ਮੋਗਾ, 16 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੱਲੋਂ ਪੈਟਰੋਲ ਕੀਮਤ ‘ਚ 1.50 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ‘ਚ 45 ਪੈਸੇ ਪ੍ਰਤੀ ਲੀਟਰ ਕੀਤੇ ਗਏ ਵਾਧੇ ਦੀ ਕਰੜੇ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਯੂ.ਪੀ.ਏ ਸਰਕਾਰ ਵੱਲੋਂ ਇਹ ਕਦਮ ਕਾਂਗਰਸ ਦੇ ਹੈਲੀਕਾਪਟਰ ਘਪਲੇ ਨੂੰ ਅੱਖੋਂ-ਪਰੋਖੇ ਕਰਨ ਦੇ ਮਨਸ਼ੇ ਨਾਲ ਪੁੱਟਿਆ ਗਿਆ ਹੈ। ਤੇਲ ਕੀਮਤਾਂ ‘ਚ ਕੀਤੇ ਗਏ ਇਸ ਵਾਧੇ ਨੂੰ ਤਰੁੰਤ ਵਾਪਸ ਲੈਣ ਦੀ ਮੰਗ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਕਰਤੂਤਾਂ ‘ਤੇ ਪਰਦਾ ਪਾਉਣ ਦੇ ਚੱਕਰ’ਚ ਜਾਣਬੁੱਝ ਕੇ ਦੇਸ਼ ਦੀ ਆਰਥਕ ਨੂੰ ਤਬਾਹ ਕਰਨ ‘ਤੇ ਤੁਲੀ ਹੋਈ ਹੈ।
ਅੱਜ ਇਥੇ ਮੋਗਾ ਉਪ ਚੋਣ ਲਈ ਅਕਾਲੀ-ਭਾਜਪਾ ਦੇ ਉਮੀਦਵਾਰ ਸ੍ਰੀ ਜੋਗਿੰਦਰ ਪਾਲ ਜੈਨ ਦੇ ਹੱਕ ‘ਚ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੇ ਨਵੇਂ ਥਾਪੇ ਗਏ ‘ਯੁਵਰਾਜ’ ਰਾਹੁਲ ਗਾਂਧੀ ਦੇ ਨਜ਼ਦੀਕੀ ਕਨਿਸ਼ਕਾ ਸਿੰਘ ਦਾ ਹੈਲੀਕਾਪਟਰ ਘੁਟਾਲੇ ‘ਚ ਨਾਂਅ ਆਉਣ ਉਪਰੰਤ ਕਾਂਗਰਸ ਪਾਰਟੀ ਨੇ ਲੋਕਾਂ ਦਾ ਇਸ ਮੁੱਦੇ ਤੋਂ ਧਿਆਨ ਹਟਾਉਣ ਲਈ ਤੇਲ ਕੀਮਤਾਂ ‘ਚ ਵਾਧਾ ਕੀਤਾ। ਉਨ•ਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੱਲੋਂ ਉਸ ਵੇਲੇ ਵੀ ਇਹੀ ਹੱਥਕੰਡਾ ਵਰਤਦਿਆਂ ਰਸੋਈ ਗੈਸ ਦੀਆਂ ਕੀਮਤਾਂ ‘ਚ ਭਾਰੀ ਵਾਧਾ ਕੀਤਾ ਗਿਆ ਸੀ, ਜਦੋਂ ਸੋਨੀਆ ਗਾਂਧੀ ਦਾ ਜਵਾਈ ਰਾਬਰਟ ਵਾਡਰਾ ਕਰੋੜਾਂ ਰੁਪਏ ਦੇ ਘੁਟਾਲੇ ਕਾਰਨ ਖ਼ਬਰਾਂ ‘ਚ ਸਨ। ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਅਨੇਕਾਂ ਘੁਟਾਲਿਆਂ ਕਾਰਨ ਦੇਸ਼ ਨੂੰ ਹੋਏ ਕਰੋੜਾਂ ਰੁਪਏ ਦੇ ਵਿੱਤੀ ਘਾਟੇ ਲਈ ਯੂ.ਪੀ.ਏ. ਸਰਕਾਰ ‘ਤੇ ਵਰ•ਦਿਆਂ ਸ. ਬਾਦਲ ਨੇ ਕਿਹਾ ਕਿ ਇਹੀ ਧਨ ਤੇਲ ਕੀਮਤਾਂ ‘ਚ ਸਬਸਿਡੀ ਦਿੰਦਿਆਂ ਕੀਮਤਾਂ ‘ਚ ਹੋ ਰਹੇ ਵਾਧੇ ਨੂੰ ਨੱਥ ਪਾਈ ਜਾ ਸਕਦੀ ਸੀ।
