ਨਵੀਂ ਦਿੱਲੀ 15 ਫਰਵਰੀ, 2013
ਉਪ ਰਾਸ਼ਟਰਪਤੀ ਸ਼੍ਰੀ ਐਮ ਹਾਮਿਦ ਅੰਸਾਰੀ ਨੇ ਉਚੇਰੀ ਸਿੱਖਿਆ ਦੇ ਖੇਤਰ ਦੀਆਂ ਵੰਗਾਰਾਂ ਤੇ ਵਿਚਾਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਚੇਰੀ ਸਿੱਖਿਆ ਤੱਕ ਪਹੁੰਚ, ਬਰਾਬਰੀ ਅਤੇ ਮਿਆਰ ਵੱਲ ਧਿਆਨ ਦੇਣ ਦੀ ਲੋੜ ਹੈ। ਉਪ ਰਾਸ਼ਟਰਪਤੀ ਕਰਨਾਟਕ ਯੂਨੀਵਰਸਿਟੀ ਧਾਰਵਾੜ ਦੀ 63ਵੀਂ ਸਾਲਾਨਾ ਕਨਵੋਕੇਸ਼ਨ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ•ਾਂ ਨੇ ਕਿਹਾ ਕਿ ਵਿਸ਼ਵ ਅਰਥ ਵਿਵਸਥਾ ਦਾ ਸਵਰੂਪ ਬਦਲ ਰਿਹਾ ਹੈ ਤੇ ਇਹ ਹੁਣ ਨਿਰਮਾਣ ਤੋਂ ਗਿਆਨ ਉਤੇ ਅਧਾਰਿਤ ਹੋ ਰਿਹਾ ਹੈ। ਆਧੂਨਿਕ ਤਕਨੀਕਾਂ ਤੇ ਉਚ ਮਿਆਰੀ ਸੇਵਾਵਾਂ ਨਾਲ ਰਾਸ਼ਟਰੀ ਕੁਲ ਘਰੇਲੂ ਉਤਪਾਦ ਵਿੱਚ ਸਨਅਤਾਂ ਦਾ ਯੋਗਦਾਨ ਵਧ ਰਿਹਾ ਹੈ ਤੇ ਇਸ ਲਈ ਗਿਆਨ ਅਤੇ ਕੁਸ਼ਲਤਾ ਮਹੱਤਵਪੂਰਨ ਹਨ। ਸ਼੍ਰੀ ਅੰਸਾਰੀ ਨੇ ਨੌਜਵਾਨਾਂ ਦੀ ਰੁਜ਼ਗਾਰ ਅਤੇ ਮੁਹਾਰਤਾ ਦੇ ਸਬੰਧ ਵਿੱਚ ਵਧ ਰਹੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾਣ ਲਈ ਆਖਿਆ। ਉਪ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਸਿੱਖਿਆ, ਖੋਜ਼ ਅਤੇ ਗਿਆਨ ਵਿੱਚ ਵਾਧੇ ਦਾ ਸਮਾਜ ਦੀਆਂ ਬਦਲਦੀਆਂ ਲੋੜਾਂ ਅਤੇ ਮੰਗਾਂ ਨਾਲ ਮੇਲ ਹੋਣਾ ਚਾਹੀਦਾ ਹੈ।