੰਭ ਮੋਟਰਸਾਈਕਲ ਉੱਤੇ ਸਵਾਰ ਕਾਲਜ ਦੀਆਂ ਦੋ ਵਿਦਿਆਰਥਣਾਂ ਵੱਲੋਂ ਝੰਡਾ ਲਹਿਰਾਉਂਦੇ ਹੋਏ ਸਲਾਮੀ ਦੇ ਕੇ  ਵਿਸ਼ੇਸ਼ ਅੰਦਾਜ ਵਿੱਚ ਕੀਤਾ ਗਿਆ ਜਿਸ ਉਪਰੰਤ ਮੁੱਖ  ਮਹਿਮਾਨ  ਵੱਲੋਂ  ਖੇਡਾਂ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ ਅਤੇ ਅਸਮਾਨ ਵਿੱਚ ਗੁਬਾਰੇ ਛੱਡੇ ਗਏ ਅਤੇ ਕਬੂਤਰ ਉਡਾਏ ਗਏ ਜਿਹੜੇ ਕਿ ਅਲੌਕਿਕ ਦ੍ਰਿਸ਼ ਪੇਸ਼ ਕਰ ਰਹੇ ਸਨ। ਕਾਲਜ ਦੇ ਖਿਡਾਰੀਆਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਖੇਡ ਮਸ਼ਾਲ ਜਲਾਉਣ ਉਪਰੰਤ ਸਹੁੰ ਚੁਕਣ ਦੀ  ਰਸਮ  ਅਦਾ  ਕੀਤੀ  ਗਈ। ਇਸ  ਸਮਾਗਮ  ਦੌਰਾਨ ਮੁੱਖ ਮਹਿਮਾਨ ,ਪ੍ਰਧਾਨ  ਸਾਹਿਬ  ਅਤੇ ਹੋਰ ਮਹਿਮਾਨਾਂ ਵੱਲੋਂ 9ਵੀਂ ਖਾਲਸਾਈ ਖੇਡਾਂ ਸਬੰਧੀ  ਸੋਵੀਨਾਰ ਰਿਲੀਜ਼  ਕੀਤਾ ਗਿਆ ।


 à¨‡à¨¸  ਮੌਕੇ  ਸ.ਦਲਮੇਘ ਸਿੰਘ ਜੀ, ਸਕੱਤਰ ਸ੍ਰੋ.ਗੁ.ਪ੍ਰੰ.ਕਮੇਟੀ ਨੇ  ਕਿਹਾ  ਕਿ  ਪੰਜਾਬ  ਦੀ  ਧਰਤੀ  ਤੇ  ਸ੍ਰੋਮਣੀ  ਕਮੇਟੀ  ਦੀਆਂ ਵਿੱਦਿਅਕ ਸੰਸਥਾਵਾਂ ਦਾਵਿਸ਼ੇਸ਼ ਰੁਤਬਾ ਹੈ  ਅਤੇ  ਇਹਨਾਂ  ਸੰਸਥਾਵਾਂ  ਵਿੱਚ ਹਰ ਸਾਲ ਕਰਵਾਏ ਜਾਣ ਵਾਲੇ ਖੇਡ ਉਤਸਵ ਪੰਥ  ਨੂੰ ਚੜਦੀ ਕਲਾ ਪ੍ਰਦਾਨ ਕਰਦੇ ਹਨ।

