February 17, 2013 admin

ਸੰਗਠਿਤ ਬਾਲ ਵਿਕਾਸ ਸੇਵਾਵਾਂ ਸਕੀਮ ਸਬੰਧੀ 6 ਰਾਜਾਂ ਦੀ ਖੇਤਰੀ ਕਾਨਫਰੰਸ ਚੰਡੀਗੜ• ਵਿਖੇ ਆਯੋਜਿਤ

• ਪੰਜਾਬ ਸਰਕਾਰ ਬਾਲ ਵਿਕਾਸ ਸਕੀਮਾਂ ਉੱਚਿਤ ਢੰਗ ਨਾਲ ਲਾਗੂ ਕਰ ਰਹੀ ਹੈ- ਹੁਸਨ ਲਾਲ
ਚੰਡੀਗੜ•, 15 ਫ਼ਰਵਰੀ
ਸੰਗਠਿਤ ਬਾਲ ਵਿਕਾਸ ਸੇਵਾਵਾਂ ਸਕੀਮ ਦੀ ਕੌਮੀ ਪੱਧਰ ‘ਤੇ ਮਜ਼ਬੂਤੀ ਅਤੇ ਪਸਾਰ ਵਿਸ਼ੇ ‘ਤੇ ਅੱਜ ਚੰਡੀਗੜ• ਵਿਖੇ 6 ਰਾਜਾਂ ਦੀ ਖੇਤਰੀ ਕਾਨਫਰੰਸ ਆਯੋਜਿਤ ਹੋਈ।
ਇਹ ਕਾਨਫਰੰਸ ਭਾਰਤ ਸਰਕਾਰ ਦੇ ਅੋਰਤਾਂ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਕਾਨਫਰੰਸ ਵਿੱਚ 6 ਰਾਜਾਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ।
    ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਡਾ. ਸ਼੍ਰੀਰੰਜਨ ਆਈ.ਏ.ਐਸ ਨੇ ਰਸਮੀ ਤੌਰ ‘ਤੇ ਕਾਨਫਰੰਸ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਭਾਰਤ ਸਰਕਾਰ ਪੂਰੇ ਦੇਸ਼ ਵਿੱਚ ਸਮੁਚਿਤ ਬਾਲ ਵਿਕਾਸ ਲਈ ਵਚਨਬੱਧ ਹੈ। ਉਨ•ਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਇੱਕ ਵਿਸ਼ੇਸ਼ ਨੀਤੀ ਘੜੀ ਗਈ ਹੈ ਜਿਸ ਤਹਿਤ   ਸੰਗਠਿਤ ਬਾਲ ਵਿਕਾਸ ਸੇਵਾਵਾਂ ਸਕੀਮ (ਆਈ.ਸੀ.ਡੀ.ਐਸ) ਕੇਂਦਰਾਂ ਨੂੰ ਮਜਬੂਤ ਅਤੇ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੂਰੇ ਦੇਸ਼ ਦੇ ਆਈ.ਸੀ.ਡੀ.ਐਸ ਕੇਂਦਰਾਂ ਦਾ 3 ਸਾਲਾਂ ਦੇ ਅਰਸੇ ਵਿੱਚ ਪੜਾਅਬੱਧ ਢੰਗ ਨਾਲ ਨਵੀਨੀਰਨ ਕੀਤਾ ਜਾਵੇਗਾ। ਉਨ•ਾਂ ਕਾਨਫਰੰਸ ਵਿਚ ਭਾਗ ਲੈਣ ਵਾਲੇ ਸਮੂਹ ਰਾਜਾਂ ਦੇ ਪ੍ਰਤੀਨਿਧਾਂ ਨੂੰ ਆਈ.ਸੀ.ਡੀ.ਐਸ. ਸਕੀਮ ਦੀ ਕਾਮਯਾਬੀ ਲਈ ਹੋਰਨਾਂ ਮੰਤਰਾਲਿਆਂ, ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣ ਦਾ ਸੱਦਾ ਦਿੱਤਾ। ਇਸ ਕਾਨਫਰੰਸ ਵਿਚ ਚੰਡੀਗੜ•, ਦਿੱਲੀ, ਹਿਮਾਚਲ ਪ੍ਰਦੇਸ਼ , ਜੰਮੂ ਕਸ਼ਮੀਰ, ਹਰਿਆਣਾ ਅਤੇ ਪੰਜਾਬ ਤੋਂ ਪ੍ਰਤੀਨਿਧਾਂ ਨੇ ਭਾਗ ਲਿਆ।
ਇਸ ਤੋਂ ਪਹਿਲਾਂ ਸ੍ਰੀ ਹੁਸਨ ਲਾਲ ਆਈ.ਏ.ਐਸ. ਸਕੱਤਰ ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੇ ਡਾ. ਸ੍ਰੀ ਰੰਜਨ ਅਤੇ ਹੋਰਨਾਂ ਰਾਜਾਂ ਤੋਂ ਆਏ ਪ੍ਰਤੀਨਿਧਾਂ ਦਾ ਸਵਾਗਤ ਕੀਤਾ। ਆਈ.ਸੀ.ਡੀ.