ਤੇਲ ਕੀਮਤਾਂ ‘ਚ ਕੀਤੇ ਗਏ ਇਸ ਭਾਰੀ ਵਾਧੇ ਨੂੰ ਤਰੁੰਤ ਵਾਪਿਸ ਲੈਣ ਦੀ ਮੰਗ ਕਰਦਿਆਂ, ਪੈਟਰੋਲ ਤੇ ਡੀਜਲ ਕੀਮਤ ‘ਚ ਕੀਤਾ ਗਿਆ 1.50 ਰੁਪਏ ਤੇ 45 ਪੈਸੇ ਦਾ ਵਾਧਾ ਕਤੱਈ ਮਨਜ਼ੂਰ ਨਹੀਂ ਹੈ ਕਿਉਂਕਿ ਕਾਂਗਰਸ ਦੀ ਕੇਂਦਰ ਸਰਕਾਰ ਦੇ ਰਾਜ ‘ਚ ਪਹਿਲਾਂ ਹੀ ਤੇਲ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਉਨ•ਾਂ ਕਿਹਾ ਕਿ ਬੀਤੇ ਇੱਕ ਸਾਲ ਦੌਰਾਨ ਹੀ ਪੈਟਰੋਲ ਦੀ ਕੀਮਤ ‘ਚ 12 ਰੁਪਏ ਪ੍ਰਤੀ ਲੀਟਰ ਅਤੇ ਡੀਜਲ ਦੀ ਕੀਮਤ ‘ਚ 8 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਜਾ ਚੁੱਕਾ ਹੈ ਅਤੇ ਹੁਣ ਕੇਂਦਰ ਸਰਕਾਰ ਗਰੀਬ ਮਾਰੂ ਰਵੱਈਆ ਅਪਣਾਉਂਦੀ ਹੋਈ ਪੈਟਰੋਲ ਤੇ ਡੀਜਲ ‘ਚ 10 ਰੁਪਏ ਪ੍ਰਤੀ ਲੀਟਰ ਹੋਰ ਵਾਧਾ ਕਰਨ ਦਾ ਮਨ ਬਣਾਈ ਬੈਠੀ ਹੈ। ਸ. ਬਾਦਲ ਨੇ ਕਿਹਾ ਕਿ ਇਸ ਵਾਧੇ ਨਾਲ ਸਾਰੀਆਂ ਵਸਤਾਂ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋ ਜਾਵੇਗਾ ਅਤੇ ਲੋਕਾਂ ਨੂੰ ਆਵਾਜ਼ਾਈ ਲਈ ਵੱਡੀ ਕੀਮਤ ਅਦਾ ਕਰਨੀ ਪਵੇਗੀ।
ਭਾਰਤ ਦੀ ਆਰਥਕਤਾ ਨੂੰ ਤਬਾਹੀ ਵੱਲ ਧੱਕਣ ਲਈ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦੇਸ਼ ਦੀ ਆਰਥਕਾ ਨੂੰ ਤਬਾਹ ਕਰਨ ਅਤੇ ਖੇਤੀਬਾੜੀ, ਸਨਅਤ ਅਤੇ ਵਪਾਰ ਖੇਤਰਾਂ ਨੂੰ ਕਰਜੇ ਦੀ ਦਲਦਲ ‘ਚ ਧੱਕਣ ਉਪਰੰਤ ਹੁਣ ਇਹ ਨਿਕੰਮੀ ਕਾਂਗਰਸ ਪਾਰਟੀ ਤੇਲ ਕੀਮਤਾਂ ‘ਚ ਹੋਰ ਵਾਧਾ ਕਰਕੇ ਇੰਨਾ ਦਾ ਰਹਿੰਦਾ-ਖੂੰਦਾ ਰਤ ਵੀ ਨਿਚੋੜ ਲੈਣਾ ਚਾਹੁੰਦੀ ਹੈ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਹਮਖਿਆਲੀ ਪਾਰਟੀਆਂ ਨਾਲ ਰਲ ਕੇ ਕਾਂਗਰਸ ਦੇ ਇੰਨ•ਾ ਸਾਰੇ ਲੋਕ ਵਿਰੋਧੀ ਫੈਸਲਿਆਂ ਦਾ ਵਿਰੋਧ ਕਰੇਗੀ ਕਿਉਂਕਿ ਜੇ ਇਹ ਸਿਲਸਿਲਾ ਹੁਣ ਨਾ ਰੋਕਿਆ ਗਿਆ ਤਾਂ ਇਸ ਦੇ ਸਿੱਟੇ ਖੇਤੀਬਾੜੀ ਤੇ ਸਨਅਤ ਦੋਵਾਂ ਖੇਤਰਾਂ ਲਈ ਭਿਆਨਕ ਹੋਣਗੇ।
ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਗੈਰ-ਕਾਂਗਰਸੀ ਸਰਕਾਰਾਂ ਨਾਲ ਮਤਰੱਏ ਰਵੱਈਏ ਲਈ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ‘ਤੇ ਡੂੰਘੇ ਵਾਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਸਮਾਜ ਦੇ ਹਰ ਵਰਗ ਨੂੰ ਮਦਦ ਪਹੁਚਾਉਂਦਿਆਂ ਕਾਂਗਰਸ ਦੀ ਦੇਣ ਇਸ ਅੱਤ ਦੀ ਮਹਿੰਗਾਈ ਦਾ ਟਾਕਰਾ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੱਲੋਂ ਧੋਖਾ ਦਿੱਤੇ ਜਾਣ ਅਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਏ ਜਾਣ ਕਾਰਨ ਹੀ ਲੋਕਾਂ ਨੇ ਅਕਾਲੀ-ਭਾਜਪਾ ਸਰਕਾਰ ਨੂੰ ਲਗਾਤਰ ਦੂਸਰੀ ਵਾਰ ਪੰਜਾਬ ਦੀ ਸਤਾ ਸੌਂਪੀ ਹੈ। ਪੰਜਾਬ ‘ਚ ਕਾਂਗਰਸ ਦੀਆਂ ਜ਼ੜ•ਾਂ ਪੂਰੀ ਤਰ•ਾਂ ਨਾਲ ਪੁੱਟਣ ਦਾ ਸੱਦਾ ਦਿੰਦਿਆਂ ਸ. ਬਾਦਲ ਨੇ ਮੋਗਾ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਲੋਕ ਵਿਰੋਧੀ ਕਾਂਗਰਸ ਪਾਰਟੀ ਨੂੰ ਇਤਿਹਾਸਕ ਸਬਕ ਸਿਖਾਉਣ। ਸ. ਬਾਦਲ ਨੇ ਅੱਜ ਸ੍ਰੀ ਜੋਗਿੰਦਰ ਪਾਲ ਜੈਨ ਦੇ ਹੱਕ ‘ਚ ਚੋਣ ਪ੍ਰਚਾਰ ਦੌਰਾਨ ਸ਼ਿਵਾਲਕ ਆਟੋ ਯੂਨੀਅਨ ਨਾਲ ਮੀਟਿੰਗ ਤੋਂ ਇਲਾਵਾ ਵਾਰਡ ਨੰਬਰ 26, ਮਿੱਕੀ ਗਿੱਲ ਦੇ ਹਸਪਤਾਲ, ਵਾਰਡ ਨੰਬਰ 6, ਵਾਰਡ ਨੰਬਰ 9, ਵਾਰਡ ਨੰਬਰ 31, ਵਾਰਡ ਨੰਬਰ 17, ਵਾਰਡ ਨੰਬਰ 23 ਅਤੇ ਵਾਰਡ ਨੰਬਰ 15 ‘ਚ ਵਿਸ਼ਾਲ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।