ਲੁਧਿਆਣਾ, 16 ਫਰਵਰੀ: ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਯੂਪੀਏ ਸਰਕਾਰ ਪੰਜਾਬ ‘ਚ ਵਿਕਾਸ ਕਾਰਜਾਂ ਲਈ ਖੁੱਲ•ੇ ਦਿਲ ਨਾਲ ਫੰਡ ਮੁਹੱਈਆ ਕਰਵਾ ਰਹੀ ਹੈ, ਪਰ ਰਾਜ ‘ਚ ਕੇਂਦਰੀ ਸਕੀਮਾਂ ਨੂੰ ਹੋਰ ਤਨਦੇਹੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ•ਾਂ ਨੇ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਨੂੰ ਗ੍ਰਾਂਟਾਂ ਦੇਣ ‘ਚ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ। ਆਪਣੇ ਲੁਧਿਆਣਾ ਪਾਰਲੀਮਾਨੀ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਦੌਰੇ ਦੌਰਾਨ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਉਨ•ਾਂ ਨੇ ਕਿਹਾ ਕਿ ਕੇਂਦਰੀ ਸਕੀਮਾਂ ਨਾਲ ਲੋਕ ਦੇ ਜੀਵਨ ਪੱਧਰ ‘ਚ ਸੁਧਾਰ ਲਿਆਉਣ ‘ਚ ਮਦੱਦ ਮਿਲੀ ਹੈ।
ਸ੍ਰੀ ਤਿਵਾੜੀ ਨੇ ਰਾਜ ਦੀ ਬਿਗੜੀ ਹੋਈ ਅਮਨ ਕਾਨੂੰਨ ਦੀ ਸਥਿਤੀ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੂਬੇ ਦੀ ਅਕਾਲੀ ਭਾਜਪਾ ਸਰਕਾਰ ‘ਤੇ ਲੋਕਾਂ ਦਾ ਵਿਸ਼ਵਾਸ ਡੋਲਦਾ ਜਾ ਰਿਹਾ ਹੈ। ਸੂਬੇ ‘ਚ ਔਰਤਾਂ ਉਪਰ ਜਬਰ ਜਨਾਹ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਵਾਲੇ ਅਧਿਕਾਰੀ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਕਿਉਂਕਿ ਇਨ•ਾਂ ਅਧਿਕਾਰੀਆਂ ਉਪਰ ਸੱਤਾਧਾਰੀ ਪਾਰਟੀ ਅਕਾਲੀ ਦਲ ਦੇ ਕਾਰਕੁੰਨਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ।
ਇਨ•ਾਂ ਸਮਾਗਮਾਂ ਦੌਰਾਨ ਸ੍ਰੀ ਤਿਵਾੜੀ ਨੇ ਆਪਣੇ ਸਥਾਨਕ ਖੇਤਰ ਵਿਕਾਸ ਫੰਡ ‘ਚੋਂ ਪਿੰਡ ਗਹੋਰ ‘ਚ ਦਲਿਤ ਧਰਮਸ਼ਾਲਾ ਲਈ 2 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਦਿੱਤਾ। ਪਿੰਡ ਕੈਲਪੁਰ ਦੇ ਸ਼ਮਸ਼ਾਨ ਘਾਟ ਦੀ ਚਾਰ ਦੀਵਾਰੀ ਵਾਸਤੇ ਉਨ•ਾਂ ਨੇ 2 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਵੀ ਦਿੱਤਾ। ਪਿੰਡ ਬੋਪਾਰਾਏ ਕਲਾਂ ਤੋਂ ਪਸ਼ੁ ਹਸਪਤਾਲ ਤੱਕ ਦੀ ਸੜਕ ‘ਤੇ ਪੱਕੀਆਂ ਗਲੀਆਂ ਤੇ ਨਾਲੀਆਂ ਦੇ ਨਿਰਮਾਣ ਲਈ ਉਨ•ਾਂ ਨੇ 3 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਦਿੱਤਾ ਅਤੇ ਇਸੇ ਤਰ•ਾਂ ਪਿੰਡ ਸ਼ੇਖੁਪੁਰਾ ‘ਚ ਗਲੀਆਂ ਤੇ ਨਾਲੀਆਂ ਦੇ ਨਿਰਮਾਣ ਖਾਤਿਰ 2 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਦਿੱਤਾ। ਸ੍ਰੀ ਤਿਵਾੜੀ ਨੇ ਇਨ•ਾਂ ਗ੍ਰਾਂਟਾਂ ਦੇ ਸਹੀ ਇਸਤੇਮਾਲ ਨੂੰ ਯਕੀਨੀ ਬਣਾਉਣ ਲਈ ਆਖਿਆ।
ਇਸ ਮੌਕੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ, ਮਨਜੀਤ ਸਿੰਘ ਭਰੋਵਾਲ, ਜਿਲ•ਾ ਕਾਂਗਰਸ ਕਮੇਟੀ ਦਿਹਾਤੀ ਤੇ ਸ਼ਹਿਰੀ ਦੇ ਪ੍ਰਧਾਨ ਮਲਕੀਤ ਸਿੰਘ ਦਾਖਾ ਤੇ ਪਵਨ ਦੀਵਾਨ, ਤੇਲੂ ਰਾਮ ਬਾਂਸਲ ਵੀ ਮੌਜੂਦ ਸਨ।