February 17, 2013 admin

ਭਾਰਤ ਤੇ ਫਰਾਂਸ ਵੱਲੋਂ ਰੇਲ ਖੇਤਰ ‘ਚ ਸਹਿਯੋਗ ਮਜ਼ਬੂਤ ਕਰਨ ਲਈ ਸਹਿਮਤੀ ਪੱਤਰ ‘ਤੇ ਦਸਤਖਤ

ਨਵੀਂ ਦਿੱਲੀ 15 ਫਰਵਰੀ, 2013
ਰੇਲ ਖੇਤਰ ਵਿੱਚ ਤਕਨੀਕੀ ਸਹਿਯੋਗ ਉੱਪਰ ਭਾਰਤ ਸਰਕਾਰ ਦੇ ਰੇਲ ਮੰਤਰਾਲੇ ਤੇ ਫਰਾਂਸਿਸੀ ਕੌਮੀ ਰੇਲਵੇ ਵਿਚਾਲੇ ਇਕ ਸਹਿਮਤੀ ਪੱਤਰ ਉੱਪਰ ਦਸਤਖਤ ਕੀਤੇ ਗਏ ਹਨ। ਭਾਰਤੀ ਧਿਰ ਵੱਲੋਂ ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਵਿਨੈ ਮਿੱਤਲ ਤੇ ਫਰਾਂਸ ਵੱਲੋਂ ਫਰਾਂਸਿਸੀ ਕੌਮੀ ਰੇਲਵੇ ਦੇ ਚੇਅਰਮੈਨ ਸ਼੍ਰੀ ਜੀ ਪੇਪੀ ਨੇ ਸਹਿਮਤੀ ਪੱਤਰ ਉੱਪਰ ਦਸਤਖ਼ਤ ਕੀਤੇ।  ਸਹਿਮਤੀ ਪੱਤਰ ਵਿੱਚ ਉੱਚ ਸਪੀਡ ਰੇਲ ਗੱਡੀਆਂ, ਸਟੇਸ਼ਨਾਂ ਦਾ ਨਵੀਨੀਕਰਨ  ਤੇ ਸੰਚਾਲਣ, ਮੌਜੂਦਾ ਸੰਚਾਲਣ ਢਾਂਚੇ ਦਾ ਆਧੂਨਿਕਰਨ ਅਤੇ ਉੱਪਰ ਨਗਰੀ ਰੇਲ ਗੱਡੀਆਂ ਵਰਗੇ ਚਾਰ ਖੇਤਰਾਂ ਦੀ ਪਛਾਣ ਕੀਤੀ ਗਈ ਹੈ।  ਇਹ ਸਹਿਮਤੀ ਪੱਤਰ ਪੰਜ ਸਾਲਾਂ ਲਈ ਹੋਵੇਗਾ ਤੇ ਆਪਸੀ ਸਹਿਮਤੀ ਰਾਹੀਂ ਇਸ ਵਿੱਚ ਇਕ ਸਾਲ ਦਾ ਵਾਧਾ ਕੀਤਾ ਜਾ ਸਕੇਗਾ।

Translate »