February 19, 2013 admin

ਸਿੱਖ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕਰਨ ਵਾਲਿਆਂ ਖਿਲਾਫ ਮੱਧ-ਪ੍ਰਦੇਸ਼ ਸਰਕਾਰ ਕਾਰਵਾਈ ਕਰੇ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ 19 ਫਰਵਰੀ- ਮੱਧ-ਪ੍ਰਦੇਸ਼ ਸੂਬੇ ‘ਚ ਅਸ਼ੋਕ ਨਗਰ ਜਿਲ•ਾ ਦੇ ਪਿੰਡ ਮਥਾਣਾ ‘ਚ ਰਹਿੰਦੇ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰਾਂ ਨੂੰ ਪਿੰਡ ਦੇ ਹੀ ਯਾਦਵ ਭਾਈਚਾਰੇ ਵੱਲੋਂ ਬਿਨ•ਾਂ ਵਜ•ਾ ਤੰਗ ਪਰੇਸ਼ਾਨ ਕਰਨ ਤੇ ਗੁਰਸਿੱਖ ਪਰਿਵਾਰਾਂ ਤੇ ਜਬਰੀ ਦਾੜੀ ਕੇਸ ਕਤਲ ਕਰਵਾਉਣ ਉਪਰੰਤ ਹੀ ਉਨ•ਾਂ ਦੇ ਖੇਤਾਂ ਨੂੰ ਪਾਣੀ ਦਿੱਤਾ ਜਾਵੇਗਾ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇ-ਹੱਦ ਮੰਗਭਾਗਾ ਕਰਾਰ ਦੇਂਦਿਆਂ ਮੱਧ-ਪ੍ਰਦੇਸ਼ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਸਬੰਧਤ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਭਾਰਤ ਬਹੁ-ਧਰਮੀ ਦੇਸ਼ ਹੈ ਤੇ ਦੇਸ਼ ਦੇ ਸੰਵਿਧਾਨ ਅਨੁਸਾਰ ਕਿਸੇ ਵੀ ਫਿਰਕੇ ਦੇ ਲੋਕ ਆਪਣੇ ਧਰਮ ‘ਚ ਰਹਿ ਸਕਦੇ ਹਨ। ਉਨ•ਾਂ ਕਿਹਾ ਕਿ ਜੇਕਰ ਕੋਈ ਦੂਜੇ ਧਰਮ ‘ਚ ਦਖਲ ਅੰਦਾਜੀ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਅੰਮ੍ਰਿਤਧਾਰੀ ਸਿੰਘ ਸਜ ਕੇ ਗੁਰੂ ਵਾਲੇ ਬਣਨਾ ਸਾਡਾ ਹੱਕ ਹੈ। ਉਨ•ਾਂ ਕਿਹਾ ਕਿ ਜ਼ੁਲਮ ਤੇ ਅਨਿਆਂ ਦੇ ਖਿਲਾਫ ਲੜਨ ਵਾਲੀ ਸਿੱਖ ਕੌਮ ਤੋਂ ਕਿਸੇ ਵੀ ਫਿਰਕੇ ਨੂੰ ਜੈਲਸੀ ਨਹੀਂ ਹੋਣੀ ਚਾਹੀਦੀ। ਜੇਕਰ ਕੋਈ ਫਿਰਕਾ/ਭਾਈਚਾਰਾ ਅਜਿਹਾ ਕਰਦਾ ਹੈ ਤਾਂ ਉਸ ਦਾ ਇੱਕੋ ਇੱਕ ਮਕਸਦ ਹੈ ਦੇਸ਼ ਦੇ ਸ਼ਾਂਤ-ਮਈ ਮਾਹੌਲ ਨੂੰ ਖਰਾਬ ਕਰਨਾ। ਉਨ•ਾਂ ਕਿਹਾ ਕਿ ਅਖਬਾਰੀ ਖਬਰਾਂ ਅਨੁਸਾਰ ਮਥਾਣਾ ਪਿੰਡ ‘ਚ ਸਿੱਖ ਪਰਿਵਾਰਾਂ ਨਾਲ ਧੱਕਾ ਹੋ ਰਿਹਾ ਹੈ ਤੇ ਅਸ਼ੋਕ ਨਗਰ ਜਿਲ•ੇ ਦਾ ਪ੍ਰਸ਼ਾਸ਼ਨ ਆਪਣੀ ਜਿੰਮੇਵਾਰੀ ਤਹਿਤ ਕੰਮ ਨਹੀਂ ਕਰ ਰਿਹਾ। ਉਨ•ਾਂ   ਮੱਧ- ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਚੌਹਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਤੁਰੰਤ ਇਸ ਮਸਲੇ ‘ਚ ਦਖਲ ਦੇ ਕੇ ਹੱਲ ਕੀਤਾ ਜਾਵੇ।

ਨੰ: 2888/19-02-2013            (ਕੁਲਵਿੰਦਰ ਸਿੰਘ ਰਮਦਾਸ)
           98148-98254

Translate »