ਨਵੀਂ ਦਿੱਲੀ 15 ਫਰਵਰੀ, 2013
ਸਿਹਤ ਤੇ ਪਵਿਰਾਰ ਭਲਾਈ ਮੰਤਰਾਲੇ ਦੇ ਏਡਜ਼ ਕੰਟਰੋਲ ਵਿਭਾਗ ਵੱਲੋਂ ਐਚ ਆਈ ਵੀ/ਏਡਜ਼ ਪ੍ਰਤੀ ਜਾਗਰੂਕਤਾ ਤੇ ਏਡਜ਼ ਦੀ ਰੋਕਥਾਮ ਦੇ ਯਤਨਾਂ ਦੇ ਹਿੱਸੇ ਵਜੋਂ ਜਹਾਜ਼ਰਾਣੀ ਮੰਤਰਾਲੇ ਨਾਲ ਇਕ ਸਮਝੌਤੇ ਉੱਪਰ ਦਸਤਖਤ ਕੀਤੇ ਗਏ। ਇਸ ਉੱਪਰ ਏਡਜ਼ ਕੰਟਰੋਲ ਵਿਭਾਗ ਦੇ ਸਕੱਤਰ ਸ਼੍ਰੀ ਲਵ ਵਰਮਾ ਤੇ ਜਹਾਜ਼ ਰਾਣੀ ਮੰਤਰਾਲੇ ਦੇ ਸਕੱਤਰ ਸ਼੍ਰੀ ਪ੍ਰਦੀਪ ਕੁਮਾਰ ਸਿਨਹਾ ਵੱਲੋਂ ਦਸਤਖਤ ਕੀਤੇ ਗਏ। ਸਮਝੌਤੇ ਮੁਤਾਬਕ ਰਾਸ਼ਟਰੀ ਏਡਜ਼ ਕੰਟਰੋਲ ਜਥੇਬੰਦੀ ਬੰਦਰਗਾਹ ਕਾਮਿਆਂ ਨੂੰ ਐਚ ਆਈ ਵੀ/ਏਡਜ਼ ਤੋਂ ਬਚਣ ਲਈ ਇਹਤਿਹਾਤੀ ਕਦਮਾਂ ਤੋਂ ਜਾਣੂ ਕਰਵਾਏਗੀ ਤੇ ਏਡਜ਼ ਪ੍ਰਭਾਵਿਤ ਲੋਕਾਂ ਨੂੰ ਇਲਾਜ਼ ਮੁਹੱਈਆ ਕਰਵਾਏਗੀ। ਇਨ•ਾਂ ਤੋਂ ਇਲਾਵਾ ਮੁੱਖ ਬੰਦਰਗਾਹਾਂ ਦੇ ਆਲੇ ਦੁਆਲੇ ਰਹਿੰਦੇ ਮਛੇਰਿਆਂ, ਟਰੱਕ ਵਾਲਿਆਂ ਇਕੱਲੇ ਮਰਦ ਪ੍ਰਵਾਸੀਆਂ ਨੂੰ ਵੀ ਏਡਜ਼ ਤੋਂ ਬਚਣ ਲਈ ਜਾਗਰੂਕ ਕਰੇਗੀ। ਇਸ ਰੋਗ ਨਾਲ ਨਜਿੱਠਣ ਲਈ ਨੈਕੋ ਵੱਲੋਂ ਬੰਦਰਗਾਹਾ ਤੇ ਤਾਇਨਾਤ ਸਿਹਤ ਅਮਲੇ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ।