February 17, 2013 admin

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਂ ਬੋਲੀ ਪੰਜਾਬੀ ਮਾਰਚ ਵਿੱਚ ਸ਼ਮੂਲੀਅਤ ਮਾਰਚ ਗਦਰੀ ਬਾਬਿਆਂ ਦੇ ਪਿੰਡ ਚੂੜ•ਚੱਕ ਤੋਂ ਆਰੰਭ

ਲੁਧਿਆਣਾ 15 ਫਰਵਰੀ (             ) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਪੰਜਾਬ ਵੱਲੋਂ ਅੱਜ ਪਿੰਡ ਚੂੜ•ਚੱਕ ਜਿਲ•ਾ ਮੋਗਾ ਤੋਂ ਸ਼ੁਰੂ ਕੀਤੇ ਗਏ ਮਾਂ ਬੋਲੀ ਪੰਜਾਬੀ ਚੇਤਨਾ ਮਾਰਚ ਵਿੱਚ ਬਕਾਇਦਾ ਜੱਥਾ ਭੇਜ ਕੇ ਸ਼ਮੂਲੀਅਤ ਕੀਤੀ ਗਈ। ਯਾਦ ਰਹੇ ਕਿ ਪਿੰਡ ਚੂੜ•ਚੱਕ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ. ਲਛਮਣ ਸਿੰਘ ਗਿੱਲ ‘ਜਿੰਨ•ਾਂ ਨੇ ਮਾਂ ਬੋਲੀ ਪੰਜਾਬੀ ਨੂੰ ਆਪਣੇ ਕਾਰਜਕਾਲ ਦੌਰਾਨ ਰਾਜ ਭਾਸ਼ਾ ਦਾ ਦਰਜ਼ਾ ਦਿੱਤਾ’ ਦਾ ਪਿੰਡ ਹੈ। ਇਹ ਮਾਰਚ ਇਸ ਕਰਕੇ ਵੀ ਪਿੰਡ ਚੂੜ•ਚੱਕ ਤੋਂ ਸ਼ੁਰੂ ਕੀਤਾ ਗਿਆ ਕਿ ਪਿੰਡ ਚੂੜ•ਚੱਕ ਗਦਰੀ ਬਾਬੇ ਰੂੜ ਸਿੰਘ ਚੂੜ•ਚੱਕ ਅਤੇ ਬਾਬਾ ਪਾਖ਼ਰ ਸਿੰਘ ਚੂੜ•ਚੱਕ ਦੀ ਜੰਮਣ-ਭੂਮੀ ਹੈ। ਇਹ ਵਰ•ਾ ਗਦਰ ਲਹਿਰ ਦੀ ਸ਼ਤਾਬਦੀ ਵਜੋਂ ਵੀ  ਮਨਾਇਆ ਜਾ ਰਿਹਾ ਹੈ।
ਪੰਜਾਬੀ ਸਾਹਿਤ ਅਕਾਡਮੀਂ ਲੁਧਿਆਣਾ ਦੇ ਜਰਨਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਬਕਾਇਦਾ ਤਾਕੀਦ ਕਰਕੇ ਇਸ ਮਾਰਚ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਤੋਂ ਡੈਲੀਗੇਸ਼ਨ ਭੇਜਿਆ ਅਤੇ ਨਾਲ ਹੀ ਅਕਾਡਮੀਂ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਆਪਣੀਆਂ ਸ਼ੁਭ ਇਛਾਵਾਂ ਇਸ ਮਾਰਚ ਲਈ ਭੇਜੀਆਂ।
ਇਸ ਡੈਲੀਗੇਸ਼ਨ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਤਰਲੋਚਨ ਝਾਂਡੇ ਦੀ ਅਗਵਾਈ ਵਿੱਚ ਪੰਜਾਬੀ ਸਾਹਿਤ ਅਕਾਡਮੀਂ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਕੈਲੇ ਸਮੇਤ ਉੱਘੇ ਸ਼ਾਇਰ ਭਗਵਾਨ ਢਿੱਲੋਂ, ਅਜੀਤ ਪਿਆਸਾ, ਪ੍ਰੀਤਮ ਪੰਧੇਰ, ਬੁੱਧ ਸਿੰਘ ਨੀਲੋਂ, ਦਲਵੀਰ ਲੁਧਿਆਣਵੀਂ ਆਦਿ ਸਾਹਿਤਕਾਰਾਂ ਨੇ ਬਕਾਇਦਾ ਬੈਨਰ ਲੈ ਕੇ ਸ਼ਮੂਲੀਅਤ ਕੀਤੀ। ਜਿਹੜਾ ਮਾਰਚ ਚੂੜ•ਚੱਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਹੋ ਕੇ ਬਾਬਾ ਰੂੜ ਸਿੰਘ ਦੀ ਯਾਦਗਾਰ ਤੱਕ ਉਸ ਸਮਾਗਮ ਵਿੱਚ ਪਹੁੰਚਿਆ ਜਿਹੜਾ ਉਨ•ਾਂ ਦੀ ਬਰਸੀ ਮਨਾਉਣ ਲਈ ਕੀਤਾ ਜਾ ਰਿਹਾ ਸੀ। ਇੱਥੋਂ ਮਾਰਚ ਨੂੰ ਕਾ. ਜਗਰੂਪ ਸਿੰਘ ਅਤੇ ਕਾ. ਰਣਧੀਰ ਗਿੱਲ ਨੇ ਝੰਡੀ ਦੇ ਕੇ ਜਿੱਥੇ ਇਸ ਮਾਰਚ ਨਾਲ ਇੱਕ ਜੁੱਟਤਾ ਜਾਹਿਰ ਕੀਤੀ ਉੱਥੇ ਇਸ ਦੀ ਸਫਲਤਾ ਵਿੱਚ ਗਦਰੀ ਬਾਬਿਆਂ ਦੇ ਸੁਪਨਿਆਂ ਦੀ ਪੂਰਤੀ ਦੀ ਕਾਮਨਾ ਵੀ ਕੀਤੀ।

Translate »