ਐਸ. ਸਕੀਮ ‘ਤੇ ਚਾਨਣਾ ਪਾਉਂਦਿਆਂ ਉਨ•ਾਂ ਦੱਸਿਆ ਕਿ ਮੁੱੱਖ ਤੌਰ ‘ਤੇ 6 ਸੇਵਾਵਾਂ ਇਸ ਸਕੀਮ ਤਹਿਤ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿਚ ਪੂਰਕ ਪੋਸ਼ਕ ਆਹਾਰ, ਟੀਕਾ ਕਰਨ, ਸਿਹਤ ਜਾਂਚ , ਰੈਫਰਲ ਸੇਵਾਵਾਂ, ਪ੍ਰੀ ਸਕੂਲ ਸਿਖਿਆ ਅਤੇ ਖੁਰਾਕ ਤੇ ਸਿਹਤ ਸਬੰਧੀ ਸਿੱਖਿਆ ਦਿੱਤਾ ਜਾਣਾ ਸ਼ਾਮਿਲ ਹਨ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਰੀਆਂ ਸਕੀਮਾਂ ਲਈ ਬੜੇ ਹੀ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਕਿ 6 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਸਮੁੱਚਿਤ , ਸਰੀਰਕ , ਮਨੋਵਿਗਿਆਨਕ, ਭਾਵਨਾਤਮਕ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।
ਡਾ.ਸ੍ਰੀਰੰਜਨ  ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਭਾਰਤ ਸਰਕਾਰ ਵਲੋਂ ਪੂਰਕ ਪੋਸ਼ਕ ਆਹਾਰ ਦੇ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਵਿਚ ਵਾਧਾ ਕੀਤਾ ਹੈ। ਉਨ•ਾਂ ਦੱਸਿਆ ਕਿ 6 ਤੋਂ 72 ਮਹੀਨੇ ਦੇ ਬੱਚਿਆਂ ਨੂੰ ਰੋਜ਼ਾਨਾ ਪੋਸ਼ਕ ਆਹਾਰ  ਦੇਣ ਲਈ ਦਿੱਤੀ ਜਾਣ ਵਾਲੀ  ਸਹਾਇਤਾ ਰਾਸ਼ੀ 4  ਰੁਪੈ  ਤੋਂ 6 ਰੁਪੈ ਕੀਤੀ ਗਈ ਹੈ। ਇਸੇ ਤਰ•ਾਂ ਕੁਪੋਸ਼ਣ ਦੇ ਸ਼ਿਕਾਰ 6 ਤੋਂ 72 ਮਹੀਨੇ ਦੇ ਬੱਚਿਆਂ ਲਈ ਇਹ ਰਾਸ਼ੀ 6 ਰੁਪੈ ਤੋਂ ਵਧਾਕੇ 9 ਰੁਪੈ , ਜਦਕਿ ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਪੋਸ਼ਕ ਆਹਾਰ ਸਹਾਇਤਾ 5 ਰੁਪੈ ਤੋਂ ਵਧਾਕੇ 7 ਰੁਪੈ ਕੀਤੀ ਗਈ ਹੈ। ਉਨ•ਾਂ ਇਹ ਵੀ ਦੱਸਿਆ ਕਿ ਸਰਕਾਰ ਵਲੋਂ ਆਂਗਣਵਾੜੀ ਕੇਂਦਰਾਂ, ਸੀ.ਡੀ.ਪੀ.ਓਜ਼ ਦਫਤਰਾਂ, ਪੀ.ਓ.ਐਲ., ਆਈ.ਈ.ਸੀ. ਦੇ ਕਰਮਚਾਰੀਆਂ ਲਈ ਮੈਡੀਸਨ ਕਿੱਟ, ਪੀ.ਐਸ.ਈ.ਕਿੱਟ, ਨਿਗਰਾਨੀ ਖਰਚ , ਦਫਤਰਾਂ ਦਾ ਕਿਰਾਇਆ,  ਵਾਹਨਾਂ ਦੀ ਖਰੀਦ, ਵਰਦੀਆਂ ਤੇ ਬੈਜ਼ਾਂ ਦੀ ਖਰੀਦ ਤੇ ਹੋਰ ਪ੍ਰਸ਼ਾਸ਼ਕੀ ਖਰਚਿਆਂ ਵਿਚ ਵੀ ਸੋਧ ਕੀਤੀ ਗਈ ਹੈ।  
ਸ੍ਰੀ ਗੁਰਕੀਰਤ ਕਿਰਪਾਲ ਸਿੰਘ ਆਈ.ਏ.ਐਸ. ਡਾਇਰੈਕਟਰ ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ ਧੰਨਵਾਦੀ ਮਤਾ ਪੇਸ਼ ਕੀਤਾ ਗਿਆ। ਕਾਨਫਰੰਸ ਵਿਚ ਭਾਗ ਲੈਣ ਵਾਲੀਆਂ ਹੋਰਨਾਂ ਪ੍ਰਮੁੱਖ ਸ਼ਖਸ਼ੀਅਤਾਂ ਵਿਚ ਸ੍ਰੀ ਏ.ਕੇ. ਗੋਇਲ ਸੀਨੀਅਰ ਪ੍ਰੋਗਰਾਮਰ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ, ਸ੍ਰੀ ਐਸ.ਕੇ. ਸ੍ਰੀਵਾਸਤਵਾ ਵਧੀਕ ਸਕੱਤਰ ਅਤੇ 6 ਰਾਜਾਂ ਦੇ ਪ੍ਰਤੀਨਿਧ ਸ਼ਾਮਿਲ ਸਨ। 

Translate »