ਜਥੇਦਾਰ ਅਵਤਾਰ ਸਿੰਘ ਪ੍ਰਧਾਨ  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9ਵੇਂ ਖਾਲਸਾਈ ਖੇਡ ਮੇਲੇ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਸ੍ਰੋ.ਗੁ.ਪ੍ਰ,ਕਮੇਟੀ  ਜਿੱਥੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਰਦੀ ਹੈ ਉੱਥੇ ਸਿੱਖ  ਧਰਮ  ਦਾ ਪ੍ਰਚਾਰ ਅਤੇ ਪ੍ਰਸਾਰ ਕਰਦਿਆਂ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਦਾ  ਸੰਚਾਲਨ ਵੀ ਕਰਦੀ ਹੈ।  ਸ੍ਰੋ.ਗੁ.ਪ੍ਰ.ਕਮੇਟੀ ਅਧੀਨ ਚਲਦੀਆਂ  ਵਿੱਦਿਅਕ  ਸੰਸਥਾਵਾਂ  ਦਾ  ਪੰਜਾਬ  ਅਤੇ  ਭਾਰਤ  ਵਿੱਚ  ਉੱਚਾ ਨਾਮ ਸਥਾਪਿਤ ਹੈ। ਉਹਨਾਂ ਨੇ ਖੇਡਾਂ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਨੂੰ ਸਪੋਰਟਮੈਨਸ਼ਿਪ  ਭਾਵਨਾ ਨਾਲ ਖੇਡਦਿਆਂ ਮੱਲਾਂ ਮਾਰਨ ਦਾ ਸੁਨੇਹਾ ਵੀ ਦਿੱਤਾ ਅਤੇ ਨਾਲ  ਹੀ  ਇਹ  ਵੀ  ਆਦੇਸ਼  ਦਿੱਤਾ  ਕਿ ਸਮੂਹ ਕਾਲਜ ਹਾਕੀ ਦੀਆਂ ਟੀਮਾਂ ਤਿਆਰ ਕਰਨ ਤਾਂ ਕਿ ਦੇਸ਼ ਵਿੱਚ ਥੱਲੇ ਆ ਰਹੀ ਹਾਕੀ ਦੀ ਖੇਡ ਨੂੰ ਚੰਗੇ ਖਿਡਾਰੀ ਦਿੱਤੇ ਜਾ ਸਕਣ। ਉਨ੍ਹਾਂ  ਕਾਲਜ ਵੱਲੋਂ ਆਯੋਜਿਤ  ਸ਼ਬਦ ਗਾਇਨ ਦੀ ਪ੍ਰਸੰਸ਼ਾ  ਕਰਦਿਆਂ ਉਹਨਾਂ ਨੂੰ 11,000/- ਰੁ. ਦਾ   ਇਨਾਮ ਦੇਣ ਦਾ ਐਲਾਨ ਕੀਤਾ ਅਤੇ ਉਦਘਾਟਨ ਸਮਾਰੋਹ ਦੇ ਸੁਚੱਜੇ ਪ੍ਰਬੰਧਾਂ ਲਈ ਪ੍ਰਿੰਸੀਪਲ ਡਾ.ਪਰਮਜੀਤ ਕੌਰ ਟਿਵਾਣਾ ਨੂੰ ਵਧਾਈ ਦਿੱਤੀ ਅਤੇ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਅਗਲੀਆਂ 10ਵੀਂ   ਖਾਲਸਾਈ ਖੇਡਾਂ ਖਾਲਸਾ ਕਾਲਜ, ਗੜਦੀਵਾਲ ਵਿਖੇ ਹੋਣਗੀਆਂ।  ਖੇਡ ਉਤਸਵ  ਦੌਰਾਨ 26ਵਿੱਦਿਅਕ  ਅਦਾਰਿਆਂ ਦੇ ਲਗਭਗ 2600 ਖਿਡਾਰੀਆਂ ਵੱਲੋਂ  ਵੱਖ-2 ਖੇਡਾਂ  ਵਿੱਚ  ਭਾਗ ਲਿਆ ਜਾਵੇਗਾ। ਅੱਜ ਇਸ ਖੇਡ ਸਮਾਰੋਹ ਵਿੱਚ ਐਥਲੈਟਿਕਸ,  ਹੈਂਡਬਾਲ, ਵਾਲੀਬਾਲ,  ਕੱਬਡੀ  ਨੈਸ਼ਨਲ,  ਗੱਤਕਾ, ਬਾਸਕਟ ਬਾਲ, ਚੈੱਸ, ਟੇਬਲ ਟੈਨਿਸ(ਲੜਕੇ,ਲੜਕੀਆਂ), ਬੈਡਮਿੰਟਨ, ਖੋ-2(ਲੜਕੀਆਂ), ਫੁੱਟਬਾਲ(ਲੜਕੇ) ਦੇ ਲੀਗ ਮੈਚ ਅਤੇ ਹੀਟਸ  ਆਦਿ ਕਰਵਾਏ ਗਏ।

Translate »