February 16, 2013 admin

ਪੱਤਰ ਸੂਚਨਾ ਦਫ਼ਤਰ– ਭਾਰਤ ਸਰਕਾਰ– ਜਲੰਧਰ ਮਹਿਲਾ ਜਨ ਸ਼ਕਤੀ ਲਈ ਆਜ਼ਾਦ ‘ਤੇ ਸੁਰੱਖਿਅਤ ਮਾਹੌਲ ਲਾਜ਼ਮੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੜਕੀਆਂ ਅੱਗੇ ਆਉਣ: ਮਨੀਸ਼ ਤਿਵਾੜੀ

ਲੁਧਿਆਣਾ, 16 ਫਰਵਰੀ, 2013
ਸੂਚਨਾ ‘ਤੇ ਪ੍ਰਸਾਰਨ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਵਿਸ਼ਵ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਕੋਲ ਨੌਜਵਾਨ ਜਨ ਸ਼ਕਤੀ ਵਧੇਰੇ ਹੈ ‘ਤੇ ਮਜ਼ਬੂਤ ਰਾਸ਼ਟਰ ਲਈ ਇਸ ਜਨ ਸ਼ਕਤੀ ਨੂੰ ਉਸਾਰੂ ਰਸਤੇ ‘ਤੇ ਪਾਏ ਜਾਣ ਦੀ ਲੋੜ ਹੈ। ਅੱਜ ਲੁਧਿਆਣਾ ਦੇ ਗੁਰੂ ਨਾਨਕ ਮਹਿਲਾ ਕਾਲਜ ਦੀ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਨ•ਾਂ ਨੇ ਕਿਹਾ ਕਿ ਜਨ ਸ਼ਕਤੀ ਵਿੱਚ ਔਰਤਾਂ ਦੀ ਭਾਈਵਾਲੀ ਲਗਾਤਾਰ ਵੱਧ ਰਹੀ ਹੈ ਤੇ 21ਵੀਂ ਸਦੀ ਨੂੰ ਸਹੀ ਅਰਥਾਂ ਵਿੱਚ ਭਾਰਤ ਦੀ ਸਦੀ ਬਣਾਉਣ ਵਾਸਤੇ ਜਨ ਸ਼ਕਤੀ ‘ਚ ਔਰਤਾਂ ਨੂੰ ਬਰਾਬਰ ਦੀ ਹਿੱਸੇਦਾਰੀ ਦੇਣਾ ਲਾਜ਼ਮੀ ਹੈ ਤੇ ਇਸ ਲਈ ਅੋਰਤਾਂ ਨੂੰ ਬਰਾਬਰ ਦੀ ਸਿੱਖਿਆ ਦੇਣਾ ਵੀ ਸਮੇਂ ਦੀ ਮੰਗ ਹੈ।
ਸ਼੍ਰੀ ਤਿਵਾੜੀ ਨੇ ਕਿਹਾ ਕਿ ਇਸ ਜਨ ਸ਼ਕਤੀ ਖਾਸ ਕਰਕੇ ਮਹਿਲਾ ਜਨ ਸ਼ਕਤੀ ਲਈ ਆਜ਼ਾਦ ਅਤੇ ਸੁਰੱਖਿਅਤ ਵਾਤਾਵਰਨ ਬਣਾਇਆ ਜਾਣਾ ਲਾਜ਼ਮੀ ਹੈ। ਉਨ•ਾਂ ਕਿਹਾ ਕਿ ਸਰਕਾਰ ਆਪਣੀ ਤਰਫ਼ੋਂ ਹਰਸੰਭਵ ਯਤਨ ਕਰ ਰਹੀ ਹੈ। ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਦਿੱਲੀ ‘ਚ ਹੋਏ ਜਬਰ ਜਨਾਹ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਸ਼੍ਰੀ ਤਿਵਾੜੀ ਨੇ ਕਿਹਾ ਕਿ ਸਰਕਾਰ ਨੇ ਅੋਰਤਾਂ ਵਿਰੁੱਧ ਵਧੀਕੀਆਂ ਤੇ ਜ਼ਿਆਦਤੀਆਂ ‘ਤੇ ਕਾਬੂ ਪਾਉਣ ਲਈ ਅਪਰਾਧਿਕ ਕਾਨੂੰਨ ‘ਚ ਸੋਧ ਕਰਨ ਲਈ ਆਰਡੀਨੈਂਸ ਵੀ ਜਾਰੀ ਕੀਤਾ ਹੈ ਪਰ ਕਾਨੂੰਨੀ ਢੰਗ ਤਰੀਕਿਆਂ ਤੋਂ ਇਲਾਵਾ ਸਮਾਜ ਨੂੰ ਆਪਣੇ ਤੌਰ ‘ਤੇ ਵੀ ਇਸ ਸਬੰਧ ਚ ਯਤਨ ਕਰਨੇ ਹੋਣਗੇ। ਉਨ•ਾਂ ਨੇ ਕਿਹਾ ਅਜੇ ਵੀ ਅਜਿਹੇ ਬਹੁਤ ਸਾਰੇ ਖੇਤਰ ਹਨ, ਜਿਨ•ਾਂ ‘ਚ ਔਰਤਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਉਨ•ਾਂ ਨਾਲ ਪੱਖਪਾਤ ਹੋ ਰਿਹਾ ਹੈ, ਜਿਸ ਨੂੰ ਖ਼ਤਮ ਕੀਤੇ ਜਾਣ ਦੀ ਲੋੜ ਹੈ।
