ਚੰਡੀਗੜ•, 15 ਫਰਵਰੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਅਹੁਦੇ ਦੀ ਨਿਯੁਕਤੀ ਦੇ ਮਾਮਲੇ ‘ਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਬਣਾਏ ਰੱਖਣ ਦਾ ਸਵਾਗਤ ਕੀਤਾ ਹੈ।
ਇਥੇ ਜਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਪੱਖ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਜਿਹੇ ਸੰਵੈਧਾਨਿਕ ਅਹੁਦੇ ਸੰਸਥਾ ਤੋਂ ਉਪਰ ਅਤੇ ਕਿਸੇ ਵੀ ਤਰ•ਾਂ ਦੇ ਸ਼ੰਕਾ ਤੋਂ ਪਰੇ ਹੁੰਦੇ ਹਨ।
ਸੁਪਰੀਮ ਕੋਰਟ ਨੇ ਹਰੀਸ਼ ਰਾਏ ਢਾਂਡਾ ਦੀ ਨਿਯੁਕਤੀ ਰੱਦ ਕਰਨ ਦੇ ਖਿਲਾਫ ਅਪੀਲ ਨੂੰ ਬਰਖਾਸਤ ਕਰਕੇ ਅਜਿਹੇ ਸੰਵੈਧਾਨਿਕ ਅਹੁਦਿਆਂ ‘ਤੇ ਨਿਯੁਕਤੀ ਦੇ ਮਾਮਲੇ ‘ਚ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ। ਜਿਹੜੀ ਅਜਿਹੇ ਮਾਮਲਿਆਂ ‘ਚ ਭਾਈ ਭਤੀਜਾਵਾਦ, ਪੱਖਪਾਤ ਤੇ ਸਿਆਸੀ ਦਖਲਅੰਦਾਜੀ ਦੀ ਸੰਭਾਵਨਾ ਨੂੰ ਸਿਰੇ ਤੋਂ ਨਕਾਰਦੀ ਹੈ।
ਉਨ•ਾਂ ਕਿਹਾ ਕਿ ਢਾਂਡਾ ਅਕਾਲੀ ਦਲ ਦੇ ਇਕ ਸਰਗਰਮ ਆਗੂ ਸਨ ਅਤੇ ਉਨ•ਾਂ ਨੇ ਇਕ ਅਕਾਲੀ ਐਮਐਲਏ ਵਜੋਂ ਵੀ ਸੇਵਾ ਨਿਭਾਈ। ਅਜਿਹੇ ‘ਚ ਪਬਲਿਕ ਸਰਵਿਸ ਕਮਿਸ਼ਨ ਵਰਗੀ ਸੰਵੈਧਾਨਿਕ ਸੰਸਥਾ ਦੇ ਮੁਖੀ ਵਜੋਂ ਡਿਊਟੀ ਨਿਭਾਉਂਦੇ ਸਮੇਂ ਉਨ•ਾਂ ਦੀ ਨਿਰਪੱਖਤਾ ‘ਤੇ ਕਿਸੇ ਵੱਲੋਂ ਵੀ ਸਵਾਲ ਚੁੱਕਣਾ ਸੰਭਾਵਿਕ ਸੀ।