February 22, 2013 admin

ਭਾਰਤ ਵਿੱਚ 613 ਲੱਖ ਸੂਗਰ ਦੇ ਮਰੀਜ਼

ਨਵੀਂ ਦਿੱਲੀ, 22 ਫਰਵਰੀ, 2013
ਕੌਮਾਂਤਰੀ ਸ਼ੂਗਰ ਸੰਗਠਨ ਮੁਤਾਬਿਕ ਭਾਰਤ ਵਿੱਚ ਸਾਲ 2011 ਦੌਰਾਨ 20 ਸਾਲ ਤੇ ਉਸ ਤੋਂ ਵੱਧ ਉਮਰ ਵਾਲੇ 613 ਲੱਖ ਵਿਅਕਤੀ ਸ਼ੂਗਰ ਦੇ ਰੋਗੀ ਸਨ। ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸ਼ੂਗਰ ਤੋਂ ਪ੍ਰਭਾਵਿਤ ਰੋਗੀਆਂ ਦਾ ਅੰਕੜਾ ਉਪਲਬੱਧ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਿਕ ਸ਼ੂਗਰ ਤੇ ਗ਼ੈਰ ਸੰਚਾਰੀ ਬਿਮਾਰੀਆਂ ਦੇ ਵਾਧੇ ਲਈ ਕੁਪੋਸ਼ਕ ਖੁਰਾਕ, ਸਰੀਰਕ ਗਤੀਵਿਧੀਆਂ ਦੀ ਕਮੀ, ਵਾਧੂ ਭਾਰ, ਮੋਟਾਪਾ, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਸ਼ਾਮਿਲ ਹੈ। ਸਰਕਾਰ ਵੱਲੋਂ ਅਜਿਹੀਆਂ ਬੀਮਾਰੀਆਂ ਨੂੰ ਰੋਕਣ ਤੇ ਕਾਬੂ ਪਾਉਣ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਗੁਲਾਮ ਨੱਬੀ ਆਜ਼ਾਦ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।                                    ਊਸ਼ਾ/ ਭਜਨ

Translate »