ਜਲੰਧਰ, 16 ਫਰਵਰੀ, 2013
ਪਿੰਡ ਜੈਖਰ ਬਲਾਕ ਪਾਤੜਾਂ ਦੀ ਆਬਾਦੀ 1277 ਹੈ ਅਤੇ ਇਸ ਵਿੱਚ 126 ਘਰ ਹਨ। ਇਸ ਪਿੰਡ ਵਿੱਚ ਪਾਣੀ ਦੇ 126 ਪ੍ਰਾਈਵੇਟ ਕੁਨੈਕਸ਼ਨ ਹਨ। ਇਹ ਪਿੰਡ ਜੁਲਾਈ/2011 ਵਿੱਚ ਜਲ ਪੂਰਤੀ ‘ਤੇ ਸੈਨੀਟੇਸ਼ਨ ਦੀ ਸਕੀਮ ਲਈ ਅਪਣਾਇਆ ਗਿਆ ਸੀ। ਪ੍ਰਾਜੈਕਟ ਤਹਿਤ ਕੋਈ ਸਾਢੇ 32 ਲੱਖ ਰੁਪਏ ਦੀ ਲਾਗਤ ਨਾਲ ਵੱਡਾ ਟਿਊਬਵੈਲ, ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਛੋਟੀ ਨਹਿਰ ਅਤੇ ਪਿੰਡ ਵਿੱਚ ਤਿੰਨ ਕਿਲੋਮੀਟਰ ਲੰਮੀਆਂ ਪਾਣੀ ਦੀਆਂ ਪਾਈਪਾਂ ਵਿਛਾਈਆਂ ਗਈਆਂ। ਇਸ ਪਿੰਡ ਦੇ ਸਰਪੰਚ ਸਰਦਾਰ ਬੱਗਾ ਸਿੰਘ ਹਨ ਅਤੇ ਇਨ•ਾਂ ਨੇ ਪਿੰਡ ਦੇ ਵਿਕਾਸ ਲਈ ਬਹੁਤ ਕੰਮ ਕੀਤੇ, ਜਿਨ•ਾਂ ਵਿਚੋਂ ਸਭ ਤੋਂ ਜ਼ਰੂਰੀ ਅਤੇ ਵਧੀਆ ਕੰਮ ਪਿੰਡ ਵਿੱਚ ਪਾਣੀ ਦਾ ਵਾਟਰ ਵਰਕਸ ਬਣਵਾਇਆ ਹੈ। ਇਸ ਪਿੰਡ ਵਿੱਚ ਵਾਟਰ ਵਰਕਸ ਵਿਸ਼ਵ ਬੈਂਕ ਦੀ ਵਿੱਤੀ ਸਹਾਇਤਾ ਨਾਲ ਤਿਆਰ ਹੋਇਆ ਹੈ। ਪਿੰਡ ਵਿੱਚ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਣ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਪਿੰਡ ਵਿੱਚ ਜ਼ਿਲ•ਾ ਪ੍ਰੋਗਰਾਮ ਮੈਨੇਜਮੈਂਟ ਸੈਲ ਪਟਿਆਲਾ ਵੱਲੋਂ ਵੱਖ-ਵੱਖ ਤਰ•ਾਂ ਦੀਆਂ ਸਰਗਰਮੀਆਂ ਕੀਤੀਆਂ ਗਈਆਂ, ਜਿਵੇਂ ਕਿ ਵਾਟਰ ਟੈਸਟਿੰਗ, ਮੁਨਿਆਦੀ, ਰੋਡ ਸ਼ੋਅ, ਸਕੂਲ ਰੈਲੀਆਂ ਸਮੇਂ-ਸਮੇਂ ‘ਤੇ ਕੀਤੀਆਂ ਜਾਂਦੀਆਂ ਰਹੀਆਂ, ਜਿਸ ਨਾਲ ਪਾਣੀ ਦੇ ਸੰਭਾਲ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਈ, ਜਿਸ ਦੇ ਸਿੱਟੇ ਵਜੋਂ ਅੱਜ ਇਹ ਪਿੰਡ ਇਕ ਵਿਕਸਤ ਜਲ ਸਪਲਾਈ ਸਕੀਮ ਸੁਚਾਰੂ ਢੰਗ ਨਾਲ ਚਲਾ ਰਿਹਾ ਹੈ ਅਤੇ ਦੂਜੇ ਪਿੰਡਾਂ ਲਈ ਮਿਸਾਲ ਦੇ ਤੌਰ ਤੇ ਆਪਣੀ ਇਕ ਵੱਖਰੀ ਪਹਿਚਾਣ ਬਣਾ ਰਿਹਾ ਹੈ। ਇਸ ਪਿੰਡ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੇ ਖਾਤੇ ਵਿੱਚ ਇਸ ਸਮੇਂ ਲਗਭਗ 15000/- ਜਮ•ਾਂ ਹਨ। ਇਸ ਪਿੰਡ ਵਿੱਚ ਜਲ ਸਪਲਾਈ ਸਕੀਮ ਦੇ ਸੁਚਾਰੂ ਢੰਗ ਨਾਲ ਚੱਲਣ ਤੋਂ ਬਾਅਦ ਮਹਿਕਮੇ ਨੇ ਆਪਣੀ ਦੂਸਰੀ ਸੋਲਿਡ ਫਰੀ ਸੀਵਰੇਜ਼ ਸਕੀਮ ਲਈ ਵੀ ਇਸ ਪਿੰਡ ਨੂੰ ਪ੍ਰਸ਼ਾਸਕੀ ਪ੍ਰਵਾਨਗੀ ਲਈ ਚੁਣਿਆ ਗਿਆ ਹੈ।
ਇਹ ਸਭ ਕੁਝ ਅਗਾਂਹ ਵਧੂ ਸੋਚ ਦੇ ਧਾਰਨੀ ਪਿੰਡ ਦੇ ਸਰਪੰਚ ਸ੍ਰ: ਬੱਗਾ ਸਿੰਘ ਜੀ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ।
ਸ਼ਰਮਾ/ਪੰਕਜ