ਸ਼੍ਰੀ ਤਿਵਾੜੀ ਨੇ ਕਿਹਾ ਕਿ ਪਿਛਲੇ ਦੋ ਤਿੰਨ ਦਹਾਕਿਆਂ ‘ਚ ਸਿੱਖਿਆ ਖਾਸ ਕਰਕੇ ਉਚੇਰੀ ਸਿੱਖਿਆ ਦੇ ਖੇਤਰ ‘ਚ ਮਹੱਤਵਪੂਰਨ ਤਬਦੀਲੀ ਵੇਖਣ ਨੂੰ ਮਿਲੀ ਹੈ ਅਤੇ ਯੂ ਪੀ ਏ ਸਰਕਾਰ ਉਚ ਸਿੱਖਿਆ ਦੇ ਖੇਤਰ ਚ ਨਵੀਨਕਾਰੀ ਤੇ ਗੁਣਵੱਤਾ ਵਧਾਉਣ ਲਈ ਵਚਨਬੱਧ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਪੰਜਾਬ ਦੇਸ਼ ਦੇ ਬਾਕੀ ਕਈ ਰਾਜਾਂ ਨਾਲੋਂ ਖੁਸ਼ਹਾਲ ਰਾਜ ਹੈ ਪਰ ਇਥੋਂ ਦੀ ਜ਼ਿਆਦਾਤਰ ਯੁਵਾ ਸ਼ਕਤੀ ਨਸ਼ੇ ਦਾ ਸ਼ਿਕਾਰ ਹੋ ਗਈ ਹੈ। ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਵਾਉਣ ਵਾਸਤੇ ਔਰਤਾਂ ‘ਤੇ ਖਾਸ ਕਰਕੇ ਲੜਕੀਆਂ ਨੂੰ ਅੱਗੇ ਆਉਣਾ ਪਏਗਾ।
ਡਿਗਰੀ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਸ਼੍ਰੀ ਤਿਵਾੜੀ ਉਨ•ਾਂ ਨੂੰ ਆਖਿਆ ਕਿ ਉਹ ਮੌਜੂਦਾ ਵਿਸ਼ਵ ਦੀਆਂ ਚੁਣਤੀਆਂ ਦਾ ਟਾਕਰਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨ ‘ਤੇ ਜ਼ਿੰਦਗੀ ‘ਚ ਜੋ ਵੰਗਾਰਾਂ ਉਨ•ਾਂ ਨੂੰ ਪੇਸ਼ ਆਉਂਦੀਆਂ ਹਨ, ਉਨ•ਾਂ ਦਾ ਬਹਾਦੁਰੀ ਨਾਲ ਸਾਹਮਣਾ ਕਰਨ।  ਸ਼੍ਰੀ ਤਿਵਾੜੀ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸੱਭਿਆਚਾਰ, ਸਮਾਜਿਕ, ਨੈਤਿਕ ਅਤੇ ਅਧਿਆਤਮਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ‘ਤੇ ਕਾਲਜ ਦੀਆਂ 841  ਵਿਦਿਆਰਥਣਾਂ ਨੂੰ ਡਿਗਰੀਆਂ ਦਿੱਤੀਆਂ ਗਈਆਂ,  ਇਨ•ਾਂ ‘ਚ 373 ਪੋਸਟ ਗ੍ਰੈਜੂਏਟ ਡਿਗਰੀਆਂ ਵੀ  ਸ਼ਾਮਿਲ ਸਨ।
ਇਸ ਤੋਂ ਪਹਿਲਾਂ, ਮੁੱਖ ਮਹਿਮਾਨ ਸ਼੍ਰੀ ਮਨੀਸ਼ ਤਿਵਾੜੀ ਦਾ ਸਵਾਗਤ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਡਾਕਟਰ ਸ਼੍ਰੀਮਤੀ ਚਰਨਜੀਤ ਕੌਰ ਮਾਹਲ ਨੇ ਸਿੱਖਿਆ, ਖੇਡਾਂ ਤੇ ਹੋਰਨਾਂ ਸਰਗਰਮੀਆਂ ‘ਚ ਕਾਲਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਸਾਲਾਨਾ ਰਿਪੋਰਟ ਪੇਸ਼ ਕੀਤੀ।
ਗੁਰੂ ਨਾਨਕ ਸਿੱਖਿਆ ਟਰੱਸਟ ਦੇ ਪ੍ਰਧਾਨ ਸ਼੍ਰੀ ਗੁਰਬੀਰ ਸਿੰਘ ਨੇ ਸ਼੍ਰੀ ਮਨੀਸ਼ ਤਿਵਾੜੀ ਦਾ ਧੰਨਵਾਦ ਕਰਦੇ ਹੋਏ ਵਿਦਿਆਰਥਣਾਂ ਨੂੰ ਆਖਿਆ ਕਿ ਸਿੱਖਣ ਦੀ ਜੋ ਭਾਵਨਾ ਉਨ•ਾਂ ਨੇ ਇਸ ਕਾਲਜ ‘ਚ ਅਪਣਾਈ ਹੈ, ਉਸ ਨੂੰ ਆਪਣੀ ਪੂਰੀ ਜ਼ਿੰਦਗੀ ‘ਚ ਅਮਲ ‘ਚ ਲਿਆਉਣ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,  ਜ਼ਿਲ•ਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ,  ਅਮਰਜੀਤ ਸਿੰਘ ਟਿੱਕਾ ਤੇ ਧਰਮਜੀਤ ਖੇੜਾ ਆਦਿ ਵੀ ਸ਼ਾਮਿਲ ਸਨ।

Translate »