February 22, 2013 admin

ਭਾਰਤ ਅਤੇ ਪਾਕਿਸਤਾਨ ਦੇ ਸੁਖਾਵੇਂ ਸਬੰਧਾਂ ਲਈ ਮੀਡੀਆ ਦੀ ਭੂਮਿਕਾ ਅਹਿਮ: ਡਾ. ਅਟਵਾਲ

  • ਪਾਕਿਸਤਾਨੀ ਪੱਤਰਕਾਰਾਂ ਦੇ ਵਫ਼ਦ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਕੀਤੀ ਮੁਲਾਕਾਤ
  • ਵਿਧਾਨ ਸਭਾ ਵਿੱਚ ਹੋਣ ਵਾਲੇ ਇਜਲਾਸਾਂ, ਬਜਟ ਅਤੇ ਕਾਨੂੰਨ ਪਾਸ ਕਰਨ ਸਬੰਧੀ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ
  •  à¨¡à¨¾. ਅਟਵਾਲ ਨੇ ਪਾਕਿਸਤਾਨੀ ਵਫ਼ਦ ਦੇ ਸਨਮਾਨ ਵਿੱਚ ਰਾਤ ਦਾ ਖਾਣਾ ਦਿੱਤਾ

ਚੰਡੀਗੜ੍ਹ, 22 ਫ਼ਰਵਰੀ:

ਭਾਰਤ ਅਤੇ ਪਾਕਿਸਤਾਨ ਅਮਨ, ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨਾਲ ਹੀ ਅੱਗੇ ਵਧ ਸਕਦੇ ਹਨ ਅਤੇ ਦੋਵਾਂ ਦੇਸ਼ਾਂ ਦੇ ਸੁਖਾਵੇਂ ਸਬੰਧਾਂ ਲਈ ਮੀਡੀਆ ਦੀ ਭੂਮਿਕਾ ਅਹਿਮ ਹੈ। ਇਹ ਖ਼ੁਲਾਸਾ ਡਾ. ਚਰਨਜੀਤ ਸਿੰਘ ਅਟਵਾਲ, ਸਪੀਕਰ ਪੰਜਾਬ ਵਿਧਾਨ ਸਭਾ ਨੇ ਪੰਜਾਬ(ਭਾਰਤ) ਦੇ 5 ਦਿਨਾਂ ਦੇ ਦੌਰੇ ‘ਤੇ ਆਏ 3 ਮਹਿਲਾ ਪੱਤਰਕਾਰਾਂ ਸਮੇਤ 34 ਪਾਕਿਸਤਾਨੀ ਪੱਤਰਕਾਰਾਂ ਦੇ ਵਫ਼ਦ ਨਾਲ ਮੁਲਾਕਾਤ ਮੌਕੇ ਕੀਤਾ।

ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਜਾਂਦੇ ਕਾਨੂੰਨ, ਬਜਟ, ਇਜਲਾਸਾਂ ਅਤੇ ਵਿਭਿੰਨ ਵਿਧਾਨਿਕ ਕਾਰਵਾਈਆਂ ਸਬੰਧੀ ਜਾਣਕਾਰੀ ਲੈਣ ਅਤੇ ਸਦਭਾਵਨਾ ਵਧਾਉਣ ਲਈ ਸ੍ਰੀ ਅਰਸ਼ਦ ਅੰਸਾਰੀ, ਪ੍ਰਧਾਨ ਲਾਹੌਰ ਪ੍ਰੈਸ ਕਲੱਬ ਅਤੇ ਸ੍ਰੀ ਜ਼ੁਲਫ਼ਕਾਰ ਅਲੀ, ਜਨਰਲ ਸਕੱਤਰ ਲਾਹੌਰ ਪ੍ਰੈਸ ਕਲੱਬ  à¨¦à©€ ਅਗਵਾਈ ‘ਚ ਪੁੱਜੇ ਪਾਕਿਸਤਾਨੀ ਪੱਤਰਕਾਰਾਂ ਦੇ ਵਫ਼ਦ ਦਾ ਸਵਾਗਤ ਡਾ. ਅਟਵਾਲ ਨੇ ਗੁਲਦਸਤੇ ਦੇ ਕੇ ਕੀਤਾ। ਡਾ. ਅਟਵਾਲ ਨੇ ਵਫ਼ਦ ਨੂੰ ਵਿਧਾਨਕ ਕਾਰਵਾਈਆਂ ਬਾਰੇ ਚਾਨਣਾ ਪਾਇਆ ਅਤੇ ਵਿਧਾਨ ਸਭਾ ਵਿੱਚ ਹੋਣ ਵਾਲੇ ਇਜਲਾਸਾਂ ਅਤੇ ਕਾਨੂੰਨ ਪਾਸ ਕਰਨ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਡਾ. ਅਟਵਾਲ ਨੇ ਪਾਕਿਸਤਾਨੀ ਵਫ਼ਦ ਦੇ ਸਨਮਾਨ ਵਿੱਚ ਰਾਤਰੀ ਭੋਜ ਵੀ ਦਿੱਤਾ।

ਡਾ. ਅਟਵਾਲ ਨੇ ਕਿਹਾ ਕਿ ਅਜੋਕਾ ਯੁੱਗ ਵਿਕਾਸ ਦਾ ਯੁੱਗ ਹੈ ਅਤੇ ਸਾਨੂੰ ਪੁਰਾਣੇ ਜ਼ਖ਼ਮਾਂ ਨੂੰ ਭੁਲਾ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਇਹੀ ਦੋਵਾਂ ਦੇਸ਼ਾਂ ਦੇ ਹਿਤ ‘ਚ ਹੈ। ਉਨ੍ਹਾਂ ਕਿਹਾ ਕਿ ਦੋਵੇ ਦੇਸ਼ਾਂ ਨੂੰ ਵਸਤਾਂ ਦੀ ਬਰਾਮਦ-ਦਰਾਮਦ, ਵਪਾਰ ਅਤੇ ਹੋਰ ਵਿਭਿੰਨ ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ‘ਚ ਸਾਂਝ ਨੂੰ ਹੋਰ ਵਧਾਉਣਾ ਚਾਹੀਦਾ ਹੈ।

ਡਾ. ਅਟਵਾਲ ਨੇ ਵਫ਼ਦ ਦੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਵਿਧਾਨ ਸਭਾ ਸਕੱਤਰੇਤ ਦੇ ਸਕੱਤਰ ਸ੍ਰੀ ਵੇਦ ਪ੍ਰਕਾਸ਼, ਸਾਬਕਾ ਸੰਸਦ ਮੈਂਬਰ ਸ੍ਰੀ ਸਤਪਾਲ ਜੈਨ, ਚੰਡੀਗੜ੍ਹ ਪ੍ਰੈਸ ਕਲਬ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਜਵਾ, ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦੇ ਪ੍ਰਧਾਨ ਸ੍ਰੀ ਏ ਐਸ ਪ੍ਰਾਸ਼ਰ ਸਣੇ ਉੱਚ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।

ਨੰ.ਪੀ.ਆਰ. ਨੰਬਰ-13/167

Translate »