ਨਵੀਂ ਦਿੱਲੀ 15 ਫਰਵਰੀ, 2013
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਮੀਡੀਆ ਯੂਨਿਟ ਗੀਤ ਅਤੇ ਨਾਟਕ ਪ੍ਰਭਾਗ ਵੱਲੋਂਂ ਆਪਣੇ ਪ੍ਰੋਗਰਾਮਾਂ ਵਿੱਚ ਨਵੀਨਤਾ ਲਿਆਉਂਦੇ ਹੋਏ ਇਲਾਹਾਬਾਦ ਕੁੰਭ ਮੇਲੇ ਵਿੱਚ 14 ਦਿਨ ਦਾ ਮੈਗਾ ਲਾਈਟ ਐਂਡ ਸਾਉਂਡ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਹ ਪ੍ਰੋਗਰਾਮ ਜਮੂਨੀਆ ਤਸਵੀਰ ਬਦਲ ਦੇ ਭਾਰਤ ਕੀ ਉਪਰ ਆਧਾਰਿਤ ਸੀ, ਜਿਸ ਨੂੰ ਨੁਕੜ ਨਾਟਕ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਇਸ ਨੁਕੜ ਨਾਟਕ ਰਾਹੀਂ ਕੇਂਦਰ ਸਰਕਾਰ ਦੇ ਪ੍ਰੁਮੱਖ ਪ੍ਰੋਗਰਾਮਾਂ ਤੇ ਲੋਕਾਂ ਨੂੰ ਦਿੱਤੇ ਗਏ ਹੱਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਨਾਂ• ਵਿੱਚ ਸੂਚਨਾ ਦਾ ਅਧਿਕਾਰ ਤੇ ਸਿੱਖਿਆ ਦਾ ਅਧਿਕਾਰ ਵੀ ਸ਼ਾਮਿਲ ਸਨ। ਇਸ ਪ੍ਰੋਗਰਾਮ ਵਿੱਚ 150 ਦੇ ਕਰੀਬ ਕਲਾਕਾਰਾਂ ਨੇ ਹਿੱਸਾ ਲਿਆ। ਇਸ ਜਮੂਨੀਆ ਲਾਈਟ ਅਤੇ ਸਾਊਂਡ ਪ੍ਰੋਗਰਾਮ ਦੀ ਸ਼ੁਰੂਆਤ 2010 ਵਿੱਚ ਕੀਤੀ ਗਈ ਸੀ। ਅੱਤਰੀ/ਭਜਨ