February 16, 2013 admin

ਪੱਤਰ ਸੂਚਨਾ ਦਫ਼ਤਰ (ਭਾਰਤ ਸਰਕਾਰ)(ਜਲੰਧਰ) ਭਾਰਤ ਨਿਰਮਾਣ- ਸਫ਼ਲਤਾ ਦੀ ਕਹਾਣੀ ਪਿੰਡ ਜਾਤੀਵਾਲ ਬਲਾਕ ਨਾਭਾ ਜ਼ਿਲ•ਾ ਪਟਿਆਲਾ

ਜਲੰਧਰ, 16 ਫਰਵਰੀ, 2013
ਪਿੰਡ ਜਾਤੀਵਾਲ ਬਲਾਕ ਨਾਭਾ ਭਾਦਸੋਂ ਰੋਡ ‘ਤੇ ਸਥਿਤ ਹੈ। ਇਸ ਪਿੰਡ ਦੀ ਆਬਾਦੀ 896 ਹੈ ਅਤੇ 130 ਘਰ ਹਨ। ਇਸ ਪਿੰਡ ਵਿੱਚ 130 ਪਾਣੀ ਦੇ ਪ੍ਰਾਈਵੇਟ ਕੁਨੈਕਸ਼ਨ ਹਨ ਅਤੇ ਸਾਰੇ ਘਰ ਮੀਟਰਡ ਹਨ। ਇਹ ਪਿੰਡ ਮਾਰਚ-2010 ਵਿੱਚ ਕਮਿਸ਼ਨ ਹੋਇਆ ਸੀ। ਇਸ ਪਿੰਡ ਦੇ ਸਰਪੰਚ ਸਰਦਾਰ ਸੂਬਾ ਸਿੰਘ ਹਨ ਅਤੇ ਇਨ•ਾਂ ਨੂੰ ਪਿੰਡ ਦੇ ਵਿਕਾਸ ਲਈ ਬਹੁਤ ਕੰਮ ਕੀਤੇ, ਜਿਨ•ਾਂ ਵਿਚੋਂ ਸਭ ਤੋਂ ਜ਼ਰੂਰੀ ਅਤੇ ਵਧੀਆ ਕੰਮ ਪਿੰਡ ਵਿੱਚ ਪਾਣੀ ਦਾ ਵਾਟਰ ਵਰਕਸ ਬਣਵਾਇਆ ਹੈ। ਇਸ ਪਿੰਡ ਵਿੱਚ ਵਾਟਰ ਵਰਕਸ ਵਿਸ਼ਵ ਬੈਂਕ ਦੀ ਮਾਲੀ ਸਹਾਇਤਾ ਨਾਲ ਤਿਆਰ ਹੋਇਆ ਹੈ। ਪਿੰਡ ਵਿੱਚ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਣ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਪਿੰਡ ਵਾਸੀਆਂ ਨੇ ਵਾਟਰ ਸਪਲਾਈ ਵਿਭਾਗ ਨੂੰ ਵਾਟਰ ਵਰਕਸ ਲਗਵਾਉਣ ਲਈ ਮਤਾ ਪਾਸ ਕਰਕੇ ਦਿੱਤਾ ਸੀ। ਪਿੰਡ ਵਿੱਚ ਲਾਭਪਾਤਰੀਆਂ ਵੱਲੋਂ ਹਿੱਸਾ ਨਾ ਪਾਏ ਜਾਣ ‘ਤੇ ਇਹ ਸਕੀਮ ਨਾ ਲੱਗ ਸਕੀ, ਫਿਰ ਦੁਬਾਰਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱੱਚ ਵਿਸ਼ਵ ਬੈਂਕ ਪ੍ਰੋਜੈਕਟ ਅਧੀਨ ਡਿਸਟ੍ਰਿਕਟ ਪ੍ਰੋਗਰਾਮ ਮੈਨੇਜ਼ਮੈਂਟ ਸੈਲ ਦੇ ਫੀਲਡ ਸਟਾਫ਼ ਵੱਲੋਂ ਪਿੰਡ ਵਿੱਚ ਆਈ ਈ ਸੀ ਕਰਕੇ ਪਿੰਡ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਗਈ। ਪਿੰਡ ਵਿੱਚ ਵੱਖ-ਵੱਖ ਤਰ•ਾਂ ਦੀਆਂ ਐਕਟੀਵਿਟੀਜ਼ ਕੀਤੀਆਂ ਗਈਆਂ ਜਿਵੇਂ ਕਿ ਵਾਟਰ ਟੈਸਟਿੰਗ, ਮੁਨਿਆਦੀ, ਰੋਡ ਸ਼ੋਅ, ਸਕੂਲ ਰੈਲੀਆਂ ਸਮੇਂ-ਸਮੇਂ ‘ਤੇ ਕੀਤੀਆਂ ਜਾਂਦੀਆਂ ਰਹੀਆਂ, ਜਿਸ ਨਾਲ ਪਾਣੀ ਦੇ ਸੰਭਾਲ  ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਈ, ਜਿਸ ਦੇ ਸਿੱਟੇ ਵਜੋਂ ਅੱਜ ਇਹ ਪਿੰਡ ਇਕ ਵਿਕਸਤ ਜਲ ਸਪਲਾਈ ਸਕੀਮ ਸੁਚਾਰੂ ਢੰਗ ਨਾਲ ਚਲਾ ਰਿਹਾ ਹੈ ਅਤੇ ਦੂਜੇ ਪਿੰਡਾਂ ਲਈ ਮਿਸਾਲ ਦੇ ਤੌਰ ‘ਤੇ ਆਪਣੀ ਇਕ ਵੱਖਰੀ ਪਹਿਚਾਣ ਬਣਾ ਰਿਹਾ ਹੈ। ਇਸ ਪਿੰਡ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੇ ਖਾਤੇ ਵਿੱਚ ਇਸ ਸਮੇਂ ਲਗਭਗ ਇਕ ਲੱਖ 10 ਹਜ਼ਾਰ ਰੁਪਏੇ ਜਮ•ਾਂ ਹਨ। ਇਸ ਪਿੰਡ ਵਿੱਚ ਜਲ ਸਪਲਾਈ ਸਕੀਮ ਦੇ ਸੁਚਾਰੂ ਢੰਗ ਨਾਲ ਚੱਲਣ ਤੋਂ ਬਾਅਦ ਮਹਿਕਮੇ ਨੇ ਆਪਣੀ ਦੂਸਰੀ ਸੋਲਿਡ ਫਰੀ ਸੀਵਰੇਜ਼ ਸਕੀਮ ਲਈ ਵੀ ਇਸ ਪਿੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਪਿੰਡ ਵਾਸੀਆਂ ਨੇ ਵੀ ਆਪਣਾ ਲਾਭਪਾਤਰੀ ਹਿੱਸਾ ਇਕ ਮਹੀਨੇ ਦੇ ਵਿੱਚ-ਵਿੱਚ ਜਮ•ਾਂ ਕਰਵਾ ਦਿੱਤਾ ਹੈ।
ਇਹ ਸਭ ਕੁਝ ਅਗਾਂਹ ਵਧੂ ਸੋਚ ਦੇ ਧਾਰਨੀ ਪਿੰਡ ਦੇ ਸਰਪੰਚ ਸ੍ਰ: ਸੂਬਾ ਸਿੰਘ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਪਿੰਡ ਵਿੱਚ 50 ਹਜ਼ਾਰ ਲੀਟਰ ਦੀ ਸਮਰਥਾ ਵਾਲੇ ਇਕ ਵੱਡੇ ਟਿਊਬਵੈਲ ਤੋਂ ਇਲਾਵਾ 6.69 ਕਿਲੋਮੀਟਰ ਲੰਮੀਆਂ ਜਲ ਪਾਈਪਾਂ ਵਿਛਾਈਆਂ ਗਈਆਂ ਨੇ।  6 ਮਹੀਨੇ ਵਿੱਚ ਮੁਕੰਮਲ ਕੀਤੇ ਗਏ ਇਸ ਕੰਮ ਉਪਰ ਤਿੰਨ ਕਰੋੜ 65 ਲੱਖ 41 ਹਜ਼ਾਰ ਰੁਪਏ ਦੀ ਲਾਗਤ ਆਈ। ਸਟਾਫ, ਬਿਜਲੀ ‘ਤੇ ਸਾਂਭ ਸੰਭਾਲ ਉਪਰ ਹਰ ਮਹੀਨੇ ਕੋਈ ਸਾਢੇ 10 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ, ਜਦਕਿ ਕੋਈ 12 ਹਜ਼ਾਰ ਰੁਪਏ ਦੀ ਉਗਰਾਹੀ ਹੁੰਦੀ ਹੈ।
ਸ਼ਰਮਾ/ਪੰਕਜ

